ਜਲੰਧਰ : ‘ਪ੍ਰੋਫੈਸਰ ਕਹਿੰਦਾ ਮੇਰੇ ਨਾਲ ਸਬੰਧ ਬਣਾ ਲਾ, ਪਾਸ ਕਰਾ ਦਵਾਂਗਾ’, ਇਹ ਸੁਣ ਵਿਦਿਆਰਥਣ ਨੇ ਪਾ’ਤਾ ਰੌਲਾ, ਕਰ ਲਿਆ ਵਿਦਿਆਰਥਣਾਂ ਦਾ ਇਕੱਠ, ਲਾਏ ਗੰਭੀਰ ਦੋਸ਼

ਜਲੰਧਰ : ‘ਪ੍ਰੋਫੈਸਰ ਕਹਿੰਦਾ ਮੇਰੇ ਨਾਲ ਸਬੰਧ ਬਣਾ ਲਾ, ਪਾਸ ਕਰਾ ਦਵਾਂਗਾ’, ਇਹ ਸੁਣ ਵਿਦਿਆਰਥਣ ਨੇ ਪਾ’ਤਾ ਰੌਲਾ, ਕਰ ਲਿਆ ਵਿਦਿਆਰਥਣਾਂ ਦਾ ਇਕੱਠ, ਲਾਏ ਗੰਭੀਰ ਦੋਸ਼


ਵੀਓਪੀ ਬਿਊਰੋ, ਜਲੰਧਰ-ਜਲੰਧਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਅੰਮ੍ਰਿਤਸਰ ਹਾਈਵੇ ‘ਤੇ ਸਥਿਤ ਇਕ ਇੰਸਟੀਚਿਊਟ ਦੇ ਪ੍ਰੋਫ਼ੈਸਰ ‘ਤੇ ਐੱਮਬੀਏ ਦੀਆਂ ਵਿਦਿਆਰਥਣਾਂ ਨੇ ਯੋਨ ਸ਼ੋਸ਼ਣ ਦੇ ਦੋਸ਼ ਲਾਏ ਹਨ। ਪ੍ਰੋਫ਼ੈਸਰ ਖ਼ਿਲਾਫ਼ ਵਿਦਿਆਰਥਣਾਂ ਨੇ ਮਹਿਲਾ ਸੈੱਲ ਦੇ ਕੋਲ ਸ਼ਿਕਾਇਤ ਦਿੱਤੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਨੂੰ ਲੈ ਕੇ ਸ਼ੁਕਰਵਾਰ ਰਾਤ ਵਿਦਿਆਰਥਣਾਂ ਨੇ ਜਮ ਕੇ ਹੰਗਾਮਾ ਕੀਤਾ। ਇਸ ਦੌਰਾਨ ਐਮਬੀਏ ਕਰ ਰਹੀ ਵਿਦਿਆਰਥਣ ਨੇ ਦੋਸ਼ ਲਾਇਆ ਹੈ ਕਿ ਪ੍ਰੋਫੈਸਰ ਨੇ ਉਸ ਨਾਲ ਰੇਪ ਕਰਨ ਦੀ ਕੋਸ਼ਿਸ਼ ਕੀਤੀ ਤੇ ਸੈਕਸੂਅਲ ਹੈਰਾਸਮੈਂਟ ਕੀਤੀ।

ਪੀੜਤਾ ਨੇ ਕਿਹਾ ਕਿ ਪ੍ਰੋਫੈਸਰ ਬੋਲਿਆ ਕਿ ਉਸ ਨੂੰ ਪੇਪਰਾਂ ਵਿਚੋਂ ਪਾਸ ਕਰਵਾ ਦੇਵੇਗਾ, ਜੇ ਉਹ ਉਸ ਨਾਲ ਸਬੰਧ ਬਣਾ ਲਵੇ ਤਾਂ। ਉਸ ਨੇ ਇਸ ਦਾ ਵਿਰੋਧ ਕੀਤਾ ਤੇ ਵਿਦਿਆਰਥਣਾਂ ਨੂੰ ਇਕੱਠਾ ਕਰ ਲਿਆ। ਜਲੰਧਰ ਦੇਹਾਤ ਪੁਲਿਸ ਪਾਰਟੀ ਜਾਂਚ ਲਈ ਪਹੁੰਚੀ ਤਾਂ ਪੁਲਿਸ ਨੂੰ ਸੰਸਥਾ ਅੰਦਰ ਨਹੀਂ ਆਉਣ ਦਿੱਤਾ ਗਿਆ। ਫਿਰ ਸਿਰਫ਼ ਐਸਐਚਓ ਨੂੰ ਅੰਦਰ ਜਾਣ ਦਿੱਤਾ ਜਿਨ੍ਹਾਂ ਨੇ ਵਿਦਿਆਰਥਣਾਂ ਨਾਲ ਗਲਬਾਤ ਕੀਤੀ ਪਰ ਥੋੜੀ ਦੇਰ ਬਾਅਦ ਉਨ੍ਹਾਂ ਨੂੰ ਵੀ ਵਾਪਸ ਭੇਜ ਦਿੱਤਾ ਗਿਆ।

 

ਜਦੋਂ ਇਸ ਸਬੰਧੀ ਥਾਣਾ ਮਕਸੂਦਾਂ ਦੀ ਪੁਲਿਸ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਇਸ ਸਬੰਧੀ ਕੋਈ ਸ਼ਿਕਾਇਤ ਨਹੀਂ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਪ੍ਰੋਫ਼ੈਸਰ ਇਕ ਸਾਲ ਪਹਿਲਾਂ ਹੀ ਇੰਸਟੀਚਿਊਟ ਵਿਚ ਆਇਆ ਹੈ ਅਤੇ ਐੱਮ. ਬੀ. ਏ. ਦੇ ਨਾਲ-ਨਾਲ ਪੀ.ਐੱਚ.ਡੀ. ਕਰ ਰਹੀਆਂ ਵਿਦਿਆਰਥਣਾਂ ਵੀ ਪ੍ਰੋਫ਼ੈਸਰ ਤੋਂ ਪੀੜਤ ਹਨ। ਵਿਦਿਆਰਥਣਾਂ ਦੇ ਮੋਬਾਇਲ ਵੀ ਜ਼ਬਤ ਕੀਤੇ ਗਏ ਹਨ।

ਇਸ ਮਾਮਲੇ ‘ਚ NIT ਦੇ ਨਿਰਦੇਸ਼ਕ ਨੇ ਦੱਸਿਆ ਕਿ ਐਸੀ ਕੋਈ ਵੀ ਘਟਨਾ ਨਹੀ ਹੋਈ ਹੈ ਅਤੇ ਨਾ ਹੀ ਸੰਸਥਾਨ  ਜਾਂ ਪੁਲਿਸ ਕੋਲ ਕੋਈ ਸ਼ਿਕਾਇਤ ਆਈ| ਉਹਨਾਂ ਕਿਹਾ ਕਿ ਸਾਰੇ ਆਰੋਪ ਬੇਬੁਨਿਆਦ ਹਨ| ਜੇਕਰ ਫਿਰ ਵੀ ਕੁਝ ਇਸ ਤਰਹ ਦਾ ਸ੍ਹਾਮਣੇ ਆਉਂਦਾ ਹੈ ਤਾ ਉਸਦੀ ਨਿਰਪੱਖ ਜਾਂਚ ਕੀਤੀ ਜਾਏਗੀ|

error: Content is protected !!