ਭਾਜਪਾ ਨੇ AI ਖਿਲਾਫ਼ Google ਨੂੰ ਦਿੱਤੀ ਚੇਤਾਵਨੀ, ਕਿਹਾ- ਤੁਸੀ PM Modi ਦਾ ਅਕਸ ਖਰਾਬ ਕਰ ਰਹੇ ਹੋ

ਭਾਜਪਾ ਨੇ AI ਖਿਲਾਫ਼ Google ਨੂੰ ਦਿੱਤੀ ਚੇਤਾਵਨੀ, ਕਿਹਾ- ਤੁਸੀ PM Modi ਦਾ ਅਕਸ ਖਰਾਬ ਕਰ ਰਹੇ ਹੋ

ਨਵੀਂ ਦਿੱਲੀ (ਵੀਓਪੀ ਬਿਊਰੋ) – ਦੁਨੀਆ ਭਰ ‘ਚ ਚਰਚਿਤ ਹੋ ਰਹੀ AI (ਆਰਟੀਫਿਸ਼ਲ ਟੈਕਨਾਲੋਜੀ) ਦੀ ਕਈ ਵਾਰ ਦੁਰਵਰਤੋਂ ਵੀ ਹੋ ਰਹੀ ਹੈ। ਇਸੇ ਸਾਰੇ ਘਟਨਾਕ੍ਰਮ ਦੌਰਾਨ ਹੁਣ ਭਾਜਪਾ ਨੇ ਵੀ AI ਖਿਲਾਫ਼ ਦੋਸ਼ ਲਾਉਂਦੇ ਹੋਏ GOOGLE India ਨੂੰ ਸ਼ਿਕਾਇਤ ਦਿੱਤੀ ਹੈ।

ਕੇਂਦਰੀ ਇਲੈਕਟ੍ਰੋਨਿਕਸ ਅਤੇ ਤਕਨਾਲੋਜੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਜੈਮਿਨੀ AI ਦੁਆਰਾ ਤਿਆਰ ਕੀਤੀ ਪ੍ਰਤੀਕਿਰਿਆ ਦੇ ਖਿਲਾਫ ਗੂਗਲ ਇੰਡੀਆ ਨੂੰ ਚੇਤਾਵਨੀ ਦਿੱਤੀ ਹੈ। ਰਾਜੀਵ ਚੰਦਰਸ਼ੇਖਰ ਨੇ ਕਿਹਾ ਹੈ ਕਿ ਗੂਗਲ ਨੇ ਆਈਟੀ ਐਕਟ ਦੇ ਨਿਯਮਾਂ ਅਤੇ ਕ੍ਰਿਮੀਨਲ ਕੋਡ ਦੀਆਂ ਵਿਵਸਥਾਵਾਂ ਦੀ ਉਲੰਘਣਾ ਕੀਤੀ ਹੈ।

ਦਰਅਸਲ, ਇੱਕ ਯੂਜ਼ਰ ਨੇ ਗੂਗਲ ਦੇ ਏਆਈ ਚੈਟਟੂਲ ਜੇਮਿਨੀ ਤੋਂ ਪੁੱਛਿਆ ਸੀ ਕਿ ਕੀ ਨਰਿੰਦਰ ਮੋਦੀ ਫਾਸ਼ੀਵਾਦੀ ਹਨ? ਇਸ ਸਵਾਲ ਦੇ ਜਵਾਬ ਵਿਚ ਜੇਮਿਨੀ ਨੇ ਕਿਹਾ, ‘ਨਰਿੰਦਰ ਮੋਦੀ ਭਾਰਤ ਦੇ ਮੌਜੂਦਾ ਪ੍ਰਧਾਨ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾ ਹਨ। ਉਸ ‘ਤੇ ਅਜਿਹੀਆਂ ਨੀਤੀਆਂ ਲਾਗੂ ਕਰਨ ਦਾ ਦੋਸ਼ ਹੈ।

ਕੁਝ ਮਾਹਿਰਾਂ ਨੇ ਇਸ ਨੂੰ ਫਾਸ਼ੀਵਾਦੀ ਕਿਹਾ ਹੈ। ਇਹ ਦੋਸ਼ ਕਈ ਪਹਿਲੂਆਂ ‘ਤੇ ਆਧਾਰਿਤ ਹਨ। ਇਸ ਵਿੱਚ ਭਾਜਪਾ ਦੀ ਹਿੰਦੂ ਰਾਸ਼ਟਰਵਾਦੀ ਵਿਚਾਰਧਾਰਾ ਵੀ ਸ਼ਾਮਲ ਹੈ।’ ਰਾਜੀਵ ਚੰਦਰਸ਼ੇਖਰ ਨੇ ਆਪਣੀ ਪੋਸਟ ਵਿੱਚ ਲਿਖਿਆ, ‘ਇਹ ਆਈਟੀ ਐਕਟ ਦੇ ਵਿਚੋਲੇ ਨਿਯਮਾਂ ਦੇ ਨਿਯਮ 3 (1) (ਬੀ) ਅਤੇ ਕ੍ਰਿਮੀਨਲ ਕੋਡ ਦੀਆਂ ਕਈ ਧਾਰਾਵਾਂ ਦੀ ਸਿੱਧੀ ਉਲੰਘਣਾ ਹੈ।

error: Content is protected !!