ਫੇਸਬੁੱਕ ਲਾਈਵ ਦੌਰਾਨ ਨਾਲ ਬੈਠੇ ਨੇ ਸ਼ਿਵ ਸੈਨਾ ਨੇਤਾ ਦੀ ਗੋ.ਲ਼ੀਆਂ ਮਾਰ ਕੇ ਕੀਤੀ ਹੱਤਿ.ਆ, ਇਕ ਤੋਂ ਬਾਅਦ ਇਕ ਤਿੰਨ ਮਾਰੀਆਂ ਗੋ.ਲ਼ੀਆਂ, ਵੇਖੋ ਵਾਇਰਲ ਹੋਈ ਵੀਡੀਓ

ਫੇਸਬੁੱਕ ਲਾਈਵ ਦੌਰਾਨ ਨਾਲ ਬੈਠੇ ਨੇ ਸ਼ਿਵ ਸੈਨਾ ਨੇਤਾ ਦੀ ਗੋ.ਲ਼ੀਆਂ ਮਾਰ ਕੇ ਕੀਤੀ ਹੱਤਿ.ਆ, ਇਕ ਤੋਂ ਬਾਅਦ ਇਕ ਤਿੰਨ ਮਾਰੀਆਂ ਗੋ.ਲ਼ੀਆਂ, ਵੇਖੋ ਵਾਇਰਲ ਹੋਈ ਵੀਡੀਓ

ਵੀਓਪੀ ਬਿਊਰੋ, ਨੈਸ਼ਨਲ-ਸ਼ਿਵ ਸੈਨਾ UBT ਨੇਤਾ ਅਭਿਸ਼ੇਕ ਘੋਸਾਲਕਰ ਦੀ ਮੁੰਬਈ ‘ਚ ਹੱਤਿ.ਆ ਕਰ ਦਿੱਤੀ ਗਈ ਹੈ। ਅਭਿਸ਼ੇਕ ‘ਤੇ ਫਾਇਰਿੰਗ ਕੀਤੀ ਗਈ। ਇਸ ਦੌਰਾਨ ਉਸ ਨੂੰ ਤਿੰਨ ਗੋ.ਲੀਆਂ ਲੱਗੀਆਂ ਸਨ। ਜ਼ਖਮੀ ਸ਼ਿਵ ਸੈਨਾ ਨੇਤਾ ਨੂੰ ਸਥਾਨਕ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ ਮੌ.ਤ ਹੋ ਗਈ। ਅਭਿਸ਼ੇਕ ‘ਤੇ ਹਮਲਾ ਕਰਨ ਦੇ ਕੁਝ ਦੇਰ ਬਾਅਦ ਹੀ ਹਮਲਾਵਰ ਨੇ ਖ਼ੁਦ.ਕੁਸ਼ੀ ਕਰ ਲਈ। ਘਟਨਾ ਦੇ ਸਮੇਂ ਅਭਿਸ਼ੇਕ ਉਸੇ ਹਮਲਾਵਰ ਨਾਲ ਬੈਠ ਕੇ ਫੇਸਬੁੱਕ ਲਾਈਵ ਕਰ ਰਿਹਾ ਸੀ। ਹੁਣ ਪੁਲਿਸ ਨੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਮੁੰਬਈ ਦੇ ਦਹਿਸਰ ਇਲਾਕੇ ‘ਚ ਵੀਰਵਾਰ ਦੇਰ ਸ਼ਾਮ ਸ਼ਿਵ ਸੈਨਾ UBT ਨੇਤਾ ਅਭਿਸ਼ੇਕ ਘੋਸਾਲਕਰ ‘ਤੇ ਗੋ.ਲੀਬਾਰੀ ਕੀਤੀ ਗਈ। ਮੌਕੇ ਤੋਂ ਮਿਲੀ ਮੁੱਢਲੀ ਜਾਣਕਾਰੀ ਅਨੁਸਾਰ ਇਸ ਹਮਲੇ ਵਿੱਚ ਅਭਿਸ਼ੇਕ ਨੂੰ ਤਿੰਨ ਗੋ.ਲੀਆਂ ਲੱਗੀਆਂ ਹਨ। ਉਸ ‘ਤੇ ਹਮਲਾ ਕਰਨ ਵਾਲੇ ਵਿਅਕਤੀ ਦਾ ਨਾਂ ‘ਮੌਰਿਸ ਭਾਈ’ ਦੱਸਿਆ ਗਿਆ ਹੈ। ਇਹ ਘਟਨਾ ਮੁੰਬਈ ਦੇ MHB ਥਾਣਾ ਖੇਤਰ ਦੀ ਹੈ। ਜਾਣਕਾਰੀ ਮੁਤਾਬਕ ਗੋ.ਲੀਆਂ ਦਾ ਸ਼ਿਕਾਰ ਹੋਏ ਅਭਿਸ਼ੇਕ ਘੋਸ਼ਾਲਕਰ ਸਾਬਕਾ ਕਾਰਪੋਰੇਟਰ ਸਨ। ਉਹ ਸ਼ਿਵ ਸੈਨਾ ਊਧਵ ਧੜੇ ਦੇ ਆਗੂ ਵਿਨੋਦ ਘੋਸਾਲਕਰ ਦਾ ਪੁੱਤਰ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਗੋ.ਲੀਬਾਰੀ ਆਪਸੀ ਵਿਵਾਦ ਕਾਰਨ ਕੀਤੀ ਗਈ ਹੈ। ਦੂਜੇ ਪਾਸੇ ਸ਼ਿਵ ਸੈਨਾ ਊਧਵ ਧੜੇ ਦੇ ਵਰਕਰ ਹਸਪਤਾਲ ਦੇ ਬਾਹਰ ਇਕੱਠੇ ਹੋ ਗਏ। ਇਸ ਘਟਨਾ ਨੂੰ ਲੈ ਕੇ ਲੋਕਾਂ ਵਿਚ ਭਾਰੀ ਰੋਸ ਹੈ। ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਇਸ ਘਟਨਾ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਘੱਟ ਹੈ।

error: Content is protected !!