ਕ੍ਰਿਕਟ ਮੈਚ ਦੌਰਾਨ ਨੋ ਬਾਲ ਨੂੰ ਲੈ ਕੇ ਹੋ ਗਿਆ ਝਗੜਾ, ਬਹਿਸਬਾਜ਼ੀ ਮਗਰੋਂ 24 ਸਾਲਾ ਖਿਡਾਰੀ ਦੀ ਪੱਥਰ ਮਾਰ-ਮਾਰ ਕਰ ਦਿੱਤੀ ਹੱਤਿ.ਆ

ਕ੍ਰਿਕਟ ਮੈਚ ਦੌਰਾਨ ਨੋ ਬਾਲ ਨੂੰ ਲੈ ਕੇ ਹੋ ਗਿਆ ਝਗੜਾ, ਬਹਿਸਬਾਜ਼ੀ ਮਗਰੋਂ 24 ਸਾਲਾ ਖਿਡਾਰੀ ਦੀ ਪੱਥਰ ਮਾਰ-ਮਾਰ ਕਰ ਦਿੱਤੀ ਹੱਤਿ.ਆ


ਵੀਓਪੀ ਬਿਊਰੋ, ਨੈਸ਼ਨਲ-ਕ੍ਰਿਕਟ ਖੇਡਦੇ ਸਮੇਂ ਹੋਏ ਨੋ ਬਾਲ ਨੂੰ ਲੈ ਕੇ ਹੋਇਆ ਝਗੜਾ ਇੰਨਾ ਵੱਧ ਗਿਆ ਕਿ ਤਿੰਨ ਲੋਕਾਂ ਨੇ ਇੱਕ ਨੌਜਵਾਨ ਦਾ ਬੇਰਹਿਮੀ ਨਾਲ ਕ.ਤ.ਲ ਕਰ ਦਿੱਤਾ। ਪੁਲਿਸ ਨੇ ਦੱਸਿਆ ਕਿ ਐਤਵਾਰ ਨੂੰ ਨੋਇਡਾ ਐਕਸਟੈਂਸ਼ਨ ‘ਚ ਕ੍ਰਿਕਟ ਮੈਚ ਦੌਰਾਨ ਤਿੰਨ ਲੋਕਾਂ ਨੇ ਇਕ 24 ਸਾਲਾ ਸ਼ਖ਼ਸ ‘ਤੇ ਹਮਲਾ ਕਰ ਦਿੱਤਾ ਅਤੇ ਪੱਥਰਾਂ ਨਾਲ ਉਸ ਦੀ ਹੱਤਿ.ਆ ਕਰ ਦਿੱਤੀ। ਜਾਣਕਾਰੀ ਮੁਤਾਬਕ ਮੈਚ ‘ਚ ਨੋ ਬਾਲ ਨੂੰ ਲੈ ਕੇ ਇਹ ਲੜਾਈ ਸ਼ੁਰੂ ਹੋ ਗਈ, ਜਿਸ ਕਾਰਨ ਇਕ ਨੌਜਵਾਨ ਦੀ ਜਾਨ ਚਲੀ ਗਈ।


ਮਾਮਲਾ ਗ੍ਰੇਟਰ ਨੋਇਡਾ ਦਾ ਹੈ। ਪੁਲਿਸ ਨੇ ਦੱਸਿਆ ਕਿ ਮ੍ਰਿਤਕ ਸੁਮਿਤ ਤਿੰਨਾਂ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹੋਏ ਨਾਲੇ ‘ਚ ਡਿੱਗ ਗਿਆ ਪਰ ਫਿਰ ਵੀ ਮੁਲਜ਼ਮ ਉਸ ‘ਤੇ ਹਮਲਾ ਕਰਦੇ ਰਹੇ। ਸਾਰੇ ਮੁਲਜ਼ਮ ਮੇਰਠ ਦੇ ਰਹਿਣ ਵਾਲੇ ਹਨ। ਪੀੜਤ ਪਰਿਵਾਰ ਦੀ ਸ਼ਿਕਾਇਤ ‘ਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਦੇ ਡਿਪਟੀ ਕਮਿਸ਼ਨਰ ਹਿਰਦੇਸ਼ ਕਥੇਰੀਆ ਨੇ ਦੱਸਿਆ ਕਿ ਬਿਸਰਖ ਪੁਲਿਸ ਸਟੇਸ਼ਨ ਦੇ ਅਧਿਕਾਰੀਆਂ ਨੂੰ ਦੁਪਹਿਰ ਵੇਲੇ ਚਿਪੀਆਣਾ ਪਿੰਡ ਨੇੜੇ ਕ੍ਰਿਕਟ ਮੈਚ ਦੌਰਾਨ ਨੋ ਬਾਲ ਨੂੰ ਲੈ ਕੇ ਝਗੜਾ ਹੋਇਆ ਸੀ। ਅਧਿਕਾਰੀ ਨੇ ਦੱਸਿਆ ਕਿ ਸੁਮਿਤ ਦੇ ਪਰਿਵਾਰ ਤੋਂ ਮਿਲੀ ਸ਼ਿਕਾਇਤ ਦੇ ਆਧਾਰ ‘ਤੇ ਜਾਂਚ ਕੀਤੀ ਜਾ ਰਹੀ ਹੈ ਅਤੇ ਮੁੱਖ ਮੁਲਜ਼ਮ ਹਿਮਾਂਸ਼ੂ ਅਤੇ ਦੋ ਹੋਰਾਂ ਦੇ ਖਿਲਾਫ ਬਿਸਰਖ ਥਾਣੇ ‘ਚ ਐੱਫ. ਆਈ. ਆਰ. ਦਰਜ ਕੀਤੀ ਗਈ ਹੈ ਅਤੇ ਲਾ.ਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

error: Content is protected !!