Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
February
8
‘ਮਾਰ ਦਿੱਤਾ ਤੇਰਾ ਪ੍ਰੇਮੀ’, ਫੋਨ ਕਾਲ ਉਤੇ ਇਹ ਗੱਲ ਸੁਣ ਕੁੜੀ ਗਲ ਵਿਚ ਫਾ.ਹਾ ਪਾ ਲਟਕ ਗਈ, ਦੇ ਦਿੱਤੀ ਜਾਨ, ਝੂਠੀ ਸੂਚਨਾ ਦੇਣ ਵਾਲਾ ਪੁਲਿਸ ਨੇ ਚੱਕਿਆ
Crime
Latest News
National
‘ਮਾਰ ਦਿੱਤਾ ਤੇਰਾ ਪ੍ਰੇਮੀ’, ਫੋਨ ਕਾਲ ਉਤੇ ਇਹ ਗੱਲ ਸੁਣ ਕੁੜੀ ਗਲ ਵਿਚ ਫਾ.ਹਾ ਪਾ ਲਟਕ ਗਈ, ਦੇ ਦਿੱਤੀ ਜਾਨ, ਝੂਠੀ ਸੂਚਨਾ ਦੇਣ ਵਾਲਾ ਪੁਲਿਸ ਨੇ ਚੱਕਿਆ
February 8, 2024
Voice of Punjab
‘ਮਾਰ ਦਿੱਤਾ ਤੇਰਾ ਪ੍ਰੇਮੀ’, ਫੋਨ ਕਾਲ ਉਤੇ ਇਹ ਗੱਲ ਸੁਣ ਕੁੜੀ ਗਲ ਵਿਚ ਫਾ.ਹਾ ਪਾ ਲਟਕ ਗਈ, ਦੇ ਦਿੱਤੀ ਜਾਨ, ਝੂਠੀ ਸੂਚਨਾ ਦੇਣ ਵਾਲਾ ਪੁਲਿਸ ਨੇ ਚੱਕਿਆ
ਵੀਓਪੀ ਬਿਊਰੋ, ਨੈਸ਼ਨਲ-ਇਕ ਕੁੜੀ ਨੇ ਰਿੰਗ ਵੱਜਣ ਉਤੇ ਫੋਨ ਉਠਾਇਆ ਤਾਂ ਅੱਗੋਂ ਇਕ ਮੁੰਡੇ ਦੀ ਆਵਾਜ਼ ਆਈ , ‘ਮਾਰ ਦਿੱਤਾ ਤੇਰਾ ਪ੍ਰੇਮੀ’। ਇੰਨੀ ਗੱਲ ਸੁਣ ਪ੍ਰੇਸ਼ਾਨ ਹੋਈ ਕੁੜੀ ਫਾ.ਹਾ ਲੈ ਕੇ ਲਟਕ ਗਈ ਤੇ ਜਾਨ ਦੇ ਦਿੱਤੀ। ਪੁਲਿਸ ਨੇ ਫੋਨ ਕਾਲ ਕਰਨ ਵਾਲੇ ਉਸ ਮੁੰਡੇ ਨੂੰ ਗ੍ਰਿਫ਼.ਤਾਰ ਕਰ ਲਿਆ ਹੈ।ਮਾਮਲਾ ਬਰੇਲੀ ਦੇ ਬਾਰਾਦਰੀ ਥਾਣੇ ਅਧੀਨ ਆਉਂਦੇ ਇਲਾਕੇ ਦਾ ਹੈ।
ਇਸ ਮਾਮਲੇ ‘ਚ ਮੁੱਖ ਦੋਸ਼ੀ ਆਕਾਸ਼ ਠਾਕੁਰ ਫਰਾਰ ਸੀ। ਪੁਲਿਸ ਨੇ ਉਸ ਨੂੰ ਗ੍ਰਿਫ਼.ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਹੈ। ਸੰਜੇ ਨਗਰ ਨਿਵਾਸੀ ਲੜਕੀ ਅਨਾਮਿਕਾ ਨੂੰ ਕਰਮਚਾਰੀ ਨਗਰ ਦੇ ਰਹਿਣ ਵਾਲੇ ਆਕਾਸ਼ ਠਾਕੁਰ ਨੇ ਫੋਨ ਕਰ ਕੇ ਦੱਸਿਆ ਕਿ ਉਸ ਨੇ ਉਸ ਦੇ ਮੰਗੇਤਰ ਦਾ ਕ.ਤ.ਲ ਕਰ ਦਿੱਤਾ ਹੈ। ਆਕਾਸ਼ ਲੜਕੀ ਨੂੰ ਇਕਤਰਫਾ ਪਿਆਰ ਕਰਦਾ ਸੀ ਅਤੇ ਆਪਣੇ ਦੋਸਤਾਂ ਨਾਲ ਮਿਲ ਕੇ ਉਸ ਦੀ ਮੰਗੇਤਰ ਦੀ ਦੁਕਾਨ ‘ਤੇ ਜਾ ਕੇ ਉਸ ਦੀ ਕੁੱਟਮਾਰ ਕਰਦਾ ਸੀ।
ਇਸ ਤੋਂ ਦੁਖੀ ਲੜਕੀ ਨੇ ਫਾ.ਹਾ ਲੈ ਕੇ ਖੁ.ਦਕੁਸ਼ੀ ਕਰ ਲਈ। ਅਨਾਮਿਕਾ ਦੀ ਮਾਂ ਨੇ ਆਕਾਸ਼ ਠਾਕੁਰ ਅਤੇ ਤਿੰਨ ਹੋਰ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਵਾਇਆ ਸੀ। ਬਾਰਾਦਰੀ ਪੁਲਿਸ ਨੇ ਆਕਾਸ਼ ਠਾਕੁਰ ਨੂੰ ਗ੍ਰਿਫ.ਤਾਰ ਕਰ ਲਿਆ ਹੈ। ਪੁਲਿਸ ਨੇ ਉਸ ਕੋਲੋਂ ਇੱਕ ਪਿਸਤੌਲ ਵੀ ਬਰਾਮਦ ਕੀਤਾ ਹੈ। ਆਕਾਸ਼ ਖ਼ਿਲਾਫ਼ ਅਸਲਾ ਐਕਟ ਦੀ ਵੀ ਕਾਰਵਾਈ ਕੀਤੀ ਗਈ ਹੈ। ਆਕਾਸ਼ ਠਾਕੁਰ ‘ਤੇ ਪਹਿਲਾਂ ਹੀ ਕਈ ਗੰਭੀਰ ਮਾਮਲੇ ਦਰਜ ਹਨ। ਉਸ ਖਿਲਾਫ ਲੜਕੀ ਨੂੰ ਖੁ.ਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਵੀ ਦਰਜ ਕੀਤਾ ਗਿਆ ਸੀ। ਆਕਾਸ਼ ਨੇ ਬਚਾਅ ਲਈ ਸਿਫ਼ਾਰਸ਼ਾਂ ਵੀ ਦਿੱਤੀਆਂ ਸਨ। ਪਿਛਲੇ ਦਿਨੀਂ ਆਕਾਸ਼ ਵੀ ਅਗਾਊਂ ਜ਼ਮਾਨਤ ਲਈ ਅਦਾਲਤ ਦੇ ਚੱਕਰ ਲਗਾ ਰਿਹਾ ਸੀ। ਇਸ ਦੌਰਾਨ ਪੁਲਸ ਨੇ ਆਕਾਸ਼ ਨੂੰ ਗ੍ਰਿਫ.ਤਾਰ ਕਰ ਲਿਆ।ਦੱਸ ਦੇਈਏ ਕਿ ਕੁੜੀ ਦਾ ਮੰਗੇਤਰ ਸਹੀ ਸਲਾਮਤ ਹੈ। ਆਕਾਸ਼ ਨੇ ਅਨਾਮਿਕਾ ਨੂੰ ਝੂਠ ਬੋਲਿਆ ਸੀ ਕਿ ਉਸ ਨੇ ਮੰਗੇਤਰ ਨੂੰ ਮਾਰ ਦਿੱਤਾ ਹੈ।
Post navigation
ਨਾਜਾਇਜ਼ ਸਬੰਧਾਂ ਦਾ ਮਾਮਲਾ : ਘਰ ‘ਚ ਦਾਖਲ ਹੋਏ ਦਾ ਪਤਾ ਲੱਗਾ ਤਾਂ ਕੱਢ ਲਈ ਰਾਈਫਲ, ਗੋ.ਲੀਆਂ ਮਾਰ ਕੇ ਕੀਤੀ ਹੱਤਿ.ਆ
ਪੰਜਾਬ ਕੇਂਦਰ ਸਰਕਾਰ ਖ਼ਿਲਾਫ਼ ਧਰਨਾ ਦਿੰਦੇ ਕਰਨਾਟਕ ਦੇ ਹੱਕ ਵਿਚ, ਨਵਜੋਤ ਸਿੱਧੂ ਨੇ ਕੇਂਦਰ ਦੀ ਭਾਜਪਾ ਸਰਕਾਰ ਉਤੇ ਕੀਤੇ ਸ਼ਬਦੀ ਹਮਲੇੇ, ਸੀਐਮ ਮਾਨ ਦਿੱਲੀ ਵਿਖੇ ਧਰਨੇ ਵਿਚ ਕਰਨਗੇ ਸ਼ਮੂਲੀਅਤ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us