ਬਲਾ.ਤਕਾਰ ਦੀ ਕੋਸ਼ਿਸ਼ ਮਗਰੋਂ ਘਰ ਵਿਚ ਲਟਕੀ ਮਿਲੀ ਭਾਜਪਾ ਨੇਤਾ ਦੀ ਧੀ ਦੀ ਲਾ.ਸ਼, ਚੁੰਨੀ ਨਾਲ ਲੈ ਲਿਆ ਫਾ.ਹਾ, ਮਾਂ ਬੋਲੀ-ਮੁਲਜ਼ਮਾਂ ਨੇ ਮਾਰ ਕੇ ਲਟਕਾਇਆ

ਬਲਾ.ਤਕਾਰ ਦੀ ਕੋਸ਼ਿਸ਼ ਮਗਰੋਂ ਘਰ ਵਿਚ ਲਟਕੀ ਮਿਲੀ ਭਾਜਪਾ ਨੇਤਾ ਦੀ ਧੀ ਦੀ ਲਾ.ਸ਼, ਚੁੰਨੀ ਨਾਲ ਲੈ ਲਿਆ ਫਾ.ਹਾ, ਮਾਂ ਬੋਲੀ-ਮੁਲਜ਼ਮਾਂ ਨੇ ਮਾਰ ਕੇ ਲਟਕਾਇਆ


ਵੀਓਪੀ ਬਿਊਰੋ, ਨੈਸ਼ਨਲ-ਭਾਜਪਾ ਨੇਤਾ ਦੀ ਧੀ ਨਾਲ ਘਰ ਵਿਚ ਦਾਖਲ ਹੋ ਕੇ ਜਬਰ-ਜਨਾਹ ਦੀ ਕੋਸ਼ਿਸ਼ ਕੀਤੀ ਗਈ। ਇਸ ਤੋਂ ਦੁਖੀ ਹੋ ਕੇ ਉਕਤ ਅਠਵੀਂ ਜਮਾਤ ਦੀ ਵਿਦਿਆਰਥਣ ਨੇ ਚੁੰਨੀ ਨਾਲ ਫਾਹਾ ਲੈ ਕੇ ਖ਼ੁਦ.ਕੁਸ਼ੀ ਕਰ ਲਈ। ਇਸ ਮਾਮਲੇ ‘ਚ ਪੁਲਿਸ ਨੇ ਮੁਲਜ਼ਮ ਅਭਿਸ਼ੇਕ ਚੰਦਰ ਨੂੰ ਗ੍ਰਿਫ.ਤਾਰ ਕਰ ਲਿਆ ਹੈ, ਜਦਕਿ ਇਕ ਹੋਰ ਮੁਲਜ਼ਮ ਅਜੇ ਫਰਾਰ ਹੈ। ਪੁਲਿਸ ਨੇ ਉਸ ਦੀ ਭਾਲ ਵਿੱਚ ਕਈ ਥਾਵਾਂ ’ਤੇ ਛਾਪੇਮਾਰੀ ਵੀ ਕੀਤੀ ਹੈ ਪਰ ਮੁਲਜ਼ਮ ਗ੍ਰਿਫ਼.ਤਾਰ ਨਹੀਂ ਹੋ ਸਕਿਆ ਹੈ। ਖੁਦ.ਕੁਸ਼ੀ ਦਾ ਇਹ ਮਾਮਲਾ ਉਤਰ ਪ੍ਰਦੇਸ਼ ਦੇ ਰਾਮਪੁਰ ਦੇ ਸਿਵਲ ਲਾਈਨ ਥਾਣਾ ਖੇਤਰ ਦੀ ਇਕ ਕਾਲੋਨੀ ਦਾ ਹੈ। ਮਹਿਲਾ ਭਾਜਪਾ ਆਗੂ ਦੀ 13 ਸਾਲਾ ਧੀ ਅੱਠਵੀਂ ਜਮਾਤ ਦੀ ਵਿਦਿਆਰਥਣ ਸੀ। ਉਸ ਨੇ ਆਪਣੇ ਕਮਰੇ ‘ਚ ਪੱਖੇ ਨਾਲ ਗਲੇ ‘ਚ ਚੁੰਨੀ ਪਾ ਕੇ ਫਾ.ਹਾ ਲੈ ਕੇ ਖੁਦ.ਕੁਸ਼ੀ ਕਰ ਲਈ।

ਘਟਨਾ ਦੇ ਸਮੇਂ ਮਹਿਲਾ ਭਾਜਪਾ ਆਗੂ ਘਰ ਨਹੀਂ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਮਹਿਲਾ ਭਾਜਪਾ ਆਗੂ ਹੋਰ ਭਾਜਪਾ ਮੈਂਬਰਾਂ ਨਾਲ ਆਪਣੇ ਘਰ ਪਹੁੰਚ ਗਈ। ਜਿੱਥੇ ਉਸ ਨੇ ਆਪਣੀ ਧੀ ਨੂੰ ਪੱਖੇ ਨਾਲ ਲਟਕਦੀ ਦੇਖਿਆ। ਧੀ ਨੂੰ ਲਟਕਦੀ ਦੇਖ ਪਰਿਵਾਰ ‘ਚ ਹਫੜਾ-ਦਫੜੀ ਮਚ ਗਈ। ਬੀਤੀ ਦੇਰ ਰਾਤ ਮਹਿਲਾ ਭਾਜਪਾ ਆਗੂ ਦੀ ਸ਼ਿਕਾਇਤ ਦੇ ਆਧਾਰ ’ਤੇ ਪੁਲਿਸ ਨੇ ਇਸ ਮਾਮਲੇ ਵਿੱਚ ਕੁਨਾਲ ਗੁਪਤਾ, ਅਭਿਸ਼ੇਕ ਚੰਦਰ ਅਤੇ ਓਮ ਵਸ਼ਿਸ਼ਟ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਪੁਲਿਸ ਨੇ ਮੁੱਖ ਮੁਲਜ਼ਮ ਕੁਨਾਲ ਗੁਪਤਾ ਵਾਸੀ ਕਾਸ਼ੀਰਾਮ ਕਾਲੋਨੀ ਪਹਾੜੀ ਗੇਟ ਨੂੰ ਗ੍ਰਿਫ਼.ਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ। ਹੁਣ ਪੁਲਿਸ ਨੇ ਇਸ ਮਾਮਲੇ ‘ਚ ਪੁਰਾਣਾ ਗੰਜ ਨਿਵਾਸੀ ਅਭਿਸ਼ੇਕ ਚੰਦਰ ਨੂੰ ਵੀ ਗ੍ਰਿਫ.ਤਾਰ ਕਰ ਲਿਆ ਹੈ। ਸਿਵਲ ਲਾਈਨ ਥਾਣਾ ਮੁਖੀ ਅਜੇ ਮਿਸ਼ਰਾ ਨੇ ਦੱਸਿਆ ਕਿ ਮੁਲਜ਼ਮ ਅਭਿਸ਼ੇਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਤੀਜੇ ਮੁਲਜ਼ਮ ਦੀ ਭਾਲ ਜਾਰੀ ਹੈ। ਦੂਜੇ ਪਾਸੇ ਵਿਦਿਆਰਥੀ ਦੀ ਮਾਂ ਅਤੇ ਮਹਿਲਾ ਭਾਜਪਾ ਨੇਤਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਧੀ ਖੁਦ.ਕੁਸ਼ੀ ਨਹੀਂ ਕਰ ਸਕਦੀ। ਉਸ ਦਾ ਕ.ਤ.ਲ ਕਰ ਦਿੱਤਾ ਗਿਆ ਹੈ। ਧੀ ਨੂੰ ਮਾਰ ਕੇ ਫਾ.ਹੇ ‘ਤੇ ਲਟਕਾ ਦਿੱਤਾ ਗਿਆ ਹੈ।

error: Content is protected !!