ਫਰਿੱਜ ਦਾ ਕੰਪ੍ਰੈਸ਼ਰ ਫਟਣ ਕਾਰਨ ਹੋਇਆ ਧਮਾਕਾ, ਸੁੱਤਾ ਪਿਆ 3 ਸਾਲਾ ਮਾਸੂਮ ਜ਼ਿੰਦਾ ਸੜਿਆ, ਹਸਪਤਾਲ ‘ਚ ਤੋੜਿਆ ਦਮ

ਫਰਿੱਜ ਦਾ ਕੰਪ੍ਰੈਸ਼ਰ ਫਟਣ ਕਾਰਨ ਹੋਇਆ ਧਮਾਕਾ, ਸੁੱਤਾ ਪਿਆ 3 ਸਾਲਾ ਮਾਸੂਮ ਜ਼ਿੰਦਾ ਸੜਿਆ, ਹਸਪਤਾਲ ‘ਚ ਤੋੜਿਆ ਦਮ

ਵੀਓਪੀ ਬਿਊਰੋ, ਨੈਸ਼ਨਲ-ਇਕ ਘਰ ਵਿਚ ਫਰਿੱਜ ਦੇ ਕੰਪ੍ਰੈਸ਼ਰ ‘ਚ ਧਮਾਕਾ ਹੋਣ ਕਾਰਨ ਭਿਆਨਕ ਅੱਗ ਲੱਗ ਗਈ। ਇਸ ਅੱਗ ‘ਚ ਕਮਰੇ ‘ਚ ਸੌਂ ਰਿਹਾ 3 ਸਾਲਾ ਬੱਚਾ ਜ਼ਿੰਦਾ ਸੜ ਗਿਆ, ਜਦਕਿ ਉਸ ਦੇ ਮਾਤਾ-ਪਿਤਾ ਵੀ ਝੁਲਸ ਗਏ। ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਹੈ। ਜਿੱਥੋਂ ਬੱਚੇ ਦੇ ਪਿਤਾ ਨੂੰ ਗੰਭੀਰ ਹਾਲਤ ਵਿਚ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿਤਾ ਗਿਆ ਹੈ। ਜਦੋਂਕਿ ਮਾਂ ਨੂੰ ਮੁੱਢਲੀ ਸਹਾਇਤਾ ਦੇ ਬਾਅਦ ਘਰ ਭੇਜ ਦਿਤਾ ਗਿਆ ਹੈ। ਇਹ ਘਟਨਾ ਦੇਰ ਰਾਤ ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ ਦੇ ਪਿੰਡ ਦਭੋਟਾ ਵਿੱਚ ਵਾਪਰੀ। ਜਾਣਕਾਰੀ ਅਨੁਸਾਰ ਪਿੰਡ ਦਭੋਟਾ ਵਿਖੇ ਸਤਨਾਮ ਸਿੰਘ ਆਪਣੀ ਪਤਨੀ ਪੂਜਾ ਅਤੇ 3 ਸਾਲ ਦੇ ਬੇਟੇ ਵਿਹਾਨ ਨਾਲ ਸੌਂ ਰਿਹਾ ਸੀ। ਪਰਿਵਾਰ ਦੇ ਹੋਰ ਮੈਂਬਰ ਅਗਲੇ ਕਮਰੇ ਵਿਚ ਸੌਂ ਰਹੇ ਸਨ। ਰਾਤ 11.30 ਵਜੇ ਅਚਾਨਕ ਹੋਏ ਧਮਾਕੇ ਤੋਂ ਬਾਅਦ ਕਮਰੇ ਨੂੰ ਅੱਗ ਲੱਗ ਗਈ।


ਅੱਗ ਕੁਝ ਹੀ ਦੇਰ ਵਿਚ ਸਾਰੇ ਕਮਰੇ ਵਿਚ ਫੈਲ ਗਈ। ਇਸ ਤੋਂ ਪਹਿਲਾਂ ਕਿ ਸੁੱਤੇ ਪਏ ਸਤਨਾਮ ਸਿੰਘ ਕੁਝ ਸਮਝ ਪਾਉਂਦੇ, ਅੱਗ ਨੇ ਪੂਰੇ ਕਮਰੇ ਨੂੰ ਆਪਣੀ ਲਪੇਟ ਵਿਚ ਲੈ ਲਿਆ। ਸਤਨਾਮ ਸਿੰਘ, ਪਤਨੀ ਪੂਜਾ ਅਤੇ ਵਿਹਾਨ ਅੱਗ ਦੀ ਲਪੇਟ ਵਿਚ ਆ ਗਏ। ਇਸ ਦੌਰਾਨ ਜ਼ਿੰਦਾ ਸੜ ਜਾਣ ਕਾਰਨ ਵਿਹਾਨ ਦੀ ਮੌ.ਤ ਹੋ ਗਈ। ਕੰਪ੍ਰੈਸ਼ਰ ਫਰਿੱਜ ਦੇ ਪਿਛਲੇ ਪਾਸੇ ਹੁੰਦਾ ਹੈ। ਇਸ ਵਿੱਚ ਇੱਕ ਪੰਪ ਅਤੇ ਇੱਕ ਮੋਟਰ ਲੱਗੀ ਹੋਈ ਹੈ।


ਇਹ ਮੋਟਰ ਪੰਪ ਰਾਹੀਂ ਕੋਇਲ ਵਿਚ ਰੈਫ੍ਰਿਜਰੈਂਟ ਗੈਸ ਭੇਜਦੀ ਹੈ, ਜੋ ਗੈਸ ਨੂੰ ਠੰਢਾ ਕਰਦੀ ਹੈ। ਫਰਿੱਜ ਦੇ ਲਗਾਤਾਰ ਚੱਲਣ ਕਾਰਨ ਪਿਛਲਾ ਹਿੱਸਾ ਗਰਮ ਹੋਣ ਲੱਗਦਾ ਹੈ ਅਤੇ ਕੋਇਲ ਸੁੰਗੜਨ ਲੱਗਦੀ ਹੈ। ਅਜਿਹੀ ਸਥਿਤੀ ‘ਚ ਗੈਸ ਦੇ ਰਸਤੇ ‘ਚ ਰੁਕਾਵਟ ਪੈਦਾ ਹੁੰਦੀ ਹੈ ਅਤੇ ਦਬਾਅ ਵਧ ਜਾਂਦਾ ਹੈ। ਫਿਰ ਇਹ ਧਮਾਕੇ ਦਾ ਰੂਪ ਲੈ ਲੈਂਦਾ ਹੈ।

error: Content is protected !!