ਖੁ਼ਦ.ਕੁਸ਼ੀ ਕਰਨ ਰੇਲਵੇ ਲਾਈਨਾਂ ਉਤੇ ਗਈ ਕੁੜੀ ਨੂੰ ਬਚਾਉਣ ਲਈ ਭੱਜਿਆ ਮੁੰਡਾ, ਹੱਥ ਖਿਚਣ ਲੱਗਿਆਂ ਆਪ ਵੀ ਆਇਆ ਟਰੇਨ ਹੇਠਾਂ, ਦੋਵਾਂ ਦੀ ਹੋਈ ਦਰਦ.ਨਾਕ ਮੌ.ਤ

ਖੁ਼ਦ.ਕੁਸ਼ੀ ਕਰਨ ਰੇਲਵੇ ਲਾਈਨਾਂ ਉਤੇ ਗਈ ਕੁੜੀ ਨੂੰ ਬਚਾਉਣ ਲਈ ਭੱਜਿਆ ਮੁੰਡਾ, ਹੱਥ ਖਿਚਣ ਲੱਗਿਆਂ ਆਪ ਵੀ ਆਇਆ ਟਰੇਨ ਹੇਠਾਂ, ਦੋਵਾਂ ਦੀ ਹੋਈ ਦਰਦ.ਨਾਕ ਮੌ.ਤ


ਵੀਓਪੀ ਬਿਊਰੋ, ਐੱਸਏਐੱਸ ਨਗਰ : ਸੋਮਵਾਰ ਦੁਪਹਿਰ 12 ਵਜੇ ਮੁਹਾਲੀ ਦੇ ਜਗਤਪੁਰਾ ਰੇਲਵੇ ਟ੍ਰੈਕ ’ਤੇ ਇਕ ਲੜਕਾ ਤੇ ਇਕ ਲੜਕੀ ਦੀਆਂ ਲਾ.ਸ਼ਾਂ ਮਿਲੀਆਂ ਹਨ। ਟਰੇਨ ਦੀ ਲਪੇਟ ’ਚ ਆਉਣ ਨਾਲ ਦੋਵਾਂ ਦੀ ਮੌ.ਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਸ਼ਿਵਮ ਵਾਸੀ ਹਰਦੋਈ, ਉੱਤਰ ਪ੍ਰਦੇਸ਼, ਹਾਲ ਵਾਸੀ ਪਿੰਡ ਜਗਤਪੁਰਾ ਵਜੋਂ ਹੋਈ ਹੈ। ਮ੍ਰਿਤਕਾ ਦੀ ਪਛਾਣ ਅੰਜਲੀ ਵਾਸੀ ਰਾਮਨਗਰ ਮਾਨਖੀ ਜ਼ਿਲ੍ਹਾ ਉਨਾਓ, ਉੱਤਰ ਪ੍ਰਦੇਸ਼ ਵਜੋਂ ਹੋਈ ਹੈ। ਰੇਲਵੇ ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੰਜਲੀ ਖੁਦ.ਕੁਸ਼ੀ ਕਰਨ ਦੇ ਇਰਾਦੇ ਨਾਲ ਜਗਤਪੁਰਾ ਰੇਲਵੇ ਟ੍ਰੈਕ ’ਤੇ ਰੇਲਗੱਡੀ ਦੇ ਅੱਗੇ ਜਾ ਰਹੀ ਸੀ ਤਾਂ ਸ਼ਿਵਮ ਆਪਣੇ ਦੋਸਤਾਂ ਨਾਲ ਉੱਥੇ ਮੌਜੂਦ ਸੀ ਅਤੇ ਅੰਜਲੀ ਨੂੰ ਦੇਖਦੇ ਹੀ ਉਸ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਤੇਜ਼ ਰਫਤਾਰ ਟਰੇਨ ਦੀ ਲਪੇਟ ’ਚ ਆਉਣ ਕਾਰਨ ਦੋਵਾਂ ਦੀ ਮੌਕੇ ’ਤੇ ਹੀ ਮੌ.ਤ ਹੋ ਗਈ।

ਰੇਲਵੇ ਪੁਲਿਸ ਨੇ ਦੋਵਾਂ ਦੀਆਂ ਲਾ.ਸ਼ਾਂ ਨੂੰ ਪੋਸਟਮਾਰਟਮ ਲਈ ਫੇਜ਼-6 ਦੇ ਹਸਪਤਾਲ ’ਚ ਰਖਵਾਇਆ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸ਼ਿਵਮ ਅੰਜਲੀ ਨੂੰ ਨਹੀਂ ਜਾਣਦਾ ਸੀ। ਉਹ ਉਸ ਨੂੰ ਬਚਾਉਣ ਲਈ ਭੱਜਿਆ ਪਰ ਉਹ ਖੁਦ ਟਰੇਨ ਦੀ ਲਪੇਟ ’ਚ ਆ ਗਿਆ। ਉਸ ਦੇ ਦੋਸਤਾਂ ਨੇ ਉਸ ਨੂੰ ਅਜਿਹਾ ਕਰਨ ਤੋਂ ਮਨ੍ਹਾ ਕੀਤਾ ਸੀ ਪਰ ਇਸ ਤੋਂ ਬਾਅਦ ਵੀ ਉਹ ਨਹੀਂ ਮੰਨਿਆ। ਟਰੇਨ ਬਹੁਤ ਨੇੜੇ ਸੀ। ਜਿਵੇਂ ਹੀ ਉਸ ਨੇ ਲੜਕੀ ਦਾ ਹੱਥ ਫੜ ਕੇ ਟਰੈਕ ਤੋਂ ਖਿੱਚਣ ਦੀ ਕੋਸ਼ਿਸ਼ ਕੀਤੀ ਤਾਂ ਟਰੇਨ ਨੇ ਉਸ ਨੂੰ ਲਪੇਟ ’ਚ ਲੈ ਲਿਆ। ਹਾਦਸੇ ਦੇ ਚਸ਼ਮਦੀਦ ਸ਼ਿਵਮ ਦੇ ਜੀਜਾ ਲਾਲੂ ਅਤੇ ਦੋਸਤ ਰੋਹਿਤ ਨੇ ਦੱਸਿਆ ਕਿ ਇਕ ਲੜਕੀ ਟ੍ਰੈਕ ’ਤੇ ਚੱਲ ਰਹੀ ਸੀ। ਇਸੇ ਦੌਰਾਨ ਟਰੇਨ ਆ ਗਈ। ਟਰੇਨ ਨੂੰ ਦੇਖ ਕੇ ਸ਼ਿਵਮ ਲੜਕੀ ਨੂੰ ਬਚਾਉਣ ਲਈ ਭੱਜਿਆ ਪਰ ਉਸ ਨੂੰ ਨਹੀਂ ਬਚਾ ਸਕਿਆ।

error: Content is protected !!