‘ਤੂੰ ਸਾਡੀ ਕੁੜੀ ਟਰੱਕਾਂ ਵਿਚ ਲਈ ਫਿਰਦੈਂ’, ਆਖ ਧੌਣ ਵਿਚ ਮਾਰਿਆ ਦਾਤ.ਰ, ਅਗਵਾ ਕਰ 24 ਸਾਲਾ ਨੌਜਵਾਨ ਉਤਾਰਿਆ ਮੌਤ ਦੇ ਘਾਟ, ਦਾਣਾ ਮੰਡੀ ਵਿਚ ਸੁੱਟੀ ਲਾ.ਸ਼

‘ਤੂੰ ਸਾਡੀ ਕੁੜੀ ਟਰੱਕਾਂ ਵਿਚ ਲਈ ਫਿਰਦੈਂ’, ਆਖ ਧੌਣ ਵਿਚ ਮਾਰਿਆ ਦਾਤ.ਰ, ਅਗਵਾ ਕਰ 24 ਸਾਲਾ ਨੌਜਵਾਨ ਉਤਾਰਿਆ ਮੌਤ ਦੇ ਘਾਟ, ਦਾਣਾ ਮੰਡੀ ਵਿਚ ਸੁੱਟੀ ਲਾ.ਸ਼


ਵੀਓਪੀ ਬਿਊਰੋ, ਭਿੱਖੀਵਿੰਡ- ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਕਸਬਾ ਭਿੱਖੀਵਿੰਡ ਤੋਂ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਕ 24 ਸਾਲਾ ਨੌਜਵਾਨ ਦਾ ਉਸ ਦੇ ਘਰ ’ਚੋਂ ਚੁੱਕ ਕੇ ਦਾਤਰ ਮਾਰ ਕੇ ਕ.ਤ.ਲ ਕਰ ਦਿੱਤਾ ਗਿਆ। ਇਹੀ ਨਹੀਂ, ਉਸ ਦਾ ਕ.ਤ.ਲ ਕਰ ਕੇ ਲਾ.ਸ਼ ਭਿੱਖੀਵਿੰਡ ਦਾਣਾ ਮੰਡੀ ਦੇ ਸਾਹਮਣੇ ਸੁੱਟ ਦਿੱਤੀ ਗਈ।
ਜਾਣਕਾਰੀ ਅਨੁਸਾਰ ਜਦ ਇਸ ਨੌਜਵਾਨ ਦੀ ਲਾ.ਸ਼ ਲੋਕਾਂ ਨੇ ਦਾਣਾ ਮੰਡੀ ਦੇ ਸਾਹਮਣੇ ਪਈ ਵੇਖੀ ਤਾਂ ਉਨ੍ਹਾਂ ਵਲੋਂ ਤੁਰੰਤ ਥਾਣਾ ਭਿੱਖੀਵਿੰਡ ਪੁਲਿਸ ਨੂੰ ਸੂਚਿਤ ਕੀਤਾ ਗਿਆ। ਉੱਧਰ ਮੌਕੇ ’ਤੇ ਪਹੁੰਚੀ ਪੁਲਿਸ ਵਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਨੌਜਵਾਨ ਸਤਨਾਮ ਸਿੰਘ ਉਰਫ਼ ਘੁੱਲਾ ਪੁੱਤਰ ਮੇਜਰ ਸਿੰਘ ਵਾਸੀ ਚੇਲਾ ਕਾਲੋਨੀ ਭਿੱਖੀਵਿੰਡ ਦੇ ਜੀਜੇ ਗੁਰਦਿੱਤ ਸਿੰਘ ਨੇ ਦੱਸਿਆ ਕਿ ਸਤਨਾਮ ਸਿੰਘ ਬੀਤੀ ਦੇਰ ਰਾਤ ਘਰ ’ਚ ਆਪਣੀ ਭਾਬੀ ਅਤੇ ਛੋਟੇ ਬੱਚਿਆਂ ਨਾਲ ਸੀ।


ਇਸ ਦੌਰਾਨ ਦੇਰ ਰਾਤ 12 ਵਜੇ ਦੇ ਕਰੀਬ ਜਦ ਘਰ ਦਾ ਦਰਵਾਜਾ ਖੜਕਿਆ। ਸਤਨਾਮ ਸਿੰਘ ਨੇ ਉੱਠ ਕੇ ਖੋਲ੍ਹਿਆ ਤਾਂ ਅਣਪਛਾਤੇ ਵਿਅਕਤੀਆਂ ਨੇ ਉਸੇ ਵੇਲੇ ਉਸ ਦੀ ਧੌਣ ’ਚ ਦਾਤਰ ਮਾਰ ਦਿੱਤਾ ਤੇ ਉਸ ਨੂੰ ਅਗਵਾ ਕਰ ਕੇ ਉੱਥੋਂ ਲੈ ਗਏ। ਇਸ ਤੋਂ ਬਾਅਦ, ਉਨ੍ਹਾਂ ਫ਼ੋਨ ਕਰ ਕੇ ਦੱਸਿਆ ਕਿ ਤੁਹਾਡੇ ਨੌਜਵਾਨ ਦੀ ਲਾ.ਸ਼ ਮੰਡੀ ਦੇ ਸਾਹਮਣੇ ਪਈ ਹੋਈ ਹੈ।


ਉੱਧਰ, ਤਫਤੀਸ਼ ਕਰ ਰਹੇ ਸਬ ਡਵੀਜ਼ਨ ਭਿੱਖੀਵਿੰਡ ਦੇ ਡੀ.ਐੱਸ.ਪੀ. ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਭਰਜਾਈ ਨੇ ਉਨ੍ਹਾਂ ਨੂੰ ਇਕ ਲਿਖਤੀ ਸ਼ਿਕਾਇਤ ਦਿੱਤੀ ਸੀ ਕਿ ਉਸ ਦੇ ਦਿਓਰ ਨੂੰ ਪੰਜ ਅਣਪਛਾਤੇ ਵਿਅਕਤੀ ਘਰ ’ਚੋਂ ਚੁੱਕ ਕੇ ਲੈ ਗਏ ਹਨ ਤੇ ਰੌਲਾ ਪਾ ਰਹੇ ਸਨ ਕਿ ਤੂੰ ਸਾਡੀ ਕੁੜੀ ਨੂੰ ਟਰੱਕਾਂ ’ਚ ਲਈ ਫਿਰਦਾ ਹੈਂ। ਡੀ.ਐੱਸ.ਪੀ. ਨੇ ਕਿਹਾ ਕਿ ਇਹ ਮਾਮਲਾ ਨਾਜਾਇਜ਼ ਸਬੰਧਾਂ ਦਾ ਲਗ ਰਿਹਾ ਹੈ, ਫਿਲਹਾਲ ਪੁਲਿਸ ਨੇ ਸਤਨਾਮ ਦੀ ਲਾ.ਸ਼ ਕਬਜ਼ੇ ’ਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

error: Content is protected !!