ਬਿਨਾਂ ਡਰਾਈਵਰ ਤੇ ਗਾਰਡ 80 ਦੀ ਸਪੀਡ ਉਤੇ ਚਲ ਪਈ ਟਰੇਨ, ਕਠੂਆ ਤੋਂ ਪੰਜਾਬ ਤਕ ਦੇ ਰੇਲ ਅਧਿਕਾਰੀਆਂ ਵਿਚ ਮਚੀ ਹਫੜਾ ਦਫੜੀ, ਵਾਪਰ ਜਾਣਾ ਸੀ ਭਾਣਾ…

ਬਿਨਾਂ ਡਰਾਈਵਰ ਤੇ ਗਾਰਡ 80 ਦੀ ਸਪੀਡ ਉਤੇ ਚਲ ਪਈ ਟਰੇਨ, ਕਠੂਆ ਤੋਂ ਪੰਜਾਬ ਤਕ ਦੇ ਰੇਲ ਅਧਿਕਾਰੀਆਂ ਵਿਚ ਮਚੀ ਹਫੜਾ ਦਫੜੀ, ਵਾਪਰ ਜਾਣਾ ਸੀ ਭਾਣਾ…


ਦਸੂਹਾ (ਵੀਓਪੀ ਬਿਊਰੋ)- ਪੰਜਾਬ ਵਿਚ ਬਿਨ੍ਹਾਂ ਡਰਾਈਵਰ ਅਤੇ ਗਾਰਡ ਦੇ ਟਰੇਨ ਪੱਟੜੀ ‘ਤੇ ਦੌੜ ਪਈ। ਦਰਅਸਲ ਅੱਜ ਤੜਕਸਾਰ ਡੀ. ਐੱਮ. ਟੀ. ਮਾਲ ਲੋਡ ਗੱਡੀ ਕਠੂਆ ਤੋਂ ਬਿਨ੍ਹਾਂ ਡਰਾਈਵਰ ਅਤੇ ਗਾਰਡ ‘ਤੇ ਚੱਲਣ ਦੀ ਸੂਚਨਾ ਮਿਲੀ ਹੈ। ਇਸ ਗੱਡੀ ਦੇ ਚੱਲਣ ਤੋਂ ਬਾਅਦ ਰੇਲਵੇ ਵਿਭਾਗ ਵਿੱਚ ਹਫ਼ੜਾ-ਦਫ਼ੜੀ ਮੱਚ ਗਈ। ਇਸ ਮਾਲ ਗੱਡੀ ਦੇ ਬਿਨ੍ਹਾਂ ਡਰਾਈਵਰ ਗਾਰਡ ਦੇ ਚੱਲਣ ਦੀ ਸੂਚਨਾ ਮਿਲਦਿਆਂ ਹੀ ਪਠਾਨਕੋਟ, ਕੈਂਟ, ਮੀਰਥਲ, ਭੰਗਾਲਾ, ਮਕੇਰੀਆਂ ਅਤੇ ਹੋਰ ਸਟੇਸ਼ਨਾਂ ‘ਤੇ ਸੂਚਨਾ ਦਿੱਤੀ ਅਤੇ ਰੇਲਵੇ ਫਾਟਕ ਬੰਦ ਕਰ ਦਿੱਤੇ ਗਏ। ਉਕਤ ਮਾਲ ਗੱਡੀ ਗੱਡੀ ਜੰਮੂ ਦੇ ਕਠੂਆ ਤੋਂ ਰੋਲ ਡਾਊਨ ਹੋ ਕੇ ਪੰਜਾਬ ਪਹੁੰਚੀ ਸੀ ਅਤੇ ਬਿਨ੍ਹਾਂ ਡਰਾਈਵਰ ਤੋਂ ਹੀ ਕਈ ਕਿਲੋਮੀਟਰ ਤੱਕ ਦੌੜੀ ਮਾਲ ਗੱਡੀ। 70-80 ਕਿਲੋ ਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਅੱਗੇ ਵਧੀ।


ਪਤਾ ਲੱਗਾ ਹੈ ਕਿ ਵੱਖ-ਵੱਖ ਸਟੇਸ਼ਨਾਂ ‘ਤੇ ਰੇਲਵੇ ਵਿਭਾਗ ਵੱਲੋਂ ਗੱਡੀ ਨੂੰ ਰੋਕਣ ਲਈ ਵੱਡੇ ਪੱਥਰ ‘ਤੇ ਗੁਲਿਆਂ ਦਾ ਸਹਾਰਾ ਲਿਆ ਗਿਆ। ਇਸ ਗੱਡੀ ਨੂੰ ਰੋਕਣ ਲਈ ਬਿਜਲੀ ਬੰਦ ਕਰਵਾਈ ਅਤੇ ਫਿਰ ਇਹ ਟਰੇਨ ਰੋਕੀ ਗਈ। ਇਹ ਗੱਡੀ ਹੌਲੀ-ਹੌਲੀ ਹੁੰਦੀ ਹੋਈ ਦਸੂਹਾ ਨਜ਼ਦੀਕ ਉੱਚੀ ਬਸੀ ਕੋਲ ਆ ਕੇ ਰੁਕ ਗਈ ਤਾਂ ਰੇਲਵੇ ਵਿਭਾਗ ਦੇ ਅਧਿਕਾਰੀਆਂ ਨੇ ਸੁੱਖ ਦਾ ਸਾਹ ਲਿਆ।
ਇਸ ਗੱਡੀ ਦੇ ਬਿਨ੍ਹਾਂ ਡਰਾਈਵਰ ਅਤੇ ਗਾਰਡ ਤੋਂ ਚੱਲਣ ਨਾਲ ਵੱਡੀ ਘਟਨਾ ਹੋਣ ਤੋਂ ਟਲ ਗਈ। ਇ ਸ ਸਬੰਧੀ ਜਦੋਂ ਚੌਂਕੀ ਇੰਚਾਰਜ ਏ. ਐੱਸ. ਆਈ. ਗੁਰਦੇਵ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਜਲੰਧਰ ਤੋਂ ਰੇਲਵੇ ਵਿਭਾਗ ਦਾ ਐੱਸ. ਐੱਚ. ਓ. ਅਸ਼ੋਕ ਕੁਮਾਰ ਅਤੇ ਹੋਰ ਅਧਿਕਾਰੀ ਵੀ ਪਹੁੰਚ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਫਿਰੋਜ਼ਪੁਰ ਤੋਂ ਵੀ ਅਧਿਕਾਰੀ ਪਹੁੰਚ ਰਹੇ ਹਨ। ਉਥੇ ਹੀ ਇਸ ਹਾਦਸੇ ਤੋਂ ਬਾਅਦ ਰੇਲਵੇ ਵਿਭਾਗ ਵੱਲੋਂ ਜਾਂਚ ਦੇ ਹੁਕਮ ਦਿੱਤੇ ਗਏ ਹਨ।

error: Content is protected !!