ਸਾਬਕਾ ਵਿਧਾਇਕ ਦੇ ਪੁੱਤ ਨਾਲ ਵਾਪਰਿਆ ਭਿਆਨਕ ਹਾਦਸਾ, ਕਾਰ ਟਰੱਕ ਨਾਲ ਟਕਰਾਈ, ਸਖਤ ਮੁਸ਼ਕੱਤ ਮਗਰੋਂ ਕੱਢਿਆ ਗਿਆ ਨੁਕਸਾਨੀ ਕਾਰ ਨੂੰ

ਸਾਬਕਾ ਵਿਧਾਇਕ ਦੇ ਪੁੱਤ ਨਾਲ ਵਾਪਰਿਆ ਭਿਆਨਕ ਹਾਦਸਾ, ਕਾਰ ਟਰੱਕ ਨਾਲ ਟਕਰਾਈ, ਸਖਤ ਮੁਸ਼ਕੱਤ ਮਗਰੋਂ ਕੱਢਿਆ ਗਿਆ ਨੁਕਸਾਨੀ ਕਾਰ ਨੂੰ

ਵੀਓਪੀ ਬਿਊਰੋ, ਬਠਿੰਡਾ : ਬਠਿੰਡਾ-ਮਾਨਸਾ ਸੜਕ ’ਤੇ ਆਈਟੀਆਈ ਓਵਰਬ੍ਰਿਜ ‘ਤੇ ਇਨੋਵਾ ਕਾਰ ਦੀ ਟਰੱਕ ਨਾਲ ਟੱਕਰ ਹੋ ਗਈ। ਇਹ ਕਾਰ ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ ਦਾ ਪੁੱਤਰ ਹਰਪਿੰਦਰ ਸਿੰਘ ਚਲਾ ਰਿਹਾ ਸੀ। ਹਾਦਸੇ ‘ਚ ਇਨੋਵਾ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਚਾਲਕ ਕਾਰ ‘ਚ ਫਸ ਗਿਆ।

ਮੌਕੇ ਤੋਂ ਲੰਘ ਰਹੇ ਨੌਜਵਾਨ ਵੈਲਫੇਅਰ ਸੁਸਾਇਟੀ ਬਠਿੰਡਾ ਦੇ ਵਲੰਟੀਅਰ ਮੇਜਰ ਸਿੰਘ, ਸੰਨੀ ਸੋਨੀ ਤੇ ਗੌਤਮ ਸ਼ਰਮਾ ਨੇ ਤੁਰੰਤ ਇਨੋਵਾ ਗੱਡੀ ‘ਚ ਫਸੇ ਡਰਾਈਵਰ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ, ਕਾਫ਼ੀ ਮੁਸ਼ੱਕਤ ਤੋਂ ਬਾਅਦ ਚਾਲਕ ਨੂੰ ਬਾਹਰ ਕੱਢਿਆ ਗਿਆ। ਜ਼ਖ਼ਮੀ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ। ਜ਼ਖ਼ਮੀ ਦੀ ਪਛਾਣ ਹਰਪਿੰਦਰ ਸਿੰਘ (ਹਨੀ) ਪੁੱਤਰ ਪ੍ਰਕਾਸ਼ ਸਿੰਘ ਭੱਟੀ (ਸਾਬਕਾ ਵਿਧਾਇਕ) ਵਾਸੀ ਅਬੋਹਰ ਵਜੋਂ ਹੋਈ। ਜ਼ਿਕਰਯੋਗ ਹੈ ਕਿ ਲੰਘੀਆਂ ਵਿਧਾਨ ਸਭਾ ਚੋਣਾਂ ਪ੍ਰਕਾਸ਼ ਸਿੰਘ ਭੱਟੀ ਨੇ ਅਕਾਲੀ ਦਲ ਦੀ ਟਿਕਟ ’ਤੇ ਬਠਿੰਡਾ ਦਿਹਾਤੀ ਹਲਕੇ ਤੋਂ ਚੋਣ ਲੜੀ ਸੀ।

error: Content is protected !!