ਹਿਸਾਰ ‘ਚ ਪੁਲਿਸ ਤੇ ਕਿਸਾਨਾਂ ‘ਚ ਝੜਪ, ਇੱਕ-ਦੂਜੇ ਉੱਪਰ ਕੀਤਾ ਹਮਲਾ, ਭੰਨੀਆਂ ਗੱਡੀਆਂ

ਹਿਸਾਰ ‘ਚ ਪੁਲਿਸ ਤੇ ਕਿਸਾਨਾਂ ‘ਚ ਝੜਪ, ਇੱਕ-ਦੂਜੇ ਉੱਪਰ ਕੀਤਾ ਹਮਲਾ, ਭੰਨੀਆਂ ਗੱਡੀਆਂ

ਹਿਸਾਰ (ਵੀਓਪੀ ਬਿਊਰੋ)- ਹਿਸਾਰ ‘ਚ ਸ਼ੁੱਕਰਵਾਰ ਨੂੰ ਕਿਸਾਨਾਂ ਅਤੇ ਪੁਲਿਸ ਮੁਲਾਜ਼ਮਾਂ ਵਿਚਾਲੇ ਝੜਪ ਦੀ ਖ਼ਬਰ ਸਾਹਮਣੇ ਆਈ ਹੈ। ਕਿਸਾਨ ਖਨੌਰੀ ਸਰਹੱਦ ‘ਤੇ ਪੰਜਾਬ ਦੇ ਕਿਸਾਨਾਂ ਕੋਲ ਜਾਣਾ ਚਾਹੁੰਦੇ ਸਨ ਪਰ ਪੁਲਿਸ ਵਾਲਿਆਂ ਨੇ ਉਨ੍ਹਾਂ ਨੂੰ ਰੋਕ ਦਿੱਤਾ।

ਕਿਸਾਨਾਂ ਨੂੰ ਰੋਕਣ ਲਈ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ ਅਤੇ ਅੱਥਰੂ ਗੈਸ ਦੇ ਗੋਲੇ ਛੱਡਣੇ ਪਏ। ਇਹ ਦੇਖ ਕੇ ਕਿਸਾਨਾਂ ਨੇ ਪਥਰਾਅ ਕੀਤਾ। ਇਸ ਵਿੱਚ ਨਾਰਨੌਂਦ ਥਾਣੇ ਦੇ ਐਸਐਚਓ ਚੰਦਰਭਾਨ ਜ਼ਖ਼ਮੀ ਹੋ ਗਏ।

ਇਹ ਝੜਪ ਹਿਸਾਰ ਦੇ ਖੇੜੀ ਚੌਪਾਟਾ ‘ਚ ਹੋਈ। ਸ਼ੁੱਕਰਵਾਰ ਦੁਪਹਿਰ ਜਦੋਂ ਕਿਸਾਨ ਖਨੌਰੀ ਸਰਹੱਦ ਵੱਲ ਰਵਾਨਾ ਹੋਏ ਤਾਂ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਜਦੋਂ ਕਿਸਾਨ ਨਾ ਰੁਕੇ ਤਾਂ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਲਾਠੀਚਾਰਜ ਕੀਤਾ।

ਪੁਲਿਸ ਨੇ ਕਿਸਾਨਾਂ ਦੇ ਟਰੈਕਟਰਾਂ ਦੀ ਭੰਨਤੋੜ ਕੀਤੀ। ਕਿਸਾਨਾਂ ਨੇ ਪੁਲਿਸ ’ਤੇ ਪਥਰਾਅ ਕੀਤਾ ਤੇ ਪੁਲਿਸ ਦੀ ਗੱਡੀ ਦੀ ਭੰਨ-ਤੋੜ ਵੀ ਕੀਤੀ।

error: Content is protected !!