ਪ੍ਰੇਮੀ ਸਾਹਮਣੇ ਪ੍ਰੇਮਿਕਾ ਨਾਲ ਸਮੂਹਿਕ ਬਲਾ.ਤਕਾਰ, ਸਸਤਾ ਹੋਟਲ ਦਾ ਕਮਰਾ ਦਿਵਾਉਣ ਬਹਾਨੇ ਲੈ ਗਏ ਜੰਗਲ ‘ਚ, ਪ੍ਰੇਮੀ ਨੂੰ ਦਰੱਖਤ ਨਾਲ ਬੰਨ੍ਹ ਕੀਤਾ ਕਾਂਡ

ਪ੍ਰੇਮੀ ਸਾਹਮਣੇ ਪ੍ਰੇਮਿਕਾ ਨਾਲ ਸਮੂਹਿਕ ਬਲਾ.ਤਕਾਰ, ਸਸਤਾ ਹੋਟਲ ਦਾ ਕਮਰਾ ਦਿਵਾਉਣ ਬਹਾਨੇ ਲੈ ਗਏ ਜੰਗਲ ‘ਚ, ਪ੍ਰੇਮੀ ਨੂੰ ਦਰੱਖਤ ਨਾਲ ਬੰਨ੍ਹ ਕੀਤਾ ਕਾਂਡ


ਵੀਓਪੀ ਬਿਊਰੋ, ਨੈਸ਼ਨਲ-ਸਸਤੇ ਹੋਟਲ ਦੇ ਚੱਕਰ ਵਿਚ ਪ੍ਰੇਮੀ-ਪ੍ਰੇਮਿਕਾ ਤਿੰਨ ਦਰਿੰਦਿਆਂ ਦੇ ਹੱਥੇ ਚੜ੍ਹ ਗਏ। ਸਸਤਾ ਹੋਟਲ ਦਾ ਕਮਰਾ ਦਿਵਾਉਣ ਬਹਾਨੇ ਜੰਗਲ ਵਿਚ ਲਿਜਾ ਕੇ ਮੁਲਜ਼ਮਾਂ ਨੇ ਪਹਿਲਾਂ ਲੁੱਟ-ਖੋਹ ਕੀਤੀ, ਫਿਰ ਪ੍ਰੇਮੀ ਨੂੰ ਦਰੱਖਤ ਨਾਲ ਬੰਨ੍ਹ ਕੇ ਬੁਰੀ ਤਰ੍ਹਾਂ ਕੁੱਟਿਆ ਫਿਰ ਉਸ ਦੀਆਂ ਅੱਖਾਂ ਸਾਹਮਣੇ ਪ੍ਰੇਮਿਕਾ ਨਾਲ ਸਮੂਹਿਕ ਬਲਾ.ਤਕਾਰ ਕੀਤਾ।
ਇਹ ਵਾਰਦਾਤ ਪੱਛਮੀ ਬੰਗਾਲ ਦੇ ਪੂਰਬੀ ਮਿਦਨਾਪੁਰ ਜ਼ਿਲ੍ਹੇ ਦੇ ਦੀਘਾ ਇਲਾਕੇ ਵਿੱਚ ਸਮੂਹਿਕ ਬਲਾ.ਤਕਾਰ ਦੀ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਇਕ ਲੜਕੀ (23) ਜੋ ਕਿ ਆਪਣੇ ਪ੍ਰੇਮੀ ਨਾਲ ਇੱਥੇ ਆਈ ਸੀ, ਹੋਟਲ ਦੀ ਤਲਾਸ਼ ਕਰ ਰਹੀ ਸੀ। ਫਿਰ ਦੋ ਬਦਮਾਸ਼ਾਂ ਨੇ ਉਸ ਨੂੰ ਸਸਤੇ ਅਤੇ ਚੰਗੇ ਹੋਟਲ ਦਾ ਲਾਲਚ ਦਿੱਤਾ। ਜੋੜਾ ਉਨ੍ਹਾਂ ਦੀਆਂ ਗੱਲਾਂ ਵਿਚ ਆ ਗਿਆ। ਇਸ ਤੋਂ ਬਾਅਦ ਮੁਲਜ਼ਮ ਦੋਵਾਂ ਨੂੰ ਆਪਣੇ ਬਾਈਕ ‘ਤੇ ਬਿਠਾ ਕੇ ਕਸਬੇ ਤੋਂ ਦੂਰ ਜੰਗਲ ਵੱਲ ਲੈ ਗਏ। ਇਕ ਸੁੰਨਸਾਨ ਜਗ੍ਹਾ ‘ਤੇ ਬਾਈਕ ਰੋਕ ਲਈ। ਲੜਕੀ ਨੂੰ ਜ਼ਬਰਦਸਤੀ ਜੰਗਲ ਵਿੱਚ ਘਸੀਟਿਆ ਗਿਆ। ਜਦੋਂ ਪ੍ਰੇਮੀ ਨੇ ਵਿਰੋਧ ਕੀਤਾ ਤਾਂ ਉਸ ਨੂੰ ਦਰੱਖਤ ਨਾਲ ਬੰਨ੍ਹ ਦਿੱਤਾ ਗਿਆ।

ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਨੇ ਲੁੱਟ ਤੋਂ ਬਾਅਦ ਪੀੜਤਾ ਨੂੰ ਆਪਣੇ ਕੱਪੜੇ ਉਤਾਰਣ ਲਈ ਕਿਹਾ ਸੀ। ਜਦੋਂ ਉਸ ਨੇ ਇਨਕਾਰ ਕੀਤਾ ਤਾਂ ਉਹ ਉਸ ਨੂੰ ਘਸੀਟ ਕੇ ਜੰਗਲ ਵਿੱਚ ਲੈ ਗਏ। ਉਥੇ ਉਸ ਨਾਲ ਬਲਾ.ਤਕਾਰ ਕੀਤਾ। ਉਸ ਦੇ ਪ੍ਰੇਮੀ ਨੂੰ ਦਰੱਖਤ ਨਾਲ ਬੰਨ੍ਹ ਕੇ ਉਦੋਂ ਤੱਕ ਕੁੱਟਿਆ ਗਿਆ ਜਦੋਂ ਤੱਕ ਉਹ ਬੇਹੋਸ਼ ਨਹੀਂ ਹੋ ਗਿਆ। ਇਸ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਘਟਨਾ ਤੋਂ ਅਗਲੇ ਦਿਨ ਸਥਾਨਕ ਲੋਕਾਂ ਦੀ ਮਦਦ ਨਾਲ ਪੀੜਤ ਲੋਕ ਥਾਣੇ ਪਹੁੰਚੇ। ਉਸ ਦੀ ਸ਼ਿਕਾਇਤ ਦੇ ਆਧਾਰ ‘ਤੇ ਪੁਲਿਸ ਨੇ ਤਲਾਸ਼ੀ ਮੁਹਿੰਮ ਚਲਾ ਕੇ ਮੁਲਜ਼ਮਾਂ ਨੂੰ ਗ੍ਰਿਫ.ਤਾਰ ਕਰ ਲਿਆ। ਦੋਵਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਸ਼ਿਕਾਇਤ ਦਰਜ ਹੋਣ ਦੇ ਚਾਰ ਘੰਟਿਆਂ ਦੇ ਅੰਦਰ ਹੀ ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼.ਤਾਰ ਕਰ ਲਿਆ। ਇਸ ਤੋਂ ਬਾਅਦ, ਉਸ ਨੂੰ ਸੋਮਵਾਰ ਨੂੰ ਪੂਰਬੀ ਮਿਦਨਾਪੁਰ ਜ਼ਿਲ੍ਹੇ ਦੀ ਕਾਂਠੀ ਉਪ ਮੰਡਲ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੀੜਤਾ ਨੇ ਅਦਾਲਤ ਵਿੱਚ ਆਪਣੇ ਬਿਆਨ ਵੀ ਦਰਜ ਕਰਵਾਏ। ਇਸ ਤੋਂ ਬਾਅਦ ਮੁਲਜ਼ਮਾਂ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ।

error: Content is protected !!