ਅਮਰੀਕਾ ਵਿਚ ਘਰ ਪਰਤਦੇ ਭਾਰਤੀ ਵਿਦਿਆਰਥੀ ਉਤੇ ਜਾਨਲੇਵਾ ਹਮਲਾ, ਪਿੱਛਾ ਕਰ ਤਿੰਨ ਜਣਿਆਂ ਨੇ ਕੀਤੀ ਬੇਰਹਿਮੀ ਨਾਲ ਕੁੱਟਮਾਰ

ਅਮਰੀਕਾ ਵਿਚ ਘਰ ਪਰਤਦੇ ਭਾਰਤੀ ਵਿਦਿਆਰਥੀ ਉਤੇ ਜਾਨਲੇਵਾ ਹਮਲਾ, ਪਿੱਛਾ ਕਰ ਤਿੰਨ ਜਣਿਆਂ ਨੇ ਕੀਤੀ ਬੇਰਹਿਮੀ ਨਾਲ ਕੁੱਟਮਾਰ


ਵੀਓਪੀ ਬਿਊਰੋ, ਇੰਟਰਨੈਸ਼ਨਲ-ਵਿਦੇਸ਼ਾਂ ਵਿਚ ਭਾਰਤੀ ਵਿਦਿਆਰਥੀਆਂ ਨਾਲ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਸੂਚਨਾ ਤਕਨਾਲੋਜੀ (ਆਈ. ਟੀ.) ਦੀ ਪੜ੍ਹਾਈ ਕਰ ਰਹੇ ਇਕ ਭਾਰਤੀ ਵਿਦਿਆਰਥੀ ਨੂੰ ਅਮਰੀਕਾ ਦੇ ਸ਼ਿਕਾਗੋ ਵਿਚ ਉਸ ਦੇ ਘਰ ਦੇ ਨੇੜੇ ਅਣਪਛਾਤੇ ਵਿਅਕਤੀਆਂ ਨੇ ਬੇਰਹਿਮੀ ਨਾਲ ਕੁੱਟਿਆ। ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਵੀਡੀਓ ‘ਚ 4 ਫਰਵਰੀ ਦੀ ਰਾਤ ਨੂੰ ਤਿੰਨ ਲੋਕ ਸਈਅਦ ਮਜ਼ਾਹਿਰ ਅਲੀ ਦਾ ਪਿੱਛਾ ਕਰਦੇ ਹੋਏ ਦਿਖਾਈ ਦਿਤੇ। ‘ਐਕਸ’ ‘ਤੇ ਪੋਸਟ ਕੀਤੀ ਗਈ ਇਕ ਇਕ ਹੋਰ ਵੀਡੀਓ ਵਿਚ ਅਲੀ ਦੇ ਨੱਕ ਅਤੇ ਚਿਹਰੇ ਤੋਂ ਖੂਨ ਵਗਦਾ ਦੇਖਿਆ ਜਾ ਸਕਦਾ ਹੈ ਅਤੇ ਉਸ ਦੇ ਕੱਪੜਿਆਂ ‘ਤੇ ਖੂਨ ਦੇ ਨਿਸ਼ਾਨ ਹਨ। ਸ਼ਿਕਾਗੋ ਵਿਚ ਭਾਰਤੀ ਕੌਂਸਲੇਟ ਨੇ ਸਥਾਨਕ ਅਧਿਕਾਰੀਆਂ ਨਾਲ ਸੰਪਰਕ ਕੀਤਾ ਜੋ ਮਾਮਲੇ ਦੀ ਜਾਂਚ ਕਰ ਰਹੇ ਹਨ।


ਕਰੀਬ ਛੇ ਮਹੀਨੇ ਪਹਿਲਾਂ ਹੈਦਰਾਬਾਦ ਤੋਂ ਅਮਰੀਕਾ ਆਏ ਅਲੀ ਨੇ ‘ਏਬੀਸੀ 7 ਆਈ ਵਿਟਨੈਸ ਨਿਊਜ਼’ ਨੂੰ ਦਸਿਆ ਕਿ ਇਕ ਹਮਲਾਵਰ ਨੇ ਉਸ ‘ਤੇ ਬੰਦੂਕ ਦਾ ਤਾਣੀ ਸੀ। ਵੀਡੀਓ ਫੁਟੇਜ ‘ਚ ਅਲੀ ਹੱਥ ‘ਚ ਇਕ ਪੈਕੇਟ ਲੈ ਕੇ ਰਾਤ ਨੂੰ ਅਪਣੇ ਘਰ ਵੱਲ ਤੁਰਦਾ ਦੇਖਿਆ ਗਿਆ, ਜਦੋਂ ਕਿ ਤਿੰਨ ਵਿਅਕਤੀ ਉਸ ਦਾ ਪਿੱਛਾ ਕਰ ਰਹੇ ਸਨ। ਅਲੀ ਨੇ ਦਸਿਆ ਕਿ ਹਮਲਾਵਰਾਂ ਨੇ ਉਸ ਦੀਆਂ ਅੱਖਾਂ, ਨੱਕ, ਪਸਲੀਆਂ ਅਤੇ ਕਮਰ ‘ਤੇ ਮੁੱਕੇ ਮਾਰੇ। ਉਸ ਨੂੰ ਇਕ ਸਥਾਨਕ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਦਾ ਇਲਾਜ ਕੀਤਾ ਗਿਆ।
‘ਐਕਸ’ ‘ਤੇ ਮਿਲੀ ਜਾਣਕਾਰੀ ਅਨੁਸਾਰ ਅਲੀ ਇੰਡੀਆਨਾ ਵੇਸਲੀਅਨ ਯੂਨੀਵਰਸਿਟੀ ਤੋਂ ਸੂਚਨਾ ਤਕਨਾਲੋਜੀ ਵਿਚ ਮਾਸਟਰਜ਼ ਕਰ ਰਿਹਾ ਹੈ। ਉਸ ਨੇ ਕਿਹਾ ਕਿ ਉਹ ਇਸ ਹਮਲੇ ਨੂੰ ਭੁੱਲ ਨਹੀਂ ਸਕਣਗੇ। ਉਸ ਨੇ ਚੈਨਲ ਨੂੰ ਕਿਹਾ, “ਅਮਰੀਕਾ ਮੇਰੇ ਸੁਪਨਿਆਂ ਦਾ ਦੇਸ਼ ਰਿਹਾ ਹੈ ਅਤੇ ਮੈਂ ਇਥੇ ਅਪਣੇ ਸੁਪਨਿਆਂ ਨੂੰ ਪੂਰਾ ਕਰਨ ਅਤੇ ਪੋਸਟ-ਗ੍ਰੈਜੂਏਸ਼ਨ ਕਰਨ ਲਈ ਆਇਆ ਹਾਂ। ਮੈਂ ਇਸ ਘਟਨਾ ਤੋਂ ਹੈਰਾਨ ਹਾਂ।”

ਖਬਰ ‘ਚ ਕਿਹਾ ਗਿਆ ਹੈ ਕਿ ਪੁਲਿਸ ਨੇ ਕਿਸੇ ਵੀ ਸ਼ੱਕੀ ਨੂੰ ਹਿਰਾਸਤ ‘ਚ ਨਹੀਂ ਲਿਆ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ਿਕਾਗੋ ਵਿਚ ਭਾਰਤ ਦੇ ਕੌਂਸਲ ਜਨਰਲ ਨੇ ‘ਐਕਸ’ ‘ਤੇ ਕਿਹਾ ਕਿ “ਭਾਰਤ ਵਿਚ ਕੌਂਸਲ ਜਨਰਲ ਸਈਦ ਮਜ਼ਾਹਿਰ ਅਲੀ ਅਤੇ ਉਨ੍ਹਾਂ ਦੀ ਪਤਨੀ ਸਈਦਾ ਰੁਕਈਆ ਫਾਤਿਮਾ ਰਿਜ਼ਵੀ ਦੇ ਸੰਪਰਕ ਵਿਚ ਹਨ ਅਤੇ ਉਨ੍ਹਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿਤਾ ਹੈ। ਦੂਤਾਵਾਸ ਨੇ ਸਥਾਨਕ ਅਧਿਕਾਰੀਆਂ ਨਾਲ ਵੀ ਸੰਪਰਕ ਕੀਤਾ ਹੈ ਜੋ ਮਾਮਲੇ ਦੀ ਜਾਂਚ ਕਰ ਰਹੇ ਹਨ।” ਅਲੀ ਦੀ ਪਤਨੀ ਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਬੇਨਤੀ ਕੀਤੀ ਗਈ ਹੈ ਕਿ ਉਸ ਦੀ ਮਦਦ ਕਰਨ।

error: Content is protected !!