ਜਲੰਧਰ ‘ਚ ਤਿੰਨ ਦਿਨ ਪਹਿਲਾਂ ਡੀਐਸਪੀ ਬਣੇ ਭਾਰਤੀ ਹਾਕੀ ਟੀਮ ਦੇ ਖਿਡਾਰੀ ਉਤੇ ਬਲਾ.ਤਕਾਰ ਦਾ ਪਰਚਾ, ਲੜਕੀ ਦਾ ਦੋਸ਼- ਇੰਸਟਾਗ੍ਰਾਮ ਜ਼ਰੀਏ ਫਸਾਇਆ, ਕਰਦਾ ਰਿਹਾ ਬਲਾ.ਤਕਾਰ, ਹੁਣ ਕਹਿੰਦਾ…

ਜਲੰਧਰ ‘ਚ ਤਿੰਨ ਦਿਨ ਪਹਿਲਾਂ ਡੀਐਸਪੀ ਬਣੇ ਭਾਰਤੀ ਹਾਕੀ ਟੀਮ ਦੇ ਖਿਡਾਰੀ ਉਤੇ ਬਲਾ.ਤਕਾਰ ਦਾ ਪਰਚਾ, ਲੜਕੀ ਦਾ ਦੋਸ਼- ਇੰਸਟਾਗ੍ਰਾਮ ਜ਼ਰੀਏ ਫਸਾਇਆ, ਕਰਦਾ ਰਿਹਾ ਬਲਾ.ਤਕਾਰ, ਹੁਣ ਕਹਿੰਦਾ…


ਵੀਓਪੀ ਬਿਊਰੋ, ਜਲੰਧਰ-ਪੰਜਾਬ ਦੇ ਜਲੰਧਰ ‘ਚ 3 ਦਿਨ ਪਹਿਲਾਂ ਡੀਐੱਸਪੀ ਬਣੇ ਭਾਰਤੀ ਹਾਕੀ ਟੀਮ ਦੇ ਖਿਡਾਰੀ ਵਰੁਣ ਕੁਮਾਰ ‘ਤੇ ਨਾਬਾਲਗ ਲੜਕੀ ਨਾਲ ਬਲਾਤਕਾਰ ਕਰਨ ਦਾ ਦੋਸ਼ ਲੱਗਾ ਹੈ। ਵਰੁਣ ਖਿਲਾਫ ਕਰਨਾਟਕ ਦੇ ਬੈਂਗਲੁਰੂ ‘ਚ ਪੋਕਸੋ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।


ਸੂਤਰਾਂ ਮੁਤਾਬਕ ਇਸ ਮਾਮਲੇ ‘ਚ ਬੈਂਗਲੁਰੂ ਪੁਲਿਸ ਦੀ ਟੀਮ ਪੰਜਾਬ ਤੇ ਹਿਮਾਚਲ ਵਿਚ ਰੇਡ ਕਰਨ ਲਈ ਪਹੁੰਚੀ ਹੈ। ਹਾਲਾਂਕਿ ਇਸ ਨੂੰ ਲੈ ਕੇ ਜਲੰਧਰ ਪੁਲਿਸ ਕੋਲ ਕੋਈ ਇਨਪੁੱਟ ਨਹੀਂ ਹੈ। ਵਰੁਣ ਨੂੰ ਬੀਤੇ ਐਤਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਡੀਐਸਪੀ ਦਾ ਨਿਯੁਕਤੀ ਪੱਤਰ ਸੌ੍ਂਪਿਆ ਸੀ। ਉਨ੍ਹਾਂ ਦਾ ਜਨਮ ਹਿਮਾਚਲ ਵਿਚ ਹੋਇਆ ਪਰ ਹੁਣ ਉਨ੍ਹਾਂ ਦਾ ਪਰਿਵਾਰ ਜਲੰਧਰ ਵਿਚ ਰਹਿੰਦਾ ਹੈ।


ਬੈਂਗਲੁਰੂ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਲੜਕੀ ਨੇ ਦੱਸਿਆ ਕਿ ਵਰੁਣ ਨੇ ਵਿਆਹ ਦਾ ਝਾਂਸਾ ਦੇ ਕੇ ਰੇਪ ਕੀਤਾ ਹੈ। ਇਹ ਸਿਲਸਿਲਾ ਪਿਛਲੇ ਕਰੀਬ ਪੰਜ ਸਾਲ ਤੋਂ ਚਲ ਰਿਹਾ ਸੀ। ਜਦੋਂ ਉਹ 17 ਸਾਲ ਦੀ ਸੀ ਉਦੋਂ ਤੋਂ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਰੇਪ ਕੀਤਾ ਜਾ ਰਿਹਾ ਹੈ। ਹੁਣ ਉਹ 21 ਸਾਲ ਦੀ ਹੈ। ਹੁਣ ਉਸ ਨੇ ਵਿਆਹ ਤੋਂ ਮਨ੍ਹਾ ਕਰ ਦਿੱਤਾ ਹੈ। ਲੜਕੀ ਨੇ ਦੱਸਿਆ ਕਿ 17 ਸਾਲ ਦੀ ਉਮਰ ਵਿਚ ਉਹ 2019 ਵਿਚ ਇੰਸਟਾਗ੍ਰਾਮ ਰਾਹੀਂ ਵਰੁਣ ਕੁਮਾਰ ਦੇ ਸੰਪਰਕ ਵਿਚ ਆਈ। ਉਦੋਂ ਵਰੁਣ ਉਥੇ ਟ੍ਰੇਨਿੰਗ ਲੈ ਰਹੇ ਸਨ। ਵਰੁਣ ਖਿ਼ਲਾਫ਼ ਪੋਕਸੋ ਐਕਟ ਤਹਿਤ ਐਫਆਈਆਰ ਦਰਜ ਕੀਤੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਰੁਣ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ।

error: Content is protected !!