Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
February
13
ਵਿਆਹ ਦਾ ਟੈਂਟ ਲਾਉਣ ਨੂੰ ਲੈ ਕੇ ਗੁਆਂਢੀਆਂ ਨਾਲ ਹੋਈ ਲੜਾਈ, ਛੁੱਟੀ ਆਏ ਫੌਜੀ ਨੇ ਵਰ੍ਹਾਈਆਂ ਅੰਨ੍ਹੇਵਾਹ ਗੋਲੀਆਂ, 2 ਦੀ ਮੌ.ਤ ਤੇ ਲਾੜਾ ਵੀ ਜ਼ਖਮੀ
Crime
Delhi
Latest News
National
Punjab
Uttar Pradesh
ਵਿਆਹ ਦਾ ਟੈਂਟ ਲਾਉਣ ਨੂੰ ਲੈ ਕੇ ਗੁਆਂਢੀਆਂ ਨਾਲ ਹੋਈ ਲੜਾਈ, ਛੁੱਟੀ ਆਏ ਫੌਜੀ ਨੇ ਵਰ੍ਹਾਈਆਂ ਅੰਨ੍ਹੇਵਾਹ ਗੋਲੀਆਂ, 2 ਦੀ ਮੌ.ਤ ਤੇ ਲਾੜਾ ਵੀ ਜ਼ਖਮੀ
February 13, 2024
Voice of Punjab
ਵਿਆਹ ਦਾ ਟੈਂਟ ਲਾਉਣ ਨੂੰ ਲੈ ਕੇ ਗੁਆਂਢੀਆਂ ਨਾਲ ਹੋਈ ਲੜਾਈ, ਛੁੱਟੀ ਆਏ ਫੌਜੀ ਨੇ ਵਰ੍ਹਾਈਆਂ ਅੰਨ੍ਹੇਵਾਹ ਗੋਲੀਆਂ, 2 ਦੀ ਮੌ.ਤ ਤੇ ਲਾੜਾ ਵੀ ਜ਼ਖਮੀ
ਯੂ.ਪੀ. (ਵੀਓਪੀ ਬਿਊਰੋ) ਗੋਂਡਾ ਜ਼ਿਲ੍ਹੇ ਦੇ ਛਪੀਆ ਥਾਣਾ ਖੇਤਰ ਦੇ ਇਕ ਪਿੰਡ ‘ਚ ਵਿਆਹ ਦਾ ਟੈਂਟ ਲਗਾਉਣ ਨੂੰ ਲੈ ਕੇ ਹੋਏ ਵਿਵਾਦ ‘ਚ ਫੌਜੀ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਗੁਆਂਢੀਆਂ ‘ਤੇ ਗੋਲੀਆਂ ਚਲਾ ਦਿੱਤੀਆਂ। ਗੋਲੀਬਾਰੀ ‘ਚ ਦੋ ਦੀ ਮੌਤ ਹੋ ਗਈ ਜਦਕਿ ਲਾੜੇ ਸਮੇਤ ਪੰਜ ਲੋਕ ਗੰਭੀਰ ਰੂਪ ‘ਚ ਜ਼ਖਮੀ ਹੋ ਗਏ। ਫੌਜੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।
ਛਾਪਿਆ ਥਾਣਾ ਖੇਤਰ ਦੇ ਪਿੰਡ ਮਾਹੁਲੀਖੋਰੀ ਦੇ ਬਾਬੂਰਾਮ ਜੈਸਵਾਲ ਦੇ ਛੋਟੇ ਬੇਟੇ ਅਮਨਦੀਪ ਉਰਫ ਵਿੱਕੀ ਦਾ ਵਿਆਹ ਮੰਗਲਵਾਰ ਨੂੰ ਹੋਣਾ ਸੀ, ਜਿਸ ਦੀਆਂ ਤਿਆਰੀਆਂ ਘਰ ‘ਚ ਚੱਲ ਰਹੀਆਂ ਸਨ।ਇਸ ਦੌਰਾਨ ਭਾਰਤੀ ਫੌਜ ਦੇ ਸਿਪਾਹੀ ਸੀਤਾਰਾਮ ਯਾਦਵ ਨਾਲ ਗਲੀ ‘ਚ ਤਖਤੀ ਲਗਾਉਣ ਨੂੰ ਲੈ ਕੇ ਝਗੜਾ ਹੋ ਗਿਆ।
ਇਸ ਤੋਂ ਗੁੱਸੇ ‘ਚ ਆਏ ਸੀਤਾਰਾਮ ਯਾਦਵ ਨੇ ਬਾਬੂਰਾਮ ਜੈਸਵਾਲ ਦੇ ਪਰਿਵਾਰਕ ਮੈਂਬਰਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਘਟਨਾ ‘ਚ ਲਾੜੇ ਅਮਨਦੀਪ ਦੀ ਲੱਤ ‘ਚ ਗੋਲੀ ਲੱਗ ਗਈ, ਜਦਕਿ ਮਾਸੀ ਚੰਦਰਪਤੀ (60) ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਸੀਐਚਸੀ ਲਿਜਾਇਆ ਗਿਆ ਹੈ। ਡਾਕਟਰਾਂ ਨੇ ਦੋ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਪ੍ਰੋਗਰਾਮ ‘ਚ ਹਿੱਸਾ ਲੈਣ ਲਈ ਹੀ ਜਵਾਨ ਸੀਤਾਰਾਮ ਯਾਦਵ ਛੁੱਟੀ ‘ਤੇ ਆਇਆ ਸੀ।
ਪੀੜਤ ਪਰਿਵਾਰ ਦੀ ਰੀਟਾ ਦੇਵੀ ਨੇ ਦੱਸਿਆ ਕਿ ਮੇਰੇ ਪਤੀ ਰਾਮਦੇਵ, ਲੜਕੀ ਪਿੰਕੀ, ਭਾਬੀ ਚੰਦਰਪਤੀ, ਵੱਡਾ ਬੇਟਾ ਸਤਿਅਮ, ਗੁਆਂਢੀ ਲੜਕੀ ਲਕਸ਼ਮੀ, ਬੇਟੀ ਰਾਮਤੀਰਥ ਅਤੇ ਅਮਨਦੀਪ ਨੂੰ ਗੋਲੀ ਲੱਗੀ ਹੈ। ਇਸ ਘਟਨਾ ਨੇ ਵਿਆਹ ਦੀਆਂ ਖੁਸ਼ੀਆਂ ਨੂੰ ਸੋਗ ਵਿੱਚ ਬਦਲ ਦਿੱਤਾ।
Post navigation
ਸਾਬਕਾ ਵਿਧਾਇਕ ਦੇ ਪੁੱਤ ਨਾਲ ਵਾਪਰਿਆ ਭਿਆਨਕ ਹਾਦਸਾ, ਕਾਰ ਟਰੱਕ ਨਾਲ ਟਕਰਾਈ, ਸਖਤ ਮੁਸ਼ਕੱਤ ਮਗਰੋਂ ਕੱਢਿਆ ਗਿਆ ਨੁਕਸਾਨੀ ਕਾਰ ਨੂੰ
ਜੈਕਲੀਨ ਫਰਨਾਂਡੀਜ਼ ਨੂੰ ਠੱਗ ਸੁਕੇਸ਼ ਜੇਲ੍ਹ ਵਿੱਚੋਂ ਦੇ ਰਿਹਾ ਧਮਕੀਆਂ, ਅਭਿਨੇਤਰੀ ਪੁਲਿਸ ਨੂੰ ਕਹਿੰਦੀ- ਬਚਾਅ ਲਓ ਮੈਨੂੰ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us