ਯੂ-ਟਿਊਬਰ ਨੇ ਰਾਘਵ ਚੱਢਾ ਦੀ ਤੁਲਨਾ ਕਰ’ਤੀ ਵਿਜੈ ਮਾਲੀਆ ਨਾਲ, ਕਿਹਾ-ਪੰਜਾਬ ਦੀ ਨੌਜਵਾਨੀ ਬਰਬਾਦ ਕਰ ਕੇ UK ਭੱਜ ਗਿਆ, AAP ਨੇ ਕਰਵਾ’ਤਾ ਪਰਚਾ

ਯੂ-ਟਿਊਬਰ ਨੇ ਰਾਘਵ ਚੱਢਾ ਦੀ ਤੁਲਨਾ ਕਰ’ਤੀ ਵਿਜੈ ਮਾਲੀਆ ਨਾਲ, ਕਿਹਾ-ਪੰਜਾਬ ਦੀ ਨੌਜਵਾਨੀ ਬਰਬਾਦ ਕਰ ਕੇ UK ਭੱਜ ਗਿਆ, AAP ਨੇ ਕਰਵਾ’ਤਾ ਪਰਚਾ

ਵੀਓਪੀ ਬਿਊਰੋ – ਲੁਧਿਆਣਾ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਅਤੇ ਪਾਰਟੀ ਨੇਤਾ ਰਾਘਵ ਚੱਢਾ ਦੇ ਖਿਲਾਫ ਕਥਿਤ ਤੌਰ ‘ਤੇ ਝੂਠੀ ਖਬਰ ਫੈਲਾਉਣ ਦੇ ਦੋਸ਼ ‘ਚ ਇਕ ਯੂ-ਟਿਊਬ ਚੈਨਲ ਖਿਲਾਫ ਮਾਮਲਾ ਦਰਜ ਕੀਤਾ ਹੈ।

ਇਹ ਕੇਸ ‘ਆਪ’ ਵਿਧਾਇਕ ਅਤੇ ਲੁਧਿਆਣਾ ਤੋਂ ਲੋਕ ਸਭਾ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਦੇ ਪੁੱਤਰ ਵਿਕਾਸ ਪਰਾਸ਼ਰ ਦੀ ਸ਼ਿਕਾਇਤ ‘ਤੇ ਲੋਕਲ ਟੀਵੀ ਚੈਨਲ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਦਰਜ ਕੀਤਾ ਗਿਆ ਹੈ।

ਵਿਕਾਸ ਪਰਾਸ਼ਰ ਦੇ ਅਨੁਸਾਰ, ਯੂਟਿਊਬਰ ਨੇ ਆਪਣੀ ਵੀਡੀਓ ਰਾਹੀਂ ‘ਆਪ’ ਸੰਸਦ ਰਾਘਵ ਚੱਢਾ ਵਿਰੁੱਧ ਝੂਠੇ ਅਤੇ ਨਿੰਦਣਯੋਗ ਬਿਆਨ ਦਿਖਾਏ ਹਨ। ਵਿਕਾਸ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਇੱਕ ਯੂਟਿਊਬਰ ਦੇ ਕਰੀਬ 27 ਲੱਖ ਫਾਲੋਅਰਜ਼ ਹਨ, ਜਿਸ ਨੇ ਆਪਣੇ ਚੈਨਲ ਪੇਜ ਉੱਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਖ਼ਿਲਾਫ਼ ਝੂਠੇ ਅਤੇ ਨਿੰਦਣਯੋਗ ਬਿਆਨਾਂ ਦੀਆਂ ਵੀਡੀਓਜ਼ ਅਪਲੋਡ ਕੀਤੀਆਂ ਹਨ।

ਵਾਇਰਲ ਵੀਡੀਓ ਦੇ ਕੁਝ ਅੰਸ਼ਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਰਾਘਵ ਚੱਢਾ ਸੂਬੇ ਦੇ ਨੌਜਵਾਨਾਂ ਨੂੰ ਨਸ਼ੇ ਦੀ ਲਤ ਵਿੱਚ ਫਸਾ ਕੇ ਇਲਾਜ ਦੇ ਬਹਾਨੇ ਇੰਗਲੈਂਡ ਭੱਜ ਗਿਆ ਹੈ। ਜਦਕਿ ਇੱਕ ਹੋਰ ਵੀਡੀਓ ਵਿੱਚ ਉਮੀਦਵਾਰਾਂ ਤੋਂ ਪੈਸੇ ਲੈ ਕੇ ਲੋਕ ਸਭਾ ਦੀਆਂ ਟਿਕਟਾਂ ਵੰਡਦੇ ਦਿਖਾਇਆ ਗਿਆ ਹੈ ਅਤੇ ਉਸ ਦੀ ਤੁਲਨਾ ਵਿਜੈ ਮਾਲੀਆ ਨਾਲ ਕਰ ਦਿੱਤੀ। ਥਾਣਾ ਸ਼ਿਮਲਾਪੁਰੀ ਅਨੁਸਾਰ ਉਪਰੋਕਤ ਮਾਮਲਾ ਸਾਈਬਰ ਸੈੱਲ ਵੱਲੋਂ ਜਾਂਚ ਤੋਂ ਬਾਅਦ ਦਰਜ ਕੀਤਾ ਗਿਆ ਹੈ।

error: Content is protected !!