ਫਿਲਮ ‘ਦੰਗਲ’ ਫੇਮ ਅਦਾਕਾਰਾ ਸੁਹਾਨੀ ਭਟਨਾਗਰ ਦੀ ਹੋਈ ਮੌ.ਤ, 19 ਸਾਲ ਦੀ ਉਮਰ ਵਿਚ ਛੱਡਿਆ ਸੰਸਾਰ, ‘ਦੰਗਲ’ ਵਿਚ ਨਿਭਾਈ ਸੀ ਦਮਦਾਰ ਭੂਮਿਕਾ

ਫਿਲਮ ‘ਦੰਗਲ’ ਫੇਮ ਅਦਾਕਾਰਾ ਸੁਹਾਨੀ ਭਟਨਾਗਰ ਦੀ ਹੋਈ ਮੌ.ਤ, 19 ਸਾਲ ਦੀ ਉਮਰ ਵਿਚ ਛੱਡਿਆ ਸੰਸਾਰ, ‘ਦੰਗਲ’ ਵਿਚ ਨਿਭਾਈ ਸੀ ਦਮਦਾਰ ਭੂਮਿਕਾ


ਮੁੰਬਈ (ਵੀਓਪੀ ਬਿਊਰੋ) : ਹਾਲ ਹੀ ‘ਚ ਬੀ-ਟਾਊਨ ਤੋਂ ਦਿਲ ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ। ਆਮਿਰ ਖ਼ਾਨ ਦੀ ਫ਼ਿਲਮ ‘ਦੰਗਲ’ ‘ਚ ਛੋਟੀ ਧੀ ਬਬੀਤਾ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਸੁਹਾਨੀ ਭਟਨਾਗਰ ਦਾ ਦੇਹਾਂਤ ਹੋ ਗਿਆ। ਅਭਿਨੇਤਰੀ ਦੀ ਉਮਰ ਸਿਰਫ 19 ਸਾਲ ਸੀ।
ਰਿਪੋਰਟਾਂ ਦੀ ਮੰਨੀਏ ਤਾਂ ਉਹ ਲੰਬੇ ਸਮੇਂ ਤੋਂ ਬਿਮਾਰ ਸੀ। ਕਿਹਾ ਜਾਂਦਾ ਹੈ ਕਿ ਉਸ ਦੇ ਪੂਰੇ ਸਰੀਰ ‘ਚ ਤਰਲ ਇਕੱਠਾ ਹੋ ਗਿਆ ਹੈ। ਕੁਝ ਸਮਾਂ ਪਹਿਲਾਂ ਸੁਹਾਨੀ ਦਾ ਐਕਸੀਡੈਂਟ ਹੋਇਆ ਸੀ, ਜਿਸ ਕਾਰਨ ਉਸ ਦੀ ਲੱਤ ਫਰੈਕਚਰ ਹੋ ਗਈ ਸੀ। ਇਲਾਜ ਦੌਰਾਨ ਉਸ ਨੇ ਜੋ ਦਵਾਈਆਂ ਲਈਆਂ ਉਸ ਦੇ ਇੰਨੇ ਮਾੜੇ ਪ੍ਰਭਾਵ ਸਨ ਕਿ ਹੌਲੀ-ਹੌਲੀ ਉਸ ਦੇ ਸਰੀਰ ‘ਚ ਤਰਲ ਪਦਾਰਥ ਜਮ੍ਹਾ ਹੋਣ ਲੱਗਾ। ਉਹ ਲੰਬੇ ਸਮੇਂ ਤੋਂ ਦਿੱਲੀ ਦੇ ਏਮਜ਼ ਹਸਪਤਾਲ ‘ਚ ਦਾਖਲ ਸੀ।


ਨੌਜਵਾਨ ਧੀ ਦੀ ਮੌ.ਤ ਕਾਰਨ ਮਾਪੇ ਦੁਖੀ ਹਨ। ਅੱਜ ਸੁਹਾਨੀ ਦਾ ਅੰਤਿਮ ਸਸਕਾਰ ਫਰੀਦਾਬਾਦ ਦੇ ਸੈਕਟਰ-15 ਸਥਿਤ ਅਜਰੌਂਦਾ ਸ਼ਮਸ਼ਾਨਘਾਟ ‘ਚ ਕੀਤਾ ਜਾਵੇਗਾ। ਸੁਹਾਨੀ ਭਟਨਾਗਰ ਬਾਲੀਵੁੱਡ ਦੀ ਮਸ਼ਹੂਰ ਬਾਲ ਕਲਾਕਾਰ ਸੀ। ਉਹ ਆਮਿਰ ਖ਼ਾਨ ਦੀ ਬਲਾਕਬਸਟਰ ਫ਼ਿਲਮ ‘ਦੰਗਲ’ ‘ਚ ਬਬੀਤਾ ਫੋਗਾਟ ਦੀ ਭੂਮਿਕਾ ਲਈ ਜਾਣੀ ਜਾਂਦੀ ਹੈ। ਫ਼ਿਲਮ ‘ਚ ਉਨ੍ਹਾਂ ਦੀ ਅਦਾਕਾਰੀ ਦੀ ਕਾਫ਼ੀ ਤਾਰੀਫ਼ ਹੋਈ ਸੀ। ਉਸ ਨੇ ਕਈ ਟੈਲੀਵਿਜ਼ਨ ਵਿਗਿਆਪਨਾਂ ‘ਚ ਵੀ ਕੰਮ ਕੀਤਾ। ‘ਦੰਗਲ’ ਤੋਂ ਬਾਅਦ ਸੁਹਾਨੀ ਨੂੰ ਕਈ ਫ਼ਿਲਮਾਂ ਦੇ ਆਫਰ ਮਿਲੇ ਪਰ ਉਨ੍ਹਾਂ ਨੇ ਐਕਟਿੰਗ ਤੋਂ ਬ੍ਰੇਕ ਲੈ ਲਿਆ। ਉਹ ਆਪਣੀ ਪੜ੍ਹਾਈ ‘ਤੇ ਧਿਆਨ ਦੇਣਾ ਚਾਹੁੰਦੀ ਸੀ।

error: Content is protected !!