ਬੇਕਾਬੂ ਟਰੱਕ ਚਾਲਕ ਨੇ ਭੀੜ ਵੱਲ ਮੋੜ’ਤਾ ਟਰੱਕ ਦਾ ਸਟੇਅਰਿੰਗ, 3 ਲੋਕਾਂ ਦੀ ਮੌਤ, 20 ਤੋਂ ਜ਼ਿਆਦਾ ਜ਼ਖਮੀ

ਬੇਕਾਬੂ ਟਰੱਕ ਚਾਲਕ ਨੇ ਭੀੜ ਵੱਲ ਮੋੜ’ਤਾ ਟਰੱਕ ਦਾ ਸਟੇਅਰਿੰਗ, 3 ਲੋਕਾਂ ਦੀ ਮੌਤ, 20 ਤੋਂ ਜ਼ਿਆਦਾ ਜ਼ਖਮੀ

ਗੰਗਟੋਕ (ਵੀਓਪੀ ਬਿਊਰੋ): ਸਿੱਕਮ ਵਿੱਚ ਤੇਜ਼ ਰਫ਼ਤਾਰ ਦਾ ਕਹਿਰ ਦੇਖਣ ਨੂੰ ਮਿਲਿਆ ਹੈ। ਸੂਬੇ ਦੇ ਗੰਗਟੋਕ ਜ਼ਿਲ੍ਹੇ ਦੇ ਰਾਨੀਪੂਲ ਵਿਖੇ ਬੀਤੀ ਸ਼ਾਮ ਤੰਬੋਲਾ ਸਮਾਗਮ ਦੌਰਾਨ ਇੱਕ ਟਰੱਕ ਦੇ ਅਚਾਨਕ ਪਲਟਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ। ਟਰੱਕ ਹਾਦਸੇ ‘ਚ 20 ਲੋਕ ਜ਼ਖਮੀ ਵੀ ਹੋਏ ਹਨ, ਜਿਨ੍ਹਾਂ ਨੂੰ ਮਨੀਪਾਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।

ਘਟਨਾ ਦੀ ਜਾਣਕਾਰੀ ਦਿੰਦੇ ਹੋਏ ਗੰਗਟੋਕ ਦੇ ਜ਼ਿਲਾ ਮੈਜਿਸਟ੍ਰੇਟ ਤੁਸ਼ਾਰ ਨਿਖਾਰੇ ਨੇ ਦੱਸਿਆ ਕਿ ਸ਼ਨੀਵਾਰ ਸ਼ਾਮ ਕਰੀਬ 7.30 ਵਜੇ ਰਾਣੀਪੁਰ ‘ਚ ਤੰਬੋਲਾ ਪ੍ਰੋਗਰਾਮ ਚੱਲ ਰਿਹਾ ਸੀ। ਉਦੋਂ ਇਕ ਦੁੱਧ ਦਾ ਟੈਂਕਰ ਪ੍ਰੋਗਰਾਮ ‘ਚ ਆ ਗਿਆ, ਜਿਸ ਕਾਰਨ 3 ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 20 ਮਰੀਜ਼ ਹਸਪਤਾਲ ‘ਚ ਭਰਤੀ ਹਨ। ਫਿਲਹਾਲ ਹਰ ਕੋਈ ਨਿਗਰਾਨੀ ਹੇਠ ਹੈ।

ਡੀ.ਐਮ ਤੁਸ਼ਾਰ ਨੇ ਦੱਸਿਆ ਕਿ ਮਰੀਜ਼ਾਂ ਦਾ ਪੂਰਾ ਇਲਾਜ ਕੀਤਾ ਜਾ ਰਿਹਾ ਹੈ। ਡੀਐਮ ਨੇ ਕਿਹਾ ਕਿ ਉਮੀਦ ਹੈ ਕਿ ਅਸੀਂ ਮੌਤਾਂ ਦੀ ਗਿਣਤੀ ਨੂੰ ਵਧਣ ਨਹੀਂ ਦੇਵਾਂਗੇ। ਸਿੱਕਮ ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ।

error: Content is protected !!