ਹੋਟਲ ਆਈ ਕੁੜੀ ਦੀ ਕੁੜਤੀ ਨੇ ਪਾ ਦਿੱਤਾ ਪੁਆੜਾ, ਸ਼ਰੇ ਬਾਜ਼ਾਰ ਭੜਕੀ ਭੀੜ ਕੁੜਤੀ ਉਤਾਰਣ ਨੂੰ ਕਹਿਣ ਲੱਗੀ, ਕ.ਤ.ਲ ਕਰਨ ਨੂੰ ਪੈਂਦੀ ਭੀੜ ਨੂੰ ਪੁਲਿਸ ਨੇ ਮਸਾਂ ਰੋਕਿਆ, ਵੇਖੋ ਵਾਇਰਲ ਵੀਡੀਓ

ਹੋਟਲ ਆਈ ਕੁੜੀ ਦੀ ਕੁੜਤੀ ਨੇ ਪਾ ਦਿੱਤਾ ਪੁਆੜਾ, ਸ਼ਰੇ ਬਾਜ਼ਾਰ ਭੜਕੀ ਭੀੜ ਕੁੜਤੀ ਉਤਾਰਣ ਨੂੰ ਕਹਿਣ ਲੱਗੀ, ਕ.ਤ.ਲ ਕਰਨ ਨੂੰ ਪੈਂਦੀ ਭੀੜ ਨੂੰ ਪੁਲਿਸ ਨੇ ਮਸਾਂ ਰੋਕਿਆ, ਵੇਖੋ ਵਾਇਰਲ ਵੀਡੀਓ

ਵੀਓਪੀ ਬਿਊਰੋ, ਇੰਟਰਨੈਸ਼ਨਲ-ਇਕ ਹੋਟਲ ਵਿਚ ਆਈ ਇਕ ਔਰਤ ਦੀ ਕੁੜਤੀ ਨੂੰ ਵੇਖ ਲੋਕ ਗੁੱਸੇ ‘ਚ ਆ ਗਏ। ਔਰਤ ਦੀ ਕੁੜਤੀ ਦੇਖ ਕੇ ਲੋਕ ਇੰਨੇ ਗੁੱਸੇ ‘ਚ ਆ ਗਏ ਕਿ ਉਸ ਨੂੰ ਹਿਰਾਸਤ ‘ਚ ਲੈਣਾ ਪਿਆ। ਦਰਅਸਲ ਮਾਮਲਾ ਇਹ ਹੈ ਕਿ ਕਈ ਲੋਕਾਂ ਨੇ ਦਾਅਵਾ ਕੀਤਾ ਸੀ ਕਿ ਔਰਤ ਦੀ ਕੁੜਤੀ ‘ਤੇ ਕੁਰਾਨ ਦੀਆਂ ਆਇਤਾਂ ਲਿਖੀਆਂ ਗਈਆਂ ਸਨ। ਔਰਤ ਜਦੋਂ ਇਕ ਰੈਸਟੋਰੈਂਟ ਪਹੁੰਚੀ ਤਾਂ ਉਸ ਦੀ ਡਰੈੱਸ ਦੇਖ ਕੇ ਭੀੜ ਗੁੱਸੇ ‘ਚ ਆ ਗਈ। ਹੋਟਲ ਵਿੱਚ ਭੀੜ ਨੇ ਔਰਤ ਨੂੰ ਚਾਰੋਂ ਪਾਸਿਓਂ ਘੇਰ ਲਿਆ। ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।ਇਹ ਮਾਮਲਾ ਪਾਕਿਸਤਾਨ ਦੇ ਲਾਹੌਰ ਦਾ ਦੱਸਿਆ ਜਾ ਰਿਹਾ ਹੈ।

ਪਾਕਿਸਤਾਨ ਪੁਲਿਸ ਨੇ ਦੱਸਿਆ ਕਿ ਔਰਤ ਆਪਣੇ ਪਤੀ ਨਾਲ ਖਰੀਦਦਾਰੀ ਕਰਨ ਗਈ ਸੀ। ਔਰਤ ਦੇ ਕੱਪੜੇ ਦੇਖ ਕੇ ਗੁੱਸੇ ‘ਚ ਆਈ ਭੀੜ ਨੇ ਉਸ ਨੂੰ ਆਪਣੀ ਕੁੜਤੀ ਉਤਾਰਣ ਲਈ ਕਿਹਾ। ਉਥੋਂ ਦੀ ਪੰਜਾਬ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ।
ਯੂਜ਼ਰ ਨੇ ਲਿਖਿਆ, ਲਾਹੌਰ ਵਿੱਚ ਇੱਕ ਖ਼ਤਰਨਾਕ ਘਟਨਾ ਟਲ ਗਈ। ਜੇਕਰ ASP ਨੇ ਔਰਤ ਨੂੰ ਨਾ ਬਚਾਇਆ ਹੁੰਦਾ ਤਾਂ ਧਰਮ ਦੇ ਨਾਂ ‘ਤੇ ਉਸ ਦਾ ਕ.ਤ.ਲ ਹੋ ਜਾਣਾ ਸੀ। ਔਰਤ ‘ਤੇ ਦੋਸ਼ ਸੀ ਕਿ ਉਸ ਦੀ ਕੁੜਤੀ ‘ਤੇ ਅਰਬੀ ਸ਼ਬਦ ਲਿਖੇ ਹੋਏ ਸਨ।
ਕਈ ਯੂਜ਼ਰਸ ਦਾ ਕਹਿਣਾ ਹੈ ਕਿ ਔਰਤ ਦੀ ਕੁੜਤੀ ‘ਤੇ ਕੁਰਾਨ ਦੀ ਇਕ ਆਇਤ ਲਿਖੀ ਹੋਈ ਸੀ। ਇਸ ਦੇ ਨਾਲ ਹੀ ਕਈ ਯੂਜ਼ਰਸ ਨੇ ਕਿਹਾ ਕਿ ਔਰਤ ਦੀ ਕੁੜਤੀ ‘ਤੇ ਜੋ ਲਿਖਿਆ ਸੀ, ਉਸ ਦਾ ਮਤਲਬ ‘ਖੂਬਸੂਰਤ’ ਹੈ। ਇਹ ਇੱਕ ਸਾਧਾਰਨ ਅਰਬੀ ਸ਼ਬਦ ਹੈ।

error: Content is protected !!