ਬਣਦੇ ਪਏ ਪੁਲ ਤੋਂ ਹੇਠਾਂ ਡਿੱਗੇ ਬਾਈਕ ਸਵਾਰ, ਇਕ ਦੇ ਸਿਰ ਤੇ ਧੌਣ ਵਿਚੋਂ ਆਰ-ਪਾਰ ਹੋਇਆ ਸਰੀਆ, ਹੋਈ ਦਰਦਨਾਕ ਮੌ.ਤ, ਮਾਪੇ ਬੋਲੇ-ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਬੁਝਿਆ ਘਰ ਦਾ ਚਿਰਾਗ

ਬਣਦੇ ਪਏ ਪੁਲ ਤੋਂ ਹੇਠਾਂ ਡਿੱਗੇ ਬਾਈਕ ਸਵਾਰ, ਇਕ ਦੇ ਸਿਰ ਤੇ ਧੌਣ ਵਿਚੋਂ ਆਰ-ਪਾਰ ਹੋਇਆ ਸਰੀਆ, ਹੋਈ ਦਰਦਨਾਕ ਮੌ.ਤ, ਮਾਪੇ ਬੋਲੇ-ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਬੁਝਿਆ ਘਰ ਦਾ ਚਿਰਾਗ


ਵੀਓਪੀ ਬਿਊਰੋ, ਨੈਸ਼ਨਲ-ਅਵਰਧਨ ਨਹਿਰ ਦੇ ਨਿਰਮਾਣ ਅਧੀਨ ਪੁਲ ਨੂੰ ਪਾਰ ਕਰਦੇ ਸਮੇਂ ਦੋ ਬਾਈਕ ਸਵਾਰ ਨੌਜਵਾਨ ਖੱਡ ਵਿਚ ਡਿੱਗ ਗਏ। ਨੌਜਵਾਨ ਨਹਿਰ ਵਿੱਚ ਹੇਠਾਂ ਪਏ ਪੱਥਰਾਂ ਅਤੇ ਸਰੀਏ ਨਾਲ ਟਕਰਾ ਗਏ। ਰਾਡ ਨੌਜਵਾਨ ਦੀ ਗਰਦਨ ਅਤੇ ਸਿਰ ‘ਚ ਵੜ ਗਈ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਦਰਦਨਾਕ ਮੌ.ਤ ਹੋ ਗਈ। ਦੂਜਾ ਗੰਭੀਰ ਜ਼ਖ਼ਮੀ ਹੋ ਗਿਆ। ਮ੍ਰਿਤਕ ਦੀ ਪਛਾਣ ਢੋਲਗੜ੍ਹ ਰਾਹੁਲ (21) ਵਜੋਂ ਹੋਈ ਹੈ। ਉਹ ਇੱਥੇ ਅਭਿਸ਼ੇਕ (22) ਨਾਲ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆਇਆ ਸੀ। ਮਾਮਲਾ ਹਰਿਆਣਾ ਦੇ ਕਰਨਾਲ ਦੇ ਪਿੰਡ ਸੁਭਰੀ ਦਾ ਹੈ।


ਹਾਦਸੇ ਨੂੰ ਦੇਖਦੇ ਹੀ ਮੌਕੇ ‘ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਅਤੇ ਐਂਬੂਲੈਂਸ ਗੱਡੀ ਮੌਕੇ ‘ਤੇ ਪਹੁੰਚ ਗਈ। ਜ਼ਖ਼ਮੀ ਅਭਿਸ਼ੇਕ (22) ਨੂੰ ਗੰਭੀਰ ਹਾਲਤ ‘ਚ ਇਲਾਜ ਲਈ ਹਸਪਤਾਲ ਭੇਜਿਆ ਗਿਆ। ਜਿਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਲੋਕਾਂ ਨੇ ਗੁੱਸਾ ਜ਼ਾਹਿਰ ਕੀਤਾ ਕਿ ਪੁਲ ਬਣਾਉਣ ਵਾਲੇ ਠੇਕੇਦਾਰ ਦੀ ਲਾਪ੍ਰਵਾਹੀ ਕਾਰਨ ਇਹ ਹਾਦਸਾ ਵਾਪਰਿਆ ਹੈ। ਪਰਿਵਾਰਕ ਮੈਂਬਰਾਂ ਨੇ ਲਾਸ਼ ਚੁੱਕਣ ਤੋਂ ਵੀ ਇਨਕਾਰ ਕਰ ਦਿੱਤਾ।
ਲੋਕਾਂ ਦੇ ਗੁੱਸੇ ਨੂੰ ਦੇਖਦੇ ਹੋਏ ਥਾਣਾ ਇੰਚਾਰਜ ਪੁਲਿਸ ਫੋਰਸ ਨਾਲ ਮੌਕੇ ‘ਤੇ ਪਹੁੰਚ ਗਏ। ਇਸ ਦੌਰਾਨ ਠੇਕੇਦਾਰ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਪੁਲਿਸ ਅਤੇ ਪਿੰਡ ਵਾਸੀਆਂ

ਵਿਚਾਲੇ ਤਕਰਾਰ ਵੀ ਹੋ ਗਈ। ਕਰੀਬ ਇੱਕ ਘੰਟੇ ਦੇ ਮਨਾਉਣ ਅਤੇ ਠੇਕੇਦਾਰ ਖ਼ਿਲਾਫ਼ ਕਾਰਵਾਈ ਦਾ ਭਰੋਸਾ ਦੇਣ ਤੋਂ ਬਾਅਦ ਪਰਿਵਾਰ ਨੇ ਪੁਲਿਸ ਨੂੰ ਲਾ.ਸ਼ ਨੂੰ ਚੁੱਕਣ ਦੀ ਇਜਾਜ਼ਤ ਦਿੱਤੀ। ਲਾ.ਸ਼ ਦਾ ਅੱਜ ਕਲਪਨਾ ਚਾਵਲਾ ਮੈਡੀਕਲ ਕਾਲਜ ਵਿੱਚ ਪੋਸਟਮਾਰਟਮ ਕੀਤਾ ਜਾਵੇਗਾ।

error: Content is protected !!