ਲੁਧਿਆਣਾ ਵਿਚ ਦੇਰ ਰਾਤ ਗੈਂ.ਗਵਾਰ, ਗੈਂ.ਗਸਟਰ ਸੂਰਜ ਦੀ ਗੋ.ਲੀਆਂ ਮਾਰ ਕੇ ਹੱਤਿ.ਆ

ਲੁਧਿਆਣਾ ਵਿਚ ਦੇਰ ਰਾਤ ਗੈਂ.ਗਵਾਰ, ਗੈਂ.ਗਸਟਰ ਸੂਰਜ ਦੀ ਗੋ.ਲੀਆਂ ਮਾਰ ਕੇ ਹੱਤਿ.ਆ

ਵੀਓਪੀ ਬਿਊਰੋ, ਲੁਧਿਆਣਾ : ਲੁਧਿਆਣਾ ‘ਚ ਦੇਰ ਰਾਤ ਗੈਂ.ਗਸਟਰਾਂ ਦੇ ਦੋ ਧੜਿਆਂ ‘ਚ ਝੜਪ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਇਸ ਗੈਂਗ ਵਾਰ ਵਿਚ ਦੇਰ ਰਾਤ 3 ਵਜੇ ਦੋਵੇਂ ਗੁੱਟਾਂ ਨੇ ਇਕ ਦੂਜੇ ‘ਤੇ ਗੋ.ਲੀਆਂ ਚਲਾ ਦਿਤੀਆਂ। ਪ੍ਰਤਾਪਪੁਰਾ ਇਲਾਕੇ ‘ਚ ਸੋਮਵਾਰ ਦੇਰ ਰਾਤ ਮੁਲਜ਼ਮ ਗੈਂ.ਗਸਟਰ ਸੂਰਜ ਦੀ ਕੁਝ ਲੋਕਾਂ ਨੇ ਗੋ.ਲ਼ੀਆਂ ਮਾਰ ਕੇ ਹੱਤਿ.ਆ ਕਰ ਦਿੱਤੀ। ਸੂਰਜ ਗੈਂਗਸਟਰ ਸੁੱਖਾ ਬਾੜੇਵਾਲੀਆ ਦੇ ਕਤਲ ‘ਚ ਪੁਲਿਸ ਨੂੰ ਲੋੜੀਂਦਾ ਸੀ। ਉਸ ਨੂੰ ਤਿੰਨ ਗੋ.ਲ਼ੀਆਂ ਲੱਗੀਆਂ। ਥਾਣਾ ਪੀਏਯੂ ਤੇ ਸੀਆਈਏ ਦੀ ਟੀਮ ਜਾਂਚ ਕਰ ਰਹੀ ਹੈ। ਚਰਚਾ ਹੈ ਕਿ ਸੁੱਖਾ ਗੈਂਗ ਦੇ ਸਾਥੀਆਂ ਨੇ ਇਸ ਕਤਲੇਆਮ ਦਾ ਬਦਲਾ ਲਿਆ ਹੈ।


ਇਸ ਦੌਰਾਨ ਜ਼ਖਮੀ ਨੌਜਵਾਨ ਦੀ ਪਛਾਣ ਹਰਪ੍ਰੀਤ ਵਜੋਂ ਹੋਈ ਹੈ। ਮ੍ਰਿਤਕ ਸੂਰਜ ਦੀ ਲਾ.ਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਇਆ ਗਿਆ ਹੈ। ਜ਼ਖਮੀ ਹਰਪ੍ਰੀਤ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਤੁਰੰਤ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ। ਪੀਏਯੂ ਥਾਣੇ ਦੀ ਪੁਲਿਸ ਮਾਮਲੇ ਦੀ ਜਾਂਚ ਵਿਚ ਜੁਟੀ ਹੋਈ ਹੈ। ਇਲਾਕੇ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

error: Content is protected !!