ਭਾਜਪਾ ਆਗੂ ਤੋਂ ਦੁਖੀ ਹੋ ਕੇ ਅੰਮ੍ਰਿਤ ਕਲਰ ਲੈਬ ਦੇ ਮਾਲਕ ਨੇ ਖ਼ੁਦ ਨੂੰ ਮਾਰ ਲਈ ਗੋ.ਲੀ, ਭਾਜਪਾ ਆਗੂ ਤੇ ਉਸ ਦੇ ਪੁੱਤਰਾਂ ਖ਼ਿਲਾਫ਼ ਮਾਮਲਾ ਦਰਜ

ਭਾਜਪਾ ਆਗੂ ਤੋਂ ਦੁਖੀ ਹੋ ਕੇ ਅੰਮ੍ਰਿਤ ਕਲਰ ਲੈਬ ਦੇ ਮਾਲਕ ਨੇ ਖ਼ੁਦ ਨੂੰ ਮਾਰ ਲਈ ਗੋ.ਲੀ, ਭਾਜਪਾ ਆਗੂ ਤੇ ਉਸ ਦੇ ਪੁੱਤਰਾਂ ਖ਼ਿਲਾਫ਼ ਮਾਮਲਾ ਦਰਜ

ਵੀਓਪੀ ਬਿਊਰੋ, ਅੰਮ੍ਰਿਤਸਰ : ਭਾਜਪਾ ਆਗੂ ਤੋਂ ਦੁਖੀ ਹੋ ਕੇ ਚਾਟੀਵਿੰਡ ਥਾਣਾ ਅਧੀਨ ਪੈਂਦੇ ਪਿੰਡ ਰਾਜੇਵਾਲ ‘ਚ ਅੰਮ੍ਰਿਤ ਕਲਰ ਲੈਬ ਦੇ ਮਾਲਕ ਨੇ ਗੋ.ਲ਼ੀ ਮਾ.ਰ ਕੇ ਖ਼ੁ.ਦਕੁ.ਸ਼ੀ ਕਰ ਲਈ। ਭਾਜਪਾ ਆਗੂ ਪਿਛਲੇ ਕਾਫੀ ਸਮੇਂ ਤੋਂ ਮ੍ਰਿਤਕ ਅੰਮ੍ਰਿਤਪਾਲ ਸਿੰਘ ਨੂੰ ਤੰਗ ਕਰ ਰਿਹਾ ਸੀ। ਉਸ ਬਾਰੇ ਕਈ ਸ਼ਿਕਾਇਤਾਂ ਨਗਰ ਨਿਗਮ ਤੇ ਪੁਲਿਸ ਪ੍ਰਸ਼ਾਸਨ ਨੂੰ ਕੀਤੀਆਂ ਸਨ। ਉਹ ਇਨ੍ਹਾਂ ਸ਼ਿਕਾਇਤਾਂ ਤੋਂ ਦੁਖੀ ਸੀ ਜਿਸ ਕਾਰਨ ਉਸ ਨੇ ਆਪਣੇ ਲਾਇਸੈਂਸੀ ਰਿਵਾ.ਲਵ.ਰ ਨਾਲ ਗੋ.ਲ਼ੀ ਮਾਰ ਕੇ ਖ਼ੁ.ਦ.ਕੁਸ਼ੀ ਕਰ ਲਈ।


ਖ਼ੁ.ਦ.ਕੁ.ਸ਼ੀ ਤੋਂ ਪਹਿਲਾਂ ਮ੍ਰਿਤਕ ਨੇ ਇਕ ਸੁਸਾਈਡ ਨੋਟ ਵੀ ਲਿਖਿਆ ਜਿਸ ਵਿਚ ਉਸ ਨੇ ਆਪਣੀ ਮੌ.ਤ ਲਈ ਭਾਜਪਾ ਆਗੂ ਤੇ ਉਸ ਦੇ ਦੋ ਪੁੱਤਰਾਂ ਨੂੰ ਜ਼ਿੰਮੇਵਾਰ ਠਹਿਰਾਇਆ। ਸੁਸਾਈਡ ਨੋਟ ਦੇ ਆਧਾਰ ‘ਤੇ ਪੁਲਿਸ ਨੇ ਭਾਜਪਾ ਐਸਸੀ ਮੋਰਚਾ ਦੇ ਸਾਬਕਾ ਬੁਲਾਰੇ ਪ੍ਰਦੀਪ ਗੱਬਰ, ਉਸ ਦੇ ਦੋ ਪੁੱਤਰਾਂ ਵਿਸ਼ਾਲ ਤੇ ਰਘੂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਹਾਲੇ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ ਹਨ ਤੇ ਪੁਲਿਸ ਉਨ੍ਹਾਂ ਦੀ ਗ੍ਰਿਫ਼.ਤਾਰੀ ਲਈ ਛਾਪੇਮਾਰੀ ਕਰ ਰਹੀ ਹੈ। ਪੁਲਿਸ ਨੇ ਲਾ.ਸ਼ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੋਸਟਮਾਰਟਮ ਸਿਵਲ ਹਸਪਤਾਲ ਦੇ ਪੋਸਟਮਾਰਟਮ ਹਾਊਸ ‘ਚ ਚੱਲ ਰਿਹਾ ਹੈ।
ਮ੍ਰਿਤਕ ਦੇ ਪੁੱਤਰ ਦਿਲਅਸ਼ੀਸ਼ ਸਿੰਘ ਵਾਸੀ ਮਕਾਨ ਨੰਬਰ 591 ਜੀਐਫ ਹਾਊਸਫੈੱਡ ਕੰਪਲੈਕਸ ਨਿਊ ਅੰਮ੍ਰਿਤਸਰ ਥਾਣਾ ਮਕਬੂਲਪੁਰਾ ਨੇ ਦੱਸਿਆ ਕਿ ਉਸ ਦੀ ਫੋਟੋ ਪ੍ਰਿੰਟਿੰਗ ਲੈਬ ਹੈ। ਉਹ ਅੰਮ੍ਰਿਤ ਲੈਬ 82 ਸਿਟੀ ਸੈਂਟਰ ਨੇੜੇ ਸੰਗਮ ਸਿਨੇਮਾ ਚਲਾਉਂਦਾ ਹੈ। ਉਸ ਦਾ ਪਿਤਾ ਅੰਮ੍ਰਿਤਪਾਲ ਸਿੰਘ ਆਪਣੇ ਜੀਜਾ ਸੰਦੀਪ ਸਿੰਘ ਵਾਸੀ ਸੀ-297 ਨਿਊ ਪ੍ਰਤਾਪ ਨਗਰ ਨਾਲ ਸੈਕਿੰਡ ਇੰਪੀਰੀਅਲ ਲੈਬ ਰਾਮ ਤਲਾਈ ਮੰਦਰ ਮਾਰਕੀਟ ਵਿਖੇ ਕੰਮ ਕਰਦਾ ਹੈ। ਆਪਣੀ ਲੈਬ ਦੇ ਨਾਲ ਪ੍ਰਦੀਪ ਗੱਬਰ ਤੇ ਉਸਦੇ ਦੋ ਪੁੱਤਰ ਵਿਸ਼ਾਲ ਤੇ ਰਘੂ ਨਿਊ ਸ਼ੇਰੇ ਪੰਜਾਬ ਦੇ ਨਾਂ ‘ਤੇ ਕਾਰ ਰਿਪੇਅਰ ਦੀ ਦੁਕਾਨ ਚਲਾਉਂਦੇ ਹਨ।


ਇਹ ਤਿੰਨੇ ਪਿਉ-ਪੁੱਤਰ ਆਪਣੀ ਲੈਬ ਸਾਹਮਣੇ ਮੁਰੰਮਤ ਲਈ ਜਾਣ ਵਾਲੇ ਵਾਹਨਾਂ ਨੂੰ ਨਾਜਾਇਜ਼ ਤੌਰ ‘ਤੇ ਪਾਰਕ ਕਰ ਕੇ ਉਨ੍ਹਾਂ ਦੇ ਪਿਤਾ ਨੂੰ ਤੰਗ-ਪਰੇਸ਼ਾਨ ਕਰਦੇ ਸਨ। ਜਦੋਂ ਉਸ ਦੇ ਪਿਤਾ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਹ ਅੱਗਿਓਂ ਲੜਾਈ-ਝਗੜਾ ਕਰਦਾ ਸੀ। 8 ਅਗਸਤ, 2022 ਨੂੰ ਪ੍ਰਦੀਪ ਗੱਬਰ ਤੇ ਉਸਦੇ ਦੋ ਪੁੱਤਰਾਂ ਨੇ ਆਪਣੀ ਕਾਰ ਉਸਦੇ ਪਿਤਾ ਤੇ ਉਸਦੇ ਸਾਥੀ ਵੱਲੋਂ ਖਰੀਦੀ ਗਈ ਦੁਕਾਨ SCO 267 ਅੱਗੇ ਖੜ੍ਹੀ ਕਰ ਦਿੱਤੀ, ਜਿਸ ਕਾਰਨ ਉਨ੍ਹਾਂ ਦੀ ਲੈਬ ਨੂੰ ਜਾਣ ਵਾਲਾ ਰਸਤਾ ਬੰਦ ਹੋ ਗਿਆ। ਇਨ੍ਹਾਂ ਤਿੰਨਾਂ ਵੱਲੋਂ ਉਸ ਦੇ ਪਿਤਾ ਤੇ ਉਨ੍ਹਾਂ ਦੇ ਪਾਰਟਨਰ ਨਾਲ ਵੀ ਦੁਰਵਿਹਾਰ ਕੀਤਾ ਗਿਆ। ਇਸ ਦੌਰਾਨ ਪ੍ਰਦੀਪ ਗੱਬਰ ਤੇ ਉਸਦੇ ਪੁੱਤਰਾਂ ਨੇ ਉਸਦੇ ਪਿਤਾ ਨਾਲ ਧੱਕਾ-ਮੁੱਕੀ ਕੀਤੀ ਤੇ ਬੇਇੱਜ਼ਤੀ ਕੀਤੀ ਜਿਸ ਦੀ ਵੀਡੀਓ ਕਲਿੱਪ ਇੰਟਰਨੈੱਟ ਮੀਡੀਆ ‘ਤੇ ਵੀ ਮੌਜੂਦ ਹੈ।

error: Content is protected !!