ਸਵੇਰੇ ਦੌੜ ਲਾਉਣੀ 17 ਸਾਲਾ ਨੌਜਵਾਨ ਨੂੰ ਪਈ ਮਹਿੰਗੀ, ਰਫ਼ਤਾਰ ਵਧਾਉਣ ਉਤੇ ਆਇਆ ਸਾਇਲੈਂਟ ਅਟੈਕ, ਮੌ.ਤ

ਸਵੇਰੇ ਦੌੜ ਲਾਉਣੀ 17 ਸਾਲਾ ਨੌਜਵਾਨ ਨੂੰ ਪਈ ਮਹਿੰਗੀ, ਰਫ਼ਤਾਰ ਵਧਾਉਣ ਉਤੇ ਆਇਆ ਸਾਇਲੈਂਟ ਅਟੈਕ, ਮੌ.ਤ


ਵੀਓਪੀ ਬਿਊਰੋ, ਨੈਸ਼ਨਲ-ਬੱਚਿਆਂ ਨੂੰ ਵੀ ਹੁਣ ਸਾਈਲੈਂਟ ਅਟੈਕ ਦੀ ਬਿਮਾਰੀ ਆਪਣਾ ਸ਼ਿਕਾਰ ਬਣਾ ਰਹੀ ਹੈ। ਇਸ ਦੀ ਤਾਜ਼ਾ ਮਿਸਾਲ ਸੋਮਵਾਰ ਨੂੰ ਰਤਲਾਮ ‘ਚ ਦੇਖਣ ਨੂੰ ਮਿਲੀ, ਜਦੋਂ ਇਕ 17 ਸਾਲਾ ਵਿਦਿਆਰਥੀ ਨੂੰ ਦੌੜਦੇ ਸਮੇਂ ਸਾਈਲੈਂਟ ਅਟੈਕ ਆਇਆ ਅਤੇ ਉਸ ਨੂੰ ਹਸਪਤਾਲ ਲਿਜਾਣ ਤੋਂ ਪਹਿਲਾਂ ਹੀ ਉਸ ਦੀ ਮੌ.ਤ ਹੋ ਗਈ।

ਮੱਧ ਪ੍ਰਦੇਸ਼ ਸੂਬੇ ਦੇ ਰਤਲਾਮ ਦੇ ਆਰਟਸ ਐਂਡ ਸਾਇੰਸ ਕਾਲਜ ਦੇ ਮੈਦਾਨ ‘ਚ 11ਵੀਂ ਜਮਾਤ ‘ਚ ਪੜ੍ਹਦਾ ਆਸ਼ੂਤੋਸ਼ ਕੁਮਾਵਤ ਸਵੇਰੇ ਦੌੜਨ ਲਈ ਮੈਦਾਨ ‘ਚ ਗਿਆ ਸੀ। ਕੁਝ ਸਮੇਂ ਲਈ ਸਭ ਕੁਝ ਠੀਕ-ਠਾਕ ਰਿਹਾ ਪਰ ਜਿਵੇਂ ਹੀ ਆਸ਼ੂਤੋਸ਼ ਨੇ ਦੌੜਨ ਦੀ ਰਫ਼ਤਾਰ ਵਧਾਈ ਤਾਂ ਉਹ ਬੇਹੋਸ਼ ਹੋ ਕੇ ਜ਼ਮੀਨ ‘ਤੇ ਡਿੱਗ ਪਿਆ। ਆਸ਼ੂਤੋਸ਼ ਦੇ ਦੋਸਤਾਂ ਨੇ ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਪਰ ਉਦੋਂ ਤਕ ਕਾਫੀ ਦੇਰ ਹੋ ਚੁੱਕੀ ਸੀ। ਆਸ਼ੂਤੋਸ਼ ਦੀ ਰਸਤੇ ਵਿੱਚ ਹੀ ਮੌ.ਤ ਹੋ ਗਈ ਸੀ। ਆਸ਼ੂਤੋਸ਼ ਰਤਲਾਮ ਦੇ ਬਾਲਾ ਜੀ ਨਗਰ ਦਾ ਰਹਿਣ ਵਾਲਾ ਸੀ ਅਤੇ ਉਹ ਪਿਛਲੇ 5-6 ਦਿਨਾਂ ਤੋਂ ਮੈਦਾਨ ‘ਚ ਦੌੜਨ ਲਈ ਆ ਰਿਹਾ ਸੀ। ਹਰ ਰੋਜ਼ ਦੀ ਤਰ੍ਹਾਂ ਅੱਜ ਸਵੇਰੇ ਵੀ ਉਹ ਆਪਣੇ ਦੋਸਤ ਨੀਲੇਸ਼ ਨਾਲ ਗਰਾਊਂਡ ਪਹੁੰਚਿਆ ਸੀ ਪਰ ਭੱਜਦੇ ਹੋਏ ਉਸ ਦੀ ਮੌ.ਤ ਹੋ ਗਈ। ਪੁੱਤ ਦੀ ਮੌ.ਤ ਦੀ ਖ਼ਬਰ ਸੁਣ ਕੇ ਪੂਰਾ ਪਰਿਵਾਰ ਰੋ ਰਿਹਾ ਹੈ।

 

 

error: Content is protected !!