ਨਾਜਾਇਜ਼ ਸਬੰਧਾਂ ਦਾ ਮਾਮਲਾ : ਘਰ ‘ਚ ਦਾਖਲ ਹੋਏ ਦਾ ਪਤਾ ਲੱਗਾ ਤਾਂ ਕੱਢ ਲਈ ਰਾਈਫਲ, ਗੋ.ਲੀਆਂ ਮਾਰ ਕੇ ਕੀਤੀ ਹੱਤਿ.ਆ

ਨਾਜਾਇਜ਼ ਸਬੰਧਾਂ ਦਾ ਮਾਮਲਾ : ਘਰ ‘ਚ ਦਾਖਲ ਹੋਏ ਦਾ ਪਤਾ ਲੱਗਾ ਤਾਂ ਕੱਢ ਲਈ ਰਾਈਫਲ, ਗੋ.ਲੀਆਂ ਮਾਰ ਕੇ ਕੀਤੀ ਹੱਤਿ.ਆ


ਵੀਓਪੀ ਬਿਊਰੋ, ਫਿਰੋਜ਼ਪੁਰ-ਫਿਰੋਜ਼ਪੁਰ ‘ਚ ਵੱਡੀ ਵਾਰਦਾਤ ਹੋਣ ਦੀ ਖ਼ਬਰ ਮਿਲੀ ਹੈ। ਥਾਣਾ ਮੱਲਾਂਵਾਲਾ ਅਧੀਨ ਪੈਂਦੇ ਪਿੰਡ ਦੂਲਾ ਸਿੰਘ ਵਾਲਾ ਵਿੱਚ ਇਕ ਨੌਜਵਾਨ ਦਾ ਗੋ.ਲ਼ੀਆਂ ਮਾਰ ਕੇ ਕ.ਤ.ਲ ਕਰ ਦਿੱਤਾ ਗਿਆ।

ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਸਤਨਾਮ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਕਮਾਲਾ ਮਿੱਡੂ ਪਿੰਡ ਦੂਲਾ ਸਿੰਘ ਵਾਲਾ, ਬਚਿੱਤਰ ਸਿੰਘ ਪੁੱਤਰ ਸਲਵਿੰਦਰ ਸਿੰਘ ਦੇ ਘਰ ਦਾਖ਼ਲ ਹੋਇਆ ਜਦੋਂ ਬਚਿੱਤਰ ਸਿੰਘ ਨੂੰ ਸਤਨਾਮ ਸਿੰਘ ਦੇ ਘਰ ਵਿੱਚ ਦਾਖ਼ਲ ਹੋਣ ਦਾ ਪਤਾ ਲੱਗਾ ਤਾਂ ਉਸ ਨੇ ਆਪਣੇ 315 ਬੋਰ ਰਾਈਫਲ ਨਾਲ ਗੋ.ਲ਼ੀਆਂ ਮਾਰ ਕੇ ਸਤਨਾਮ ਸਿੰਘ ਦਾ ਕ.ਤ.ਲ ਕਰ ਦਿੱਤਾ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਬਲਕਾਰ ਸਿੰਘ ਫਿਰੋਜ਼ਪੁਰ ਅਤੇ ਬਲਰਾਜ ਸਿੰਘ ਐੱਸ. ਐੱਚ. ਓ. ਮੱਲਾਂਵਾਲਾ ਪੁਲਿਸ ਪਾਰਟੀ ਨਾਲ ਮੌਕੇ ‘ਤੇ ਪਹੁੰਚੇ। ਪੁਲਿਸ ਪਾਰਟੀ ਵੱਲੋਂ ਲਾ.ਸ਼ ਨੂੰ ਕਬਜ਼ੇ ‘ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਡੀਐੱਸਪੀ ਬਲਕਾਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਮਾਮਲਾ ਨਾਜਾਇਜ਼ ਸੰਬੰਧਾਂ ਦਾ ਲੱਗ ਰਿਹਾ ਹੈ, ਬਾਕੀ ਮਾਮਲੇ ਦੀ ਜਾਂਚ ਤੋਂ ਬਾਅਦ ਹੀ ਸੱਚ ਸਾਹਮਣੇ ਆਵੇਗਾ।

error: Content is protected !!