ਛਾਤੀ ਦੇ ਕੈਂਸਰ ਤੋਂ ਹਾਰੀ ਮਿਸ ਇੰਡੀਆ ਰਹਿ ਚੁੱਕੀ ਰਿੰਕੀ, 28 ਸਾਲ ਦੀ ਉਮਰ ‘ਚ ਦੇ.ਹਾਂਤ

ਛਾਤੀ ਦੇ ਕੈਂਸਰ ਤੋਂ ਹਾਰੀ ਮਿਸ ਇੰਡੀਆ ਰਹਿ ਚੁੱਕੀ ਰਿੰਕੀ, 28 ਸਾਲ ਦੀ ਉਮਰ ‘ਚ ਦੇ.ਹਾਂਤ

 

ਨਵੀਂ ਦਿੱਲੀ (ਵੀਓਪੀ ਬਿਊਰੋ) : ਸਾਬਕਾ ਮਿਸ ਇੰਡੀਆ ਤ੍ਰਿਪੁਰਾ ਰਿੰਕੀ ਚਕਮਾ ਦਾ ਕੈਂਸਰ ਨਾਲ ਲੜਦੇ ਹੋਏ 28 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਮਿਸ ਇੰਡੀਆ ਤ੍ਰਿਪੁਰਾ 2017 ਰਿੰਕੀ ਚਕਮਾ, ਜੋ ਪਿਛਲੇ ਦੋ ਸਾਲਾਂ ਤੋਂ ਛਾਤੀ ਦੇ ਕੈਂਸਰ ਨਾਲ ਜੂਝ ਰਹੀ ਸੀ, ਨੂੰ ਪਿਛਲੇ ਮਹੀਨੇ ਯਾਨੀ 22 ਫਰਵਰੀ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ ਉਸ ਨੂੰ ਵੈਂਟੀਲੇਟਰ ਸਪੋਰਟ ‘ਤੇ ਰੱਖਿਆ ਗਿਆ ਸੀ।


ਰਿੰਕੀ ਚਕਮਾ ਨੇ ਸਾਲ 2017 ‘ਚ ਸਾਬਕਾ ਮਿਸ ਇੰਡੀਆ ਦਾ ਖਿਤਾਬ ਜਿੱਤਿਆ ਸੀ। ਪਿਛਲੇ ਮਹੀਨੇ ਉਨ੍ਹਾਂ ਦੀ ਹਾਲਤ ਨਾਜ਼ੁਕ ਹੋਣ ‘ਤੇ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ।


ਸਾਲ 2022 ਵਿਚ, ਉਸ ਨੂੰ ਮੈਲੀਗਨੈਂਟ ਫਾਈਲੋਡਸ ਟਿਊਮਰ ਦਾ ਪਤਾ ਲੱਗਾ, ਜਿਸ ਤੋਂ ਬਾਅਦ ਉਸ ਦੀ ਸਰਜਰੀ ਹੋਈ। ਪਰ ਕੁਝ ਸਮੇਂ ਵਿੱਚ ਕੈਂਸਰ ਫੇਫੜਿਆਂ ਵਿੱਚ ਫੈਲ ਗਿਆ। ਜਿਸ ਤੋਂ ਬਾਅਦ ਉਨ੍ਹਾਂ ਦੀ ਸਿਹਤ ਲਗਾਤਾਰ ਵਿਗੜਦੀ ਗਈ ਅਤੇ ਕੀਮੋਥੈਰੇਪੀ ਜਾਰੀ ਰੱਖਣਾ ਅਸੰਭਵ ਹੋ ਗਿਆ।

ਸਾਬਕਾ ਮਿਸ ਇੰਡੀਆ ਜਿਸ ਫਾਈਲੋਡਸ ਟਿਊਮਰ ਤੋਂ ਪੀੜਤ ਸੀ, ਉਹ ਛਾਤੀ ਦਾ ਇੱਕ ਦੁਰਲੱਭ ਟਿਊਮਰ ਹੈ, ਜੋ ਆਮ ਤੌਰ ‘ਤੇ 35 ਤੋਂ 55 ਸਾਲ ਦੀ ਉਮਰ ਦੀਆਂ ਔਰਤਾਂ ਨੂੰ ਪ੍ਰਭਾਵਿਤ ਕਰਦਾ ਹੈ। ਉੱਚ ਡਾਕਟਰੀ ਖਰਚਿਆਂ ਕਾਰਨ, ਪਿਛਲੇ ਮਹੀਨੇ ਚਕਮਾ ਦੀ ਕਰੀਬੀ ਦੋਸਤ ਅਤੇ ਮਿਸ ਇੰਡੀਆ 2017 ਦੀ ਰਨਰ-ਅੱਪ ਪ੍ਰਿਅੰਕਾ ਕੁਮਾਰੀ ਨੇ ਉਸ ਦੇ ਇਲਾਜ ਲਈ ਫੰਡ ਇਕੱਠਾ ਕਰਨ ਦੀ ਅਪੀਲ ਕੀਤੀ ਸੀ।

error: Content is protected !!