ਮਾਂ ਲੜ ਕੇ ਘਰੋਂ ਚਲੀ ਗਈ,  ਨਾਬਾਲਿਗਾ ਧੀ ਨਾਲ ਨਸ਼ੇ ਵਿਚ ਪਿਓ, ਮਾਮੇ ਤੇ ਦੋਸਤ ਨੇ ਕੀਤਾ ਸਮੂਹਿਕ ਬਲਾ.ਤਕਾਰ, ਫਰਾਰ ਹੋਣ ਦੀ ਯੋਜਨਾ ਬਣਾਉਂਦੇ ਚੜ੍ਹੇ ਪੁਲਿਸ ਦੇ ਹੱਥੇ

ਮਾਂ ਲੜ ਕੇ ਘਰੋਂ ਚਲੀ ਗਈ,  ਨਾਬਾਲਿਗਾ ਧੀ ਨਾਲ ਨਸ਼ੇ ਵਿਚ ਪਿਓ, ਮਾਮੇ ਤੇ ਦੋਸਤ ਨੇ ਕੀਤਾ ਸਮੂਹਿਕ ਬਲਾ.ਤਕਾਰ, ਫਰਾਰ ਹੋਣ ਦੀ ਯੋਜਨਾ ਬਣਾਉਂਦੇ ਚੜ੍ਹੇ ਪੁਲਿਸ ਦੇ ਹੱਥੇ


ਵੀਓਪੀ ਬਿਊਰੋ, ਲੁਧਿਆਣਾ : ਥਾਣਾ ਮਿਹਰਬਾਨ ਦੀ ਪੁਲਿਸ ਨੇ ਬੀਤੀ ਰਾਤ ਇਕ 15 ਸਾਲਾ ਲੜਕੀ ਨਾਲ ਸਮੂਹਿਕ ਜਬਰ-ਜਨਾਹ ਕਰਨ ਦਾ ਪਰਚਾ ਦਰਜ ਕੀਤਾ ਹੈ। ਸ਼ਰਾਬ ਦੇ ਨਸ਼ੇ ਵਿਚ ਪਿਓ, ਮਾਮੇ ਤੇ ਉਨ੍ਹਾਂ ਦੇ ਦੋਸਤ ਨੇ ਨਾਬਾਲਿਗਾ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ।
ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਥਾਣੇਦਾਰ ਰਾਧੇ ਸ਼ਾਮ ਨੇ ਦੱਸਿਆ ਕਿ ਪੁਲਿਸ ਨੂੰ ਇਕ ਔਰਤ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੀ ਭੈਣ ਦਾ ਦੂਜਾ ਵਿਆਹ ਹੋਇਆ ਹੈ ਅਤੇ ਭੈਣ ਦੀ ਪਹਿਲੇ ਵਿਆਹ ਤੋਂ ਹੋਈ ਇਕ ਧੀ ਵੀ ਉਸ ਨਾਲ ਰਹਿੰਦੀ ਹੈ। ਕੁਝ ਦਿਨ ਪਹਿਲਾਂ ਉਸ ਦੀ ਭੈਣ ਦੀ ਆਪਣੇ ਪਤੀ ਨਾਲ ਲੜਾਈ ਹੋ ਗਈ ਅਤੇ 13 ਜਨਵਰੀ ਨੂੰ ਝਗੜਾ ਕਰ ਕੇ ਘਰੋਂ ਕਿਤੇ ਚਲੀ ਗਈ। ਇਸ ਤੋਂ ਬਾਅਦ, 20 ਫਰਵਰੀ ਦੀ ਰਾਤ ਨੂੰ ਘਰ ਵਿਚ ਉਸ ਦੀ 15 ਸਾਲਾ ਲੜਕੀ ਨਾਲ ਉਸ ਦੇ ਮਤਰਏ ਪਿਓ ਪਰਮਿੰਦਰ ਸਿੰਘ, ਮਾਮਾ ਲਵਲੀ ਕੁਮਾਰ ਅਤੇ ਇਨ੍ਹਾਂ ਦੇ ਦੋਸਤ ਵਿਸ਼ਾਲ ਕੁਮਾਰ ਨੇ ਸ਼ਰਾਬ ਦੇ ਨਸ਼ੇ ਵਿਚ ਸਮੂਹਿਕ ਜਬਰ-ਜਨਾਹ ਕੀਤਾ।


ਕੁਝ ਦਿਨ ਬਾਅਦ ਲੜਕੀ ਨੇ ਇਹ ਸਾਰੀ ਗੱਲ ਉਸ ਨੂੰ ਦੱਸ ਦਿੱਤੀ, ਜਿਸ ਤੋਂ ਬਾਅਦ ਸ਼ਿਕਾਇਤ ਦੇਣ ’ਤੇ ਪੁਲਿਸ ਨੇ ਮਾਮਲੇ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਤਿੰਨੇ ਮੁਲਜ਼ਮਾਂ ਖ਼ਿਲਾਫ ਕੇਸ ਦਰਜ ਕਰ ਲਿਆ। ਜਾਂਚ ਅਧਿਕਾਰੀ ਨੇ ਦੱਸਿਆ ਕਿ ਅੱਜ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਤਿੰਨੇ ਮੁਲਜ਼ਮ ਭੱਜਣ ਦੀ ਫਿਰਾਕ ਵਿਚ ਹਨ, ਜਿਸ ਤੋਂ ਬਾਅਦ ਕੱਕਾ ਪਿੰਡ ਵੱਲ ਮੋੜ ’ਤੇ ਖੜ੍ਹੇ ਤਿੰਨੇ ਮੁਲਜ਼ਮਾਂ ਨੂੰ ਗ੍ਰਿਫ.ਤਾਰ ਕਰ ਲਿਆ ਗਿਆ। ਮੁਲਜ਼ਮਾਂ ਨੂੰ ਕੱਲ੍ਹ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

error: Content is protected !!