ਰੋਡਵੇਜ਼ ਦੀ ਬੱਸ ਨਾਲ ਭਿਆਨਕ ਟੱਕਰ, ਬਲੈਨੋ ਕਾਰ ਦਾ ਪੈ ਗਿਆ ਖਿਲਾਰਾ, ਪੰਜ ਜਣਿਆਂ ਦੀ ਦਰਦਨਾਕ ਮੌ.ਤ

ਰੋਡਵੇਜ਼ ਦੀ ਬੱਸ ਨਾਲ ਭਿਆਨਕ ਟੱਕਰ, ਬਲੈਨੋ ਕਾਰ ਦਾ ਪੈ ਗਿਆ ਖਿਲਾਰਾ, ਪੰਜ ਜਣਿਆਂ ਦੀ ਦਰਦਨਾਕ ਮੌ.ਤ

ਵੀਓਪੀ ਬਿਊਰੋ, ਨੈਸ਼ਨਲ-ਰੋਡਵੇਜ਼ ਦੀ ਬੱਸ ਨਾਲ ਟੱਕਰ ਹੋਣ ਉਤੇ ਬਲੈਨੋ ਕਾਰ ਦੇ ਪਰਖੱਚੇ ਉਡ ਗਏ। ਇਸ ਹਾਦਸੇ ਵਿਚ ਪੰਜ ਲੋਕਾਂ ਦੀ ਮੌਤ ਹੋ ਗਈ। ਹਾਦਸਾ ਹਰਿਆਣਾ ਦੇ ਰੇਵਾੜੀ ‘ਚ ਅੱਜ ਸਵੇਰੇ ਵਾਪਰਿਆ। ਹਰਿਆਣਾ ਰੋਡਵੇਜ਼ ਦੀ ਬੱਸ ਅਤੇ ਕਾਰ ਵਿਚਾਲੇ ਆਹਮੋ-ਸਾਹਮਣੀ ਟੱਕਰ ਮਹਿੰਦਰਗੜ੍ਹ ਰੋਡ ‘ਤੇ ਸੀਹਾ ਪਿੰਡ ਨੇੜੇ ਹੋਈ।


ਮੁੱਢਲੀ ਜਾਣਕਾਰੀ ਅਨੁਸਾਰ ਮ੍ਰਿਤਕ ਚਰਖੀ ਦਾਦਰੀ ਦੇ ਰਹਿਣ ਵਾਲੇ ਸਨ। ਮੰਗਲਵਾਰ ਨੂੰ ਉਹ ਧਾਰੂਹੇੜਾ ਨੇੜਲੇ ਪਿੰਡ ਤਾਤਾਰਪੁਰ ਵਿਖੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਗਏ ਸਨ। ਰਾਤ ਨੂੰ ਵਿਆਹ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਹ ਸਵੇਰੇ ਵਾਪਸ ਚਰਖੀ ਦਾਦਰੀ ਵਾਪਸ ਪਰਤ ਰਹੇ ਸਨ। ਰਸਤੇ ‘ਚ ਮਹਿੰਦਰਗੜ੍ਹ ਰੋਡ ‘ਤੇ ਪਿੰਡ ਸੀਹਾ ਨੇੜੇ ਉਨ੍ਹਾਂ ਦੀ ਕਾਰ ਸਾਹਮਣੇ ਤੋਂ ਆ ਰਹੀ ਰੋਡਵੇਜ਼ ਦੀ ਬੱਸ ਨਾਲ ਟਕਰਾ ਗਈ।


ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ। ਹਾਦਸੇ ਤੋਂ ਬਾਅਦ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਪਿੰਡ ਵਾਸੀ ਮੌਕੇ ‘ਤੇ ਪਹੁੰਚ ਗਏ। ਸਾਰਿਆਂ ਨੂੰ ਬੜੀ ਮੁਸ਼ਕਲ ਨਾਲ ਕਾਰ ‘ਚੋਂ ਬਾਹਰ ਕੱਢ ਕੇ ਤੁਰੰਤ ਟਰਾਮਾ ਸੈਂਟਰ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰ ਨੇ ਪੰਜਾਂ ਨੂੰ ਮ੍ਰਿਤਕ ਐਲਾਨ ਦਿੱਤਾ।

error: Content is protected !!