ਮਾਰਚ ਚੜ੍ਹਦਿਆਂ ਹੀ ਵੱਧ ਗਈ ਸਿਲੰਡਰਾਂ ਦੀ ਕੀਮਤ, ਇਸ ਸਿਟੀ ਵਿਚ ਇੰਨੇ ਰੁਪਏ ਦਾ ਮਿਲੇਗਾ ਸਿਲੰਡਰ

ਮਾਰਚ ਚੜ੍ਹਦਿਆਂ ਹੀ ਵੱਧ ਗਈ ਸਿਲੰਡਰਾਂ ਦੀ ਕੀਮਤ, ਇਸ ਸਿਟੀ ਵਿਚ ਇੰਨੇ ਰੁਪਏ ਦਾ ਮਿਲੇਗਾ ਸਿਲੰਡਰ

ਵੀਓਪੀ ਬਿਊਰੋ, ਨੈਸ਼ਨਲ : ਹਰ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਦੇਸ਼ ‘ਚ ਕਈ ਬਦਲਾਅ ਹੁੰਦੇ ਹਨ ਅਤੇ 1 ਮਾਰਚ 2024 ਤੋਂ ਵੀ ਕੁਝ ਨਿਯਮਾਂ ਵਿਚ ਬਦਲਾਅ ਕੀਤਾ ਗਿਆ ਹੈ। ਇਹ ਬਦਲਾਅ ਸਿੱਧੇ ਤੌਰ ‘ਤੇ ਆਮ ਆਦਮੀ ‘ਤੇ ਅਸਰ ਪਾਉਣ ਵਾਲੇ ਹਨ। ਇਸ ਦੇ ਤਹਿਤ ਜਿੱਥੇ ਪਹਿਲੀ ਤਰੀਖ਼ ਤੋਂ LPG ਸਿਲੰਡਰ ਦੀਆਂ ਕੀਮਤਾਂ ‘ਚ ਵਾਧਾ ਹੋਇਆ ਹੈ। ਆਓ ਜਾਣਦੇ ਹਾਂ ਅੱਜ ਤੋਂ ਦੇਸ਼ ਵਿੱਚ ਹੋਰ ਕੀ-ਕੀ ਬਦਲਾਅ ਆਇਆ ਹੈ, ਜੋ ਤੁਹਾਡੀ ਵਿੱਤੀ ਸਿਹਤ ਨੂੰ ਪ੍ਰਭਾਵਿਤ ਕਰ ਸਕਦਾ ਹੈ।

ਹਰ ਮਹੀਨੇ ਦੀ ਪਹਿਲੀ ਤਰੀਖ਼ ਨੂੰ ਤੇਲ ਮਾਰਕੀਟਿੰਗ ਕੰਪਨੀਆਂ ਐੱਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਸੋਧ ਕਰਦੀਆਂ ਹਨ। 1 ਮਾਰਚ ਤੋਂ ਕੰਪਨੀਆਂ ਨੇ ਫਿਰ 19 ਕਿਲੋ ਦੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਵਧਾ ਦਿੱਤੀ ਹੈ। । ਇਸ ਵਾਰ ਕਮਰਸ਼ੀਅਲ ਸਿਲੰਡਰ ‘ਚ 25.50 ਰੁਪਏ ਦਾ ਵਾਧਾ ਹੋਇਆ ਹੈ। ਇਹ ਲਗਾਤਾਰ ਦੂਜਾ ਮਹੀਨਾ ਹੈ ਜਦੋਂ 19 ਕਿਲੋ ਗੈਸ ਸਿਲੰਡਰ ਦੀ ਕੀਮਤ ਵਧਾਈ ਗਈ ਹੈ। IOCL ਦੀ ਵੈੱਬਸਾਈਟ ਮੁਤਾਬਕ 1 ਮਾਰਚ ਤੋਂ ਰਾਜਧਾਨੀ ਦਿੱਲੀ ‘ਚ ਵਪਾਰਕ ਸਿਲੰਡਰ (ਦਿੱਲੀ LPG ਸਿਲੰਡਰ ਦੀ ਕੀਮਤ) 1769.50 ਰੁਪਏ ਦੀ ਬਜਾਏ 1795 ਰੁਪਏ ‘ਚ ਮਿਲੇਗਾ, ਜਦਕਿ ਕੋਲਕਾਤਾ ‘ਚ ਇਹ ਸਿਲੰਡਰ ਹੁਣ 1887 ਰੁਪਏ ਤੋਂ ਵਧ ਕੇ 1911 ਰੁਪਏ ਹੋ ਗਿਆ। ਮੁੰਬਈ ਦੀ ਗੱਲ ਕਰੀਏ ਤਾਂ ਕਮਰਸ਼ੀਅਲ ਸਿਲੰਡਰ ਦੀ ਕੀਮਤ 1723 ਰੁਪਏ ਤੋਂ ਵਧਾ ਕੇ 1749 ਰੁਪਏ ਹੋ ਗਈ ਹੈ, ਜਦਕਿ ਚੇਨਈ ‘ਚ ਹੁਣ ਤੱਕ 1927 ਰੁਪਏ ‘ਚ ਮਿਲਣ ਵਾਲਾ ਸਿਲੰਡਰ 1960.50 ਰੁਪਏ ਹੋ ਗਿਆ ਹੈ। ਹਾਲਾਂਕਿ ਇਸ ਵਾਰ ਵੀ 14 ਕਿਲੋ ਦੇ ਐੱਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ।

error: Content is protected !!