ਫੇਸਬੁੱਕ ਲਾਈਵ ਦੌਰਾਨ ਨਾਲ ਬੈਠੇ ਨੇ ਸ਼ਿਵ ਸੈਨਾ ਨੇਤਾ ਦੀ ਗੋ.ਲ਼ੀਆਂ ਮਾਰ ਕੇ ਕੀਤੀ ਹੱਤਿ.ਆ, ਇਕ ਤੋਂ ਬਾਅਦ ਇਕ ਤਿੰਨ ਮਾਰੀਆਂ ਗੋ.ਲ਼ੀਆਂ, ਵੇਖੋ ਵਾਇਰਲ ਹੋਈ ਵੀਡੀਓ
ਵੀਓਪੀ ਬਿਊਰੋ, ਨੈਸ਼ਨਲ-ਸ਼ਿਵ ਸੈਨਾ UBT ਨੇਤਾ ਅਭਿਸ਼ੇਕ ਘੋਸਾਲਕਰ ਦੀ ਮੁੰਬਈ ‘ਚ ਹੱਤਿ.ਆ ਕਰ ਦਿੱਤੀ ਗਈ ਹੈ। ਅਭਿਸ਼ੇਕ ‘ਤੇ ਫਾਇਰਿੰਗ ਕੀਤੀ ਗਈ। ਇਸ ਦੌਰਾਨ ਉਸ ਨੂੰ ਤਿੰਨ ਗੋ.ਲੀਆਂ ਲੱਗੀਆਂ ਸਨ। ਜ਼ਖਮੀ ਸ਼ਿਵ ਸੈਨਾ ਨੇਤਾ ਨੂੰ ਸਥਾਨਕ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ ਮੌ.ਤ ਹੋ ਗਈ। ਅਭਿਸ਼ੇਕ ‘ਤੇ ਹਮਲਾ ਕਰਨ ਦੇ ਕੁਝ ਦੇਰ ਬਾਅਦ ਹੀ ਹਮਲਾਵਰ ਨੇ ਖ਼ੁਦ.ਕੁਸ਼ੀ ਕਰ ਲਈ। ਘਟਨਾ ਦੇ ਸਮੇਂ ਅਭਿਸ਼ੇਕ ਉਸੇ ਹਮਲਾਵਰ ਨਾਲ ਬੈਠ ਕੇ ਫੇਸਬੁੱਕ ਲਾਈਵ ਕਰ ਰਿਹਾ ਸੀ। ਹੁਣ ਪੁਲਿਸ ਨੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Video Player
00:00
00:00