ਵਿਧਾਇਕ ਘੁੰਮਣ ਨਾਲ ਵਾਪਰਿਆ ਸੜਕ ਹਾਦਸਾ, ਟਰੱਕ ਦੀ ਸਾਈਡ ਵੱਜਣ ਮਗਰੋਂ ਖੰਭੇ ਨਾਲ ਟਕਰਾਈ ਇਨੋਵਾ

ਵਿਧਾਇਕ ਘੁੰਮਣ ਨਾਲ ਵਾਪਰਿਆ ਸੜਕ ਹਾਦਸਾ, ਟਰੱਕ ਦੀ ਸਾਈਡ ਵੱਜਣ ਮਗਰੋਂ ਖੰਭੇ ਨਾਲ ਟਕਰਾਈ ਇਨੋਵਾ

ਵੀਓਪੀ ਬਿਊਰੋ, ਦਸੂਹਾ : ਸ਼ਨਿਚਰਵਾਰ ਸਵੇਰੇ ਹਲਕਾ ਵਿਧਾਇਕ ਦਸੂਹਾ ਕਰਮਬੀਰ ਸਿੰਘ ਘੁੰਮਣ ਨਾਲ ਹਾਦਸਾ ਵਾਪਰ ਗਿਆ। ਆਪਣੀ ਇਨੋਵਾ ਕਾਰ ‘ਚ ਦਸੂਹਾ ਤੋਂ ਤਲਵਾੜਾ ਜਾਂਦੇ ਸਮੇਂ ਪਿੰਡ ਚੋਹਾਣਾ ਨੇੜੇ ਹਾਦਸੇ ਦਾ ਸ਼ਿਕਾਰ ਹੋਣ ਕਰ ਕੇ 5 ਸਾਥੀਆਂ ਸਮੇਤ ਵਿਧਾਇਕ ਵੀ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਏ। ਸਾਰਿਆਂ ਨੂੰ ਦਸੂਹਾ ਦੇ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਜਿੱਥੇ ਉਹ ਜ਼ੇਰੇ ਇਲਾਜ ਹਨ।


ਜਾਣਕਾਰੀ ਅਨੁਸਾਰ ਸ਼ਨਿਚਰਵਾਰ ਸਵੇਰੇ ਵਿਧਾਇਕ ਕਰਮਬੀਰ ਸਿੰਘ ਘੁੰਮਣ ਸਰਕਾਰੀ ਰੁਝੇਵਿਆਂ ਸਬੰਧੀ ਦਸੂਹਾ ਤੋਂ ਤਲਵਾੜਾ ਜਾ ਰਹੇ ਸਨ। ਜਦੋਂ ਉਹ ਦਸੂਹਾ-ਹਾਜੀਪੁਰ ਮੁੱਖ ਸੜਕ ‘ਤੇ ਪੈਂਦੇ ਚੌਹਾਣਾ ਨੇੜੇ ਪਹੁੰਚੇ ਤਾਂ ਉਨ੍ਹਾਂ ਦੀ ਇਨੋਵਾ ਕਾਰ ਇਕ ਟਰੱਕ ਦੀ ਸਾਈਡ ਵੱਜਣ ਤੋਂ ਬਾਅਦ ਸੜਕ ਤੋਂ ਉਤਰ ਗਈ ਤੇ ਖੰਭੇ ਨਾਲ ਜਾ ਟਕਰਈ। ਹਾਦਸੇ ‘ਚ ਵਿਧਾਇਕ ਆਪਣੇ 5 ਸਾਥੀਆਂ ਸਮੇਤ ਗੰਭੀਰ ਜ਼ਖ਼ਮੀ ਹੋ ਗਏ ਤੇ ਉਨ੍ਹਾਂ ਦੀ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ। ਹਾਦਸੇ ਦੀ ਸੂਚਨਾ ਮਿਲਣ ‘ਤੇ ਹਲਕਾ ਵਿਧਾਇਕ ਉੜਮੁੜ ਟਾਂਡਾ ਜਸਵੀਰ ਸਿੰਘ ਰਾਜਾ ਦਸੂਹਾ ਹਸਪਤਾਲ ਪਹੁੰਚੇ ਤੇ ਵਿਧਾਇਕ ਕਰਮਵੀਰ ਸਿੰਘ ਘੁੰਮਣ ਦਾ ਹਾਲ-ਚਾਲ ਪੁੱਛਿਆ। ਸੂਚਨਾ ਮਿਲਣ ਤੋਂ ਬਾਅਦ ਦਸੂਹਾ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ-ਪੜਤਾਲ ਸ਼ੁਰੂ ਕਰ ਦਿੱਤੀ।

 

error: Content is protected !!