ਥਾਣੇ ਵਿਚ ਸਬ ਇੰਸਪੈਕਟਰ ਦੀ ਕਰਤੂਤ, ਵਰਦੀ ਉਤਾਰ ਕੇ ਕਰ ਰਿਹਾ ਸੀ ਆਹ ਕੰਮ, ਵੀਡੀਓ ਵਾਇਰਲ, ਮੁਅੱਤਲ

ਥਾਣੇ ਵਿਚ ਸਬ ਇੰਸਪੈਕਟਰ ਦੀ ਕਰਤੂਤ, ਵਰਦੀ ਉਤਾਰ ਕੇ ਕਰ ਰਿਹਾ ਸੀ ਆਹ ਕੰਮ, ਵੀਡੀਓ ਵਾਇਰਲ, ਮੁਅੱਤਲ

ਵੀਓਪੀ ਬਿਊਰੋ, ਅੰਮ੍ਰਿਤਸਰ – ਪੰਜਾਬ ਦੇ ਅੰਮ੍ਰਿਤਸਰ ‘ਚ ਥਾਣੇ ਅੰਦਰ ਬਨੈਣ ਪਾ ਕੇ ਲੋਕਾਂ ਦੇ ਕੰਮਾਂ ਨਾਲ ਨਜਿੱਠਣਾ ਸਬ-ਇੰਸਪੈਕਟਰ ਲਈ ਮੁਸੀਬਤ ਬਣ ਗਿਆ। ਜਦੋਂ ਉਸ ਦੀ ਬਨੈਣ ਪਾ ਕੇ ਲੋਕਾਂ ਨਾਲ ਗੱਲ ਕਰਨ ਦੀ ਵੀਡੀਓ ਵਾਇਰਲ ਹੋਈ ਤਾਂ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਹਰਕਤ ਵਿਚ ਆ ਗਏ। ਪੁਲਿਸ ਵਿਭਾਗ ਨੇ ਸਬ-ਇੰਸਪੈਕਟਰ ਦੀ ਪਛਾਣ ਕਰ ਕੇ ਉਸ ਨੂੰ ਮੁਅੱਤਲ ਕਰ ਦਿੱਤਾ ਹੈ। ਸਬ-ਇੰਸਪੈਕਟਰ ਦੀ ਪਛਾਣ ਸਵਰਨ ਸਿੰਘ ਵਜੋਂ ਹੋਈ ਹੈ।


ਜਾਣਕਾਰੀ ਅਨੁਸਾਰ ਇਹ ਘਟਨਾ ਰਾਮਬਾਗ-ਡਵੀਜ਼ਨ ਥਾਣੇ ਦੀ ਸੀ। ਕੋਈ ਵਿਅਕਤੀ ਆਪਣੇ ਘਰ ‘ਤੇ ਹਮਲੇ ਦੀ ਸ਼ਿਕਾਇਤ ਲੈ ਕੇ ਆਇਆ ਸੀ। ਪੁਲਿਸ ਮੁਲਾਜ਼ਮ ਥਾਣੇ ਵਿਚ ਬਨੈਣ ਵਿਚ ਬੈਠਾ ਸੀ ਅਤੇ ਉਹ ਬਿਨਾਂ ਵਰਦੀ ਪਾਏ ਹੀ ਸ਼ਿਕਾਇਤਕਰਤਾ ਨਾਲ ਗੱਲ ਕਰਨ ਲੱਗਾ। ਵੀਡੀਓ ਵਿਚ ਸਬ-ਇੰਸਪੈਕਟਰ ਸਵਰਨ ਸਿੰਘ ਦੇ ਵਾਲ ਖਿੱਲਰੇ ਹੋਏ ਸਨ ਅਤੇ ਉਨ੍ਹਾਂ ਦੀ ਬੈਲਟ ਇੱਕ ਪਾਸੇ ਰੱਖੀ ਹੋਈ ਸੀ।
ਗੱਲਾਂ ਕਰਦਿਆਂ ਉਹ ਕੁਝ ਖਾ ਰਿਹਾ ਸੀ, ਖਾਣ ਵਾਲਾ ਭਾਂਡਾ ਵੀ ਸਾਹਮਣੇ ਹੀ ਪਿਆ ਸੀ। ਵਿਚਕਾਰ ਉਸ ਨੇ ਗਲਾਸ ਚੁੱਕ ਕੇ ਦੂਜੇ ਪਾਸੇ ਰੱਖ ਦਿੱਤਾ। ਇਸ ਦੌਰਾਨ ਕਿਸੇ ਨੇ ਉਕਤ ਸਬ ਇੰਸਪੈਕਟਰ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। ਵੀਡੀਓ ਵਾਇਰਲ ਹੋਣ ਤੋਂ

ਬਾਅਦ ਪੁਲਿਸ ਤੁਰੰਤ ਹਰਕਤ ‘ਚ ਆ ਗਈ। ਏਡੀਸੀਪੀ ਨਵਜੋਤ ਸਿੰਘ ਨੇ ਦੱਸਿਆ ਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਸਬ ਇੰਸਪੈਕਟਰ ਸਵਰਨ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। ਬਨੈਣ ਵਿਚ ਬੈਠ ਕੇ ਲੋਕਾਂ ਨਾਲ ਪੇਸ਼ ਆਉਣਾ ਨਿੰਦਣਯੋਗ ਹੈ। ਸਬ-ਇੰਸਪੈਕਟਰ ਖ਼ਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇਗੀ।

error: Content is protected !!