ਪਹਿਲਾਂ ਨਾਨੀ ਦਾ ਕਰਵਾਇਆ ਬੀਮਾ ਫਿਰ ਇਕ ਕਰੋੜ ਲਈ ਸੱਪ ਤੋਂ ਡੰਗ ਮਰਵਾ ਕੇ ਉਤਾਰਿਆ ਮੌ.ਤ ਦੇ ਘਾਟ, ਰਕਮ ਦਾ ਦਾਅਵਾ ਕਰਨ ਵਿਚ ਹੋ ਗਿਆ ਸੀ ਸਫ਼ਲ ਪਰ ਪੁਲਿਸ ਨੇ ਫੇਰ ਦਿੱਤਾ  ਪਲਾਨ ਉਤੇ ਪਾਣੀ

ਪਹਿਲਾਂ ਨਾਨੀ ਦਾ ਕਰਵਾਇਆ ਬੀਮਾ ਫਿਰ ਇਕ ਕਰੋੜ ਲਈ ਸੱਪ ਤੋਂ ਡੰਗ ਮਰਵਾ ਕੇ ਉਤਾਰਿਆ ਮੌ.ਤ ਦੇ ਘਾਟ, ਰਕਮ ਦਾ ਦਾਅਵਾ ਕਰਨ ਵਿਚ ਹੋ ਗਿਆ ਸੀ ਸਫ਼ਲ ਪਰ ਪੁਲਿਸ ਨੇ ਫੇਰ ਦਿੱਤਾ  ਪਲਾਨ ਉਤੇ ਪਾਣੀ

ਵੀਓਪੀ ਬਿਊਰੋ, ਨੈਸ਼ਨਲ : ਪਹਿਲਾਂ ਨਾਨੀ ਦਾ ਬੀਮਾ ਕਰਵਾਇਆ ਫਿਰ ਇਕ ਕਰੋੜ ਲੈਣ ਲਈ ਨਾਨੀ ਨੂੰ ਸੱਪ ਕੋਲੋਂ ਡੰਗ ਮਰਵਾ ਕੇ ਉਸ ਨੂੰ ਮੌ.ਤ ਦੇ ਘਾਟ ਉਤਾਰ ਦਿੱਤਾ। ਇਹ ਵਾਰਦਾਤ ਛੱਤੀਸਗੜ੍ਹ ਦੇ ਕਾਂਕੇਰ ਜ਼ਿਲ੍ਹੇ ਦੀ ਹੈ। ਜਾਣਕਾਰੀ ਅਨੁਸਾਰ ਦੋਹਤੇ ਨੇ 1 ਕਰੋੜ ਰੁਪਏ ਲਈ ਆਪਣੀ ਨਾਨੀ ਨੂੰ ਮਰਵਾ ਦਿੱਤਾ। ਕਾਂਕੇਰ ਪੁਲਿਸ ਨੇ ਇਸ ਮਾਮਲੇ ਦਾ ਪਰਦਾਫਾਸ਼ ਕੀਤਾ ਹੈ। ਨਾਲ ਹੀ ਮੁਲਜ਼ਮ ਖ਼ਿਲਾਫ਼ ਕ.ਤ.ਲ ਦਾ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ ਤਾਰ ਕਰ ਲਿਆ ਗਿਆ ਹੈ।
ਦਰਅਸਲ ਇਹ ਮਾਮਲਾ ਕਾਂਕੇਰ ਦੇ ਪਖੰਜੂਰ ਇਲਾਕੇ ਦਾ ਹੈ। ਕਾਂਕੇਰ ਪੁਲਿਸ ਨੇ ਨੌਂ ਮਹੀਨੇ ਪਹਿਲਾਂ ਹੋਈ ਇੱਕ ਬਜ਼ੁਰਗ ਔਰਤ ਦੀ ਮੌ.ਤ ਦਾ ਭੇਤ ਸੁਲਝਾ ਲਿਆ ਹੈ। ਪੁਲਿਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਬਜ਼ੁਰਗ ਔਰਤ ਦੀ ਮੌ.ਤ ਆਮ ਹਾਲਾਤਾਂ ਵਿਚ ਨਹੀਂ ਹੋਈ ਸੀ, ਸਗੋਂ ਉਸ ਦੇ ਦੋਹਤੇ ਨੇ ਆਪਣੀ ਨਾਨੀ ਦਾ ਕ.ਤ.ਲ ਕੀਤਾ ਸੀ। ਕ.ਤ.ਲ ਦਾ ਕਾਰਨ 1 ਕਰੋੜ ਰੁਪਏ ਦਾ ਬੀਮਾ ਹੈ, ਜੋ ਪੋਤੇ ਨੇ ਇੱਕ ਯੋਜਨਾ ਤਹਿਤ ਆਪਣੀ ਨਾਨੀ ਦੇ ਨਾਂ ‘ਤੇ ਕਰਵਾਇਆ ਸੀ। ਮਤਲਬ ਕਿ ਮੁਲਜ਼ਮ ਨੇ ਪਹਿਲਾਂ ਹੀ ਕ.ਤ.ਲ ਦੀ ਯੋਜਨਾ ਬਣਾ ਲਈ ਸੀ।


ਜਾਣਕਾਰੀ ਮੁਤਾਬਕ ਕਰੀਬ 9 ਮਹੀਨੇ ਪਹਿਲਾਂ ਇਕ ਬਜ਼ੁਰਗ ਔਰਤ ਦੀ ਮੌ.ਤ ਦਾ ਮਾਮਲਾ ਸਾਹਮਣੇ ਆਇਆ ਸੀ। ਪਹਿਲਾਂ ਤਾਂ ਬਜ਼ੁਰਗ ਦੀ ਮੌ.ਤ ਨੂੰ ਆਮ ਮੰਨਿਆ ਜਾ ਰਿਹਾ ਸੀ ਪਰ ਜਦੋਂ ਪੁਲਿਸ ਨੇ ਜਾਂਚ ਕੀਤੀ ਤਾਂ ਸੱਚਾਈ ਸਾਹਮਣੇ ਆਈ। ਫਿਰ ਸਾਹਮਣੇ ਆਇਆ ਕਿ ਬਜ਼ੁਰਗ ਔਰਤ ਦੀ ਮੌ.ਤ ਸਾਧਾਰਨ ਢੰਗ ਨਾਲ ਨਹੀਂ ਹੋਈ ਸੀ, ਸਗੋਂ ਉਸ ਦਾ ਕ.ਤ.ਲ ਹੋਇਆ ਸੀ ਅਤੇ ਬਜ਼ੁਰਗ ਔਰਤ ਦਾ ਕਾ.ਤਲ ਕੋਈ ਹੋਰ ਨਹੀਂ ਸਗੋਂ ਉਸ ਦਾ ਦੋਹਤਾ ਨਿਕਲਿਆ।
ਜਾਂਚ ‘ਚ ਸਾਹਮਣੇ ਆਇਆ ਕਿ ਮੁਲਜ਼ਮ ਨੇ ਪਹਿਲਾਂ ਆਪਣੀ ਨਾਨੀ ਦੇ ਨਾਂ ‘ਤੇ ਇਕ ਕਰੋੜ ਰੁਪਏ ਦਾ ਬੀਮਾ ਕਰਵਾਇਆ ਤੇ ਫਿਰ ਬੀਮੇ ਦੀ ਰਕਮ ਹਾਸਲ ਕਰਨ ਲਈ ਕਤਲ ਦੀ ਸਾਜ਼ਿਸ਼ ਰਚੀ। ਮੁਲਜ਼ਮਾਂ ਨੇ ਇਸ ਸਾਜ਼ਿਸ਼ ਵਿਚ ਇੱਕ ਸਪੇਰੇ ਨੂੰ ਵੀ ਸ਼ਾਮਲ ਕੀਤਾ। ਮੁਲਜ਼ਮ ਨੇ ਆਪਣੀ ਨਾਨੀ ਨੂੰ ਜ਼ਹਿਰੀਲੇ ਸੱਪ ਤੋਂ ਡੰਗਾਉਣ ਲਈ ਡੇਢ ਲੱਖ ਰੁਪਏ ਦਿੱਤੇ ਸਨ। ਆਪਣੀ ਨਾਨੀ ਦੀ ਮੌ.ਤ ਤੋਂ ਬਾਅਦ ਮੁਲਜ਼ਮ ਬੀਮੇ ਦੀ ਰਕਮ ਦਾ ਦਾਅਵਾ ਕਰਨ ‘ਚ ਸਫਲ ਹੋ ਗਿਆ ਸੀ ਪਰ ਪੁਲਿਸ ਨੇ ਉਸ ਦੀ ਸਾਰੀ ਸਾਜ਼ਿਸ਼ ਦਾ ਪਰਦਾਫਾਸ਼ ਕਰ ਦਿੱਤਾ ਹੈ।

error: Content is protected !!