ਸਿੱਧੂ ਮੂਸੇਵਾਲਾ ਵਾਂਗ ਘੇਰ ਕੇ ਗੋ.ਲੀਆਂ ਨਾਲ ਭੁੰਨਿਆ ਸਾਬਕਾ ਵਿਧਾਇਕ ਤੇ ਉਸ ਦਾ ਵਰਕਰ, ਉਹੀ ਢੰਗ, ਉਹੀ ਹਥਿਆਰ, ਵਾਰਦਾਤ ਪਿੱਛੇ ਗੈਂ.ਗਸ.ਟਰ ਲਾਰੈਂਸ ਬਿਸ਼ਨੋਈ ਦਾ ਵੱਜਣ ਲੱਗਾ ਨਾਂ

ਸਿੱਧੂ ਮੂਸੇਵਾਲਾ ਵਾਂਗ ਘੇਰ ਕੇ ਗੋ.ਲੀਆਂ ਨਾਲ ਭੁੰਨਿਆ ਸਾਬਕਾ ਵਿਧਾਇਕ ਤੇ ਉਸ ਦਾ ਵਰਕਰ, ਉਹੀ ਢੰਗ, ਉਹੀ ਹਥਿਆਰ, ਵਾਰਦਾਤ ਪਿੱਛੇ ਗੈਂ.ਗਸ.ਟਰ ਲਾਰੈਂਸ ਬਿਸ਼ਨੋਈ ਦਾ ਵੱਜਣ ਲੱਗਾ ਨਾਂ


ਵੀਓਪੀ ਬਿਊਰੋ, ਬਹਾਦਰਗੜ੍ਹ – ਸਾਬਕਾ ਵਿਧਾਇਕ ਤੇ ਉਨ੍ਹਾਂ ਦੇ ਇਕ ਵਰਕਰ ਦੀ ਇਕ ਕਾਰ ’ਚ ਆਏ 4-5 ਹਮਲਾਵਰਾਂ ਨੇ ਐਤਵਾਰ ਸ਼ਾਮ ਇੱਥੇ ਗੋ.ਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਹੈ। ਜਾਂਚ ਦਰਮਿਆਨ ਇਕ ਤੱਥ ਸਾਹਮਣੇ ਆਇਆ ਹੈ ਕਿ ਕ.ਤ.ਲ ਕਰਨ ਦੀ ਘਟਨਾ ਨੂੰ ਪੰਜਾਬੀ ਗਾਇਕ ਸਿੰਧੂ ਸਿੰਘ ਮੂਸੇਵਾਲਾ ਦੇ ਮਰਡਰ ਵਾਂਗ ਅੰਜਾਮ ਦਿੱਤਾ ਗਿਆ ਹੈ। ਦੋਵਾਂ ਕਤਲਕਾਂਡ ਨੂੰ ਇਕੋ ਢੰਗ ਨਾਲ ਅੰਜਾਮ ਦਿੱਤਾ ਗਿਆ ਹੈ। ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਹਰਿਆਣਾ ਦੇ ਸੂਬਾ ਪ੍ਰਧਾਨ ਤੇ ਸਾਬਕਾ ਵਿਧਾਇਕ ਨਫੇ ਸਿੰਘ ਰਾਠੀ ਤੇ ਉਸ ਦੇ ਇਕ ਵਰਕਰ ਦੇ ਕ.ਤ.ਲ ਨੂੰ ਅੰਜਾਮ ਦੇਣ ਲਈ ਵੀ ਪਹਿਲਾਂ ਰੇਕੀ ਕੀਤੀ ਗਈ ਸੀ ਫਿਰ ਮੂਸੇਵਾਲਾ ਵਾਂਗ ਸੜਕ ‘ਤੇ ਘੇਰ ਕੇ ਗੋ.ਲੀਆਂ ਨਾਲ ਭੁੰਨ ਦਿੱਤਾ ਗਿਆ। ਦੋਵਾਂ ਘਟਨਾ ਵਿਚ ਹਮਲਾਵਰਾਂ ਨੇ ਆਪਣੇ ਟਾਰਗੈੱਟ ਨੂੰ ਸੰਭਲਣ ਦਾ ਮੌਕਾ ਹੀ ਨਹੀਂ ਦਿੱਤਾ ਅਤੇ ਟਾਰਗੇਟ ਨੂੰ ਭੁੰਨ ਦਿੱਤਾ ਗਿਆ ਹੈ। ਮੂਸੇਵਾਲਾ ਦੀ ਵੀ ਕ.ਤ.ਲ ਤੋਂ ਪਹਿਲਾਂ ਸੁਰੱਖਿਆ ਘੱਟ ਸੀ ਅਤੇ ਰਾਠੀ ਕੋਲ ਵੀ ਸੁਰੱਖਿਆ ਕਰਮਚਾਰੀ ਨਹੀਂ ਸਨ।


ਜ਼ਿਕਰਯੋਗ ਹੈ ਕਿ ਮੂਸੇਵਾਲਾ ਦਾ ਕਤਲ ਗੈਂਗਸਟਰ ਲਾਰੈਂਸ ਦੇ ਗੁਰਗਿਆਂ ਵਲੋਂ ਕੀਤਾ ਗਿਆ ਸੀ। ਹੁਣ ਨਫੇ ਸਿੰਘ ਰਾਠੀ ਦੇ ਕ.ਤ.ਲ ਲਈ ਵੀ ਲਾਰੈਂਸ ਗੈਂਗ ਦਾ ਨਾਂ ਸਾਹਮਣੇ ਆ ਰਿਹਾ ਹੈ। ਹਾਲਾਂਕਿ ਇਨੈਲੋ ਵਿਧਾਇਕ ਅਭੈ ਚੌਟਾਲਾ ਦਾ ਕਹਿਣਾ ਹੈ ਕਿ ਲਾਰੈਂਸ ਗੈਂਗ ਦਾ ਨਾਂ ਲੈ ਕੇ ਜ਼ਿੰਮੇਦਾਰ ਲੋਕ ਖ਼ੁਦ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਨਫੇ ਸਿੰਘ ਰਾਠੀ ਨੇ ਕੁਝ ਦਿਨ ਪਹਿਲਾਂ ਹੀ ਹਰਿਆਣੇ ਦੇ ਮੁੱਖ ਮੰਤਰੀ, ਗ੍ਰਹਿ ਮੰਤਰੀ ਅਤੇ ਡੀਜੀਪੀ ਤੋਂ ਸੁਰੱਖਿਆ ਦੀ ਮੰਗ ਕੀਤੀ ਸੀ। ਨਫੇ ਸਿੰਘ ਰਾਠੀ ਦੇ ਕ.ਤ.ਲ ਮਾਮਲੇ ਦੀ ਜਾਂਚ ਲਈ ਹਰਿਆਣੇ ਦੀਆਂ 5 ਟੀਮਾਂ ਲਗਾਈਆਂ ਗਈਆਂ ਹਨ। ਸ਼ੁਰੂਆਤੀ ਜਾਂਚ ਦਰਮਿਆਨ ਨਫੇ ਸਿੰਘ ਰਾਠੀ ‘ਤੇ 40-50 ਤੋਂ ਜ਼ਿਆਦਾ ਰਾਊਂਡ ਫ਼ਾਇਰ ਕਰਨ ਦੀ ਗੱਲ ਸਾਹਮਣੇ ਆਈ ਹੈ। ਫਿਲਹਾਲ ਜਾਂਚ ਜਾਰੀ ਹੈ ਅਤੇ ਪੋਸਟਮਾਰਟਮ ਅਜੇ ਕੀਤਾ ਜਾਣਾ ਹੈ।
29 ਮਈ 2022 ਦੀ ਸ਼ਾਮ ਨੂੰ ਸਿੰਧੂ ਮੂਸੇਵਾਲਾ ਦਾ ਕ.ਤ.ਲ ਵੀ ਇਸੇ ਢੰਗ ਨਾਲ ਕੀਤਾ ਗਿਆ ਸੀ। ਇਸ ਵਿਚ ਮੂਸੇਵਾਲਾ ‘ਤੇ 30 ਰਾਊਂਡ ਫਾਇਰ ਕੀਤੇ ਗਏ ਸਨ ਜਿਸ ਵਿਚੋਂ ਮੂਸੇਵਾਲਾ ਨੂੰ 19 ਗੋ.ਲੀਆਂ ਲੱਗੀਆਂ ਸਨ। ਦੋਵਾਂ ਕ.ਤ.ਲਕਾਡਾਂ ‘ਚ

ਹਮਲਾਵਰਾਂ ਨੇ ਮਾਡਰਨ ਹਥਿਆਰਾਂ ਦਾ ਇਸਤੇਮਾਲ ਕੀਤਾ ਹੈ।
ਘਟਨਾ ਦੌਰਾਨ ਰਾਠੀ ਦਾ ਡਰਾਈਵਰ ਅਤੇ ਗੰਨਮੈਨ ਵੀ ਜ਼ਖਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਉਨ੍ਹਾਂ ਦੀ ਹਾਲਤ ਰਾਤ ਦੇਰ ਗਏ ਤਕ ਨਾਜ਼ੁਕ ਬਣੀ ਹੋਈ ਸੀ। ਮ੍ਰਿਤਕ ਵਰਕਰ ਦੀ ਪਛਾਣ ਜੈਕਿਸ਼ਨ ਦਲਾਲ ਵਜੋਂ ਹੋਈ ਹੈ।

 

error: Content is protected !!