ਪੰਜਾਬ ਪੁਲਿਸ ਨੇ ਐਨਕਾਉਂਟਰ ਕਰ ਕੇ ਢੇਰ ਕੀਤਾ ਖਤਰਨਾਕ ਗੈਂਗਸਟਰ ਕਾਲਾ ਧਨੌਲਾ, 60 ਤੋਂ ਜ਼ਿਆਦਾ ਮਾਮਲੇ ਸੀ ਦਰਜ

ਪੰਜਾਬ ਪੁਲਿਸ ਨੇ ਐਨਕਾਉਂਟਰ ਕਰ ਕੇ ਢੇਰ ਕੀਤਾ ਖਤਰਨਾਕ ਗੈਂਗਸਟਰ ਕਾਲਾ ਧਨੌਲਾ, 60 ਤੋਂ ਜ਼ਿਆਦਾ ਮਾਮਲੇ ਸੀ ਦਰਜ

ਵੀਓਪੀ ਬਿਊਰੋ – ਧਨੌਲਾ ਸ਼ਹਿਰ ਦਾ ਬਦਨਾਮ ਗੈਂਗਸਟਰ ਗੁਰਮੀਤ ਸਿੰਘ ਮਾਨਾ ਉਰਫ ਕਾਲਾ ਧਨੌਲਾ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ ਹੈ। ਗੈਂਗਸਟਰ ਖਿਲਾਫ 63 ਤੋਂ ਵੱਧ ਕੇਸ ਦਰਜ ਹਨ। ਇਨ੍ਹਾਂ ‘ਚ ਕਾਂਗਰਸੀ ਮੰਤਰੀ ‘ਤੇ ਗੋਲੀ ਚਲਾਉਣ ਅਤੇ ਕਤਲ ਸਮੇਤ ਕਈ ਗੰਭੀਰ ਮਾਮਲੇ ਸ਼ਾਮਲ ਹਨ।

ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਐਫਟੀ) ਦੇ ਅਧਿਕਾਰੀਆਂ ਨੇ ਦੱਸਿਆ ਕਿ ਮੁਕਾਬਲੇ ਵਿੱਚ ਕਾਲਾ ਧਨੌਲਾ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਗੋਲੀਬਾਰੀ ਵਿੱਚ ਉਸ ਦੇ ਦੋ ਸਾਥੀ ਵੀ ਜ਼ਖ਼ਮੀ ਹੋ ਗਏ। ਗੈਂਗਸਟਰ ਵੱਲੋਂ ਕੀਤੀ ਗੋਲੀਬਾਰੀ ਵਿੱਚ ਇੱਕ ਇੰਸਪੈਕਟਰ ਅਤੇ ਇੱਕ ਸਬ-ਇੰਸਪੈਕਟਰ ਵੀ ਜ਼ਖ਼ਮੀ ਹੋ ਗਿਆ।

ਬਰਨਾਲਾ ਜ਼ਿਲ੍ਹੇ ਦੇ ਐਸਐਸਪੀ ਸੰਦੀਪ ਮਲਿਕ ਨੇ ਦੱਸਿਆ ਕਿ ਗੁਰਮੀਤ ਸਿੰਘ ਉਰਫ਼ ਕਾਲਾ ਧਨੌਲਾ ਖ਼ਿਲਾਫ਼ ਥਾਣਾ ਧਨੌਲਾ ਵਿੱਚ ਹੀ ਕਈ ਕੇਸ ਦਰਜ ਹਨ ਅਤੇ ਉਹ ਕਈ ਗੰਭੀਰ ਮਾਮਲਿਆਂ ਵਿੱਚ ਭਗੌੜਾ ਕਰਾਰ ਦਿੱਤਾ ਗਿਆ ਸੀ। ਉਸ ਦੀ ਭਾਲ ਲਈ ਏਜੀਐਫਟੀ ਦੀ ਟੀਮ ਅਤੇ ਬਰਨਾਲਾ ਪੁਲੀਸ ਨੇ ਕਈ ਥਾਵਾਂ ’ਤੇ ਨਾਕਾਬੰਦੀ ਕੀਤੀ ਹੋਈ ਸੀ।

ਮਿਲੀ ਜਾਣਕਾਰੀ ਦੇ ਆਧਾਰ ‘ਤੇ ਐਤਵਾਰ ਨੂੰ ਏਜੀਟੀਐਫ ਦੀ ਟੀਮ ਨੇ ਧਨੌਲਾ ਦੇ ਪਿੰਡ ਬਡਵਾਰ ਨੂੰ ਘੇਰਾ ਪਾ ਲਿਆ ਅਤੇ ਗੈਂਗਸਟਰ ਕਾਲਾ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਗਿਆ। ਇਸ ‘ਤੇ ਗੈਂਗਸਟਰ ਨੇ ਪੁਲਿਸ ਟੀਮ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ।

ਪੁਲਿਸ ਦੀ ਜਵਾਬੀ ਗੋਲੀਬਾਰੀ ਵਿੱਚ ਕਾਲਾ ਧਨੌਲਾ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਗੋਲੀਬਾਰੀ ਵਿਚ ਉਸ ਦੇ ਦੋ ਸਾਥੀ ਸੁਖਚੈਨ ਸਿੰਘ ਛੀਨਾ ਅਤੇ ਇਕ ਹੋਰ ਸਾਥੀ ਜੋ ਕਿ ਫਤਿਹਗੜ੍ਹ ਦੇ ਛੀਨਾ ਦਾ ਰਹਿਣ ਵਾਲਾ ਹੈ, ਜ਼ਖਮੀ ਹੋ ਗਏ। ਇਸ ਦੇ ਨਾਲ ਹੀ ਦੋ ਪੁਲਿਸ ਮੁਲਾਜ਼ਮ ਇੰਸਪੈਕਟਰ ਪੁਸ਼ਪੇਂਦਰ ਸਿੰਘ ਅਤੇ ਸਬ ਇੰਸਪੈਕਟਰ ਜਸਪ੍ਰੀਤ ਸਿੰਘ ਵੀ ਜ਼ਖਮੀ ਹੋ ਗਏ ਹਨ।

ਇਸ ਘਟਨਾ ਵਿੱਚ ਪੁਲਿਸ ਨੇ ਤਿੰਨ ਪਿਸਤੌਲ, ਕਈ ਮੈਗਜ਼ੀਨ ਅਤੇ ਕਾਰਤੂਸ ਬਰਾਮਦ ਕੀਤੇ ਹਨ। ਇਸ ਦੇ ਨਾਲ ਹੀ ਗੈਂਗਸਟਰ ਕੋਲੋਂ ਇੱਕ ਸਿਲਵਰ ਰੰਗ ਦੀ ਕਾਰ ਵੀ ਬਰਾਮਦ ਹੋਈ ਹੈ। ਘਟਨਾ ਤੋਂ ਬਾਅਦ ਸਾਰੇ ਜ਼ਖਮੀਆਂ ਨੂੰ ਬਰਨਾਲਾ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਕਾਲਾ ਧਨੌਲਾ ਦੀ ਮ੍ਰਿਤਕ ਦੇਹ ਨੂੰ ਵੀ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।

error: Content is protected !!