ਸ਼ੰਭੂ ਬਾਰਡਰ ਉਤੇ ਕਿਸਾਨਾਂ ਕਰ’ਤੀ ਚੜ੍ਹਾਈ, ਪੁਲਿਸ ਕਮਾਂਡੈਂਟ ਤੇ ਥਾਣਾ ਸ਼ੰਭੂ ਦਾ ਐਸਐਚਓ ਹੋਇਆ ਜ਼ਖਮੀ, ਕਿਸਾਨਾਂ ਨੂੰ ਰੋਕਣ ਲੱਗਿਆਂ…

ਸ਼ੰਭੂ ਬਾਰਡਰ ਉਤੇ ਕਿਸਾਨਾਂ ਕਰ’ਤੀ ਚੜ੍ਹਾਈ, ਪੁਲਿਸ ਕਮਾਂਡੈਂਟ ਤੇ ਥਾਣਾ ਸ਼ੰਭੂ ਦਾ ਐਸਐਚਓ ਹੋਇਆ ਜ਼ਖਮੀ, ਕਿਸਾਨਾਂ ਨੂੰ ਰੋਕਣ ਲੱਗਿਆਂ…

ਵੀਓਪੀ ਬਿਊਰੋ, ਰਾਜਪੁਰਾ : ਪੰਜਾਬ ਦੇ ਪ੍ਰਵੇਸ਼ ਦੁਆਰ ਸ਼ੰਭੂ ਬਾਰਡਰ ‘ਤੇ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਨਾਕਾਬੰਦੀ ਕਰ ਕੇ ਡਿਊਟੀ ਦੇ ਰਹੇ ਪੁਲਿਸ ਕਮਾਂਡੈਂਟ ਅਤੇ ਥਾਣਾ ਸ਼ੰਭੂ ਦੇ ਐਸਐਚਓ ਵੱਲੋਂ ਜੇਸੀਬੀ ਮਸ਼ੀਨ ਨੂੰ ਬੈਰੀਅਰ ਵੱਲ ਜਾਣ ਤੋਂ ਰੋਕਣ ਤੇ ਫੇਟ ਵੱਜਣ ਕਾਰਨ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੋਵਾਂ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਰਾਜਪੁਰਾ ਦਾਖਲ ਕਰਵਾਇਆ ਗਿਆ।
ਜਾਣਕਾਰੀ ਅਨੁਸਾਰ ਮੰਗਲਵਾਰ ਸ਼ਾਮ ਜਦੋਂ ਕਿਸਾਨਾਂ ਆਗੂਆਂ ਵੱਲੋਂ 21 ਫਰਵਰੀ ਨੂੰ ਸਵੇਰੇ 11 ਵਜੇ ਸ਼ਾਂਤਮਈ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ ਗਿਆ ਤਾਂ ਇਸ ਤੋਂ ਬਾਅਦ ਸ਼ੰਭੂ ਬੈਰੀਅਰ ਵੱਲ ਮਿੱਟੀ ਦੀਆਂ ਟਰਾਲੀਆਂ, ਜੇਸੀਬੀ ਮਸ਼ੀਨਾਂ ਤੇ ਪੋਰਕਲੇਨ ਮਸ਼ੀਨਾਂ ਦਾ ਜਾਣਾ ਸ਼ੁਰੂ ਹੋ ਗਿਆ। ਇਸ ਦੌਰਾਨ ਸ਼ੰਭੂ ਬੈਰੀਅਰ ਨੇੜੇ ਨਾਕਾਬੰਦੀ ਕਰ ਕੇ ਡਿਊਟੀ ਦੇ ਰਹੇ ਪੁਲਿਸ ਕਮਾਡੈਂਟ ਜਗਵਿੰਦਰ ਸਿੰਘ ਚੀਮਾ ਤੇ ਥਾਣਾ ਸ਼ੰਭੂ ਦੇ ਐਸਐਚਓ ਅਮਨਪਾਲ ਸਿੰਘ ਵਿਰਕ ਜਦੋਂ ਕਿਸਾਨਾਂ ਵੱਲੋਂ ਸ਼ੰਭੂ ਬੈਰੀਅਰ ਵੱਲ ਲਿਜਾਈਆਂ ਜਾ ਰਹੀਆਂ ਜੇਸੀਬੀ

ਮਸ਼ੀਨਾਂ ਨੂੰ ਰੋਕਣ ਲੱਗੇ ਤਾਂ ਫੇਟ ਵੱਜਣ ਕਾਰਨ ਦੋਵੇਂ ਸੀਨੀਅਰ ਅਧਿਕਾਰੀ ਤੇ ਕੁਝ ਹੋਰ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ। ਦੋਵਾਂ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਰਾਜਪੁਰਾ ਦਾਖਲ ਕਰਵਾਇਆ ਗਿਆ। ਇਸ ਦੌਰਾਨ ਡਿਊਟੀ ‘ਤੇ ਹਾਜ਼ਰ ਐਮਰਜੈਂਸੀ ਮੈਡੀਕਲ ਅਫਸਰਾਂ ਵੱਲੋਂ ਦੋਵਾਂ ਅਧਿਕਾਰੀਆਂ ਨੂੰ ਐਕਸਰੇ ਕਰਾਉਣ ਲਈ ਕਿਹਾ ਗਿਆ। ਪਤਾ ਲੱਗਾ ਹੈ ਕਿ ਪੁਲਿਸ ਕਮਾਡੈਂਟ ਜੋਗਿੰਦਰ ਸਿੰਘ ਚੀਮਾ ਦੀ ਬਾਂਹ ‘ਤੇ ਸੱਟ ਲੱਗੀ ਹੈ। ਉਕਤ ਪੁਲਿਸ ਅਧਿਕਾਰੀਆਂ ਦੇ ਸਿਵਲ ਹਸਪਤਾਲ ਵਿੱਚ ਦਾਖਲ ਹੋਣ ਤੋਂ ਬਾਅਦ ਲਗਾਤਾਰ ਉੱਚ ਪੁਲਿਸ ਅਧਿਕਾਰੀਆਂ ਦਾ ਸਿਵਲ ਹਸਪਤਾਲ ‘ਚ ਆਉਣਾ ਜਾਣਾ ਜਾਰੀ ਰਿਹਾ। ਇਸ ਸਬੰਧੀ ਜਦੋਂ ਐਮਰਜੈਂਸੀ ਮੈਡੀਕਲ ਅਫਸਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਐਕਸਰੇ ਦੀ ਰਿਪੋਰਟ ਦੇਖ ਕੇ ਹੀ ਦੱਸਿਆ ਜਾ ਸਕਦਾ ਹੈ ਕਿ ਅਧਿਕਾਰੀਆਂ ਦੇ ਕਿੰਨੀਆਂ ਕੁ ਸੱਟਾਂ ਲੱਗੀਆਂ ਹਨ ਜਾਂ ਬਾਹ ਵਿੱਚ ਫਰੈਕਚਰ ਆਇਆ ਹੈ।

error: Content is protected !!