ਇਟਲੀ ‘ਚ ਪਾਕਿਸਤਾਨੀ ਨੌਜਵਾਨਾਂ ਨੂੰ ਰੋਜ਼ਗਾਰ ਦੇਣਾ ਸਿੱਖ ਵਿਅਕਤੀ ਨੂੰ ਪਿਆ ਮਹਿੰਗਾ, ਮੌਕਾਪ੍ਰਸਤਾਂ ਨੇ ਕੀਤਾ ਬੇਰਹਿਮੀ ਨਾਲ ਕ.ਤ.ਲ

ਇਟਲੀ ‘ਚ ਪਾਕਿਸਤਾਨੀ ਨੌਜਵਾਨਾਂ ਨੂੰ ਰੋਜ਼ਗਾਰ ਦੇਣਾ ਸਿੱਖ ਵਿਅਕਤੀ ਨੂੰ ਪਿਆ ਮਹਿੰਗਾ, ਮੌਕਾਪ੍ਰਸਤਾਂ ਨੇ ਕੀਤਾ ਬੇਰਹਿਮੀ ਨਾਲ ਕ.ਤ.ਲ


ਬਰੋਕੀਆ (ਵੀਓਪੀ ਬਿਊਰੋ): ਇਟਲੀ ਤੋਂ ਇਸ ਸਮੇਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਟਲੀ ਦੇ ਸਭ ਤੋਂ ਪੁਰਾਣੇ ਗੁਰਦੁਆਰਾ ਸਿੰਘ ਸਭਾ ਨੋਵੇਲਾਰਾ (ਰਿਜੋਮੀਲੀਆ) ਦੇ ਸਾਬਕਾ ਪ੍ਰਧਾਨ ਹਰਪਾਲ ਸਿੰਘ ਪਾਲਾ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।


ਹਰਪਾਲ ਸਿੰਘ ਪੇਸ਼ੇ ਤੋਂ ਟਰਾਂਸਪੋਰਟਰ ਸੀ। ਬੀਤੀ ਰਾਤ ਹਰਪਾਲ ਜ਼ਿਲੇ ਦੇ ਕਸਬਾ ਸ਼ਿਆਣੋਂ ਵਿਖੇ ਟਰੱਕ ਲੋਡ ਕਰਨ ਗਿਆ ਸੀ। ਸਾਮਾਨ ਲੱਦਣ ਤੋਂ ਬਾਅਦ ਜਦੋਂ ਉਹ ਉਸ ਦੀ ਮਦਦ ਲਈ ਕੰਮ ਕਰ ਰਹੇ ਪਾਕਿਸਤਾਨੀ ਮੂਲ ਦੇ ਦੋ ਨੌਜਵਾਨਾਂ ਨੂੰ ਛੱਡਣ ਜਾ ਰਿਹਾ ਸੀ ਤਾਂ ਉਕਤ ਬਦਮਾਸ਼ਾਂ ਨੇ ਉਸ ਦੇ ਸਿਰ ‘ਤੇ ਰਾਡਾਂ ਨਾਲ ਵਾਰ ਕਰ ਦਿੱਤਾ।

ਇਸ ਕਾਰਨ ਹਰਪਾਲ ਪਾਲਾ ਗੰਭੀਰ ਜ਼ਖ਼ਮੀ ਹੋ ਗਿਆ। ਫਿਰ ਹਮਲਾਵਰਾਂ ਨੇ ਪਾਲਾ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ।

error: Content is protected !!