ਘਰ ਵਿਚ ਦਾਖਲ ਹੋਏ ਪੁਲਿਸ ਮੁਲਾਜ਼ਮਾਂ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ, ਬੈਡ ਉਤੇ ਖੂਨ ਨਾਲ ਲਥ-ਪਥ ਮ੍ਰਿ.ਤ ਮਿਲੀ ਪਤਨੀ ਤੇ ਬੱਚੇ , ਪਤੀ ਦੀ ਫਾ.ਹੇ ਉਤੇ ਝੂਲ ਰਹੀ ਸੀ ਲਾ.ਸ਼

ਘਰ ਵਿਚ ਦਾਖਲ ਹੋਏ ਪੁਲਿਸ ਮੁਲਾਜ਼ਮਾਂ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ, ਬੈਡ ਉਤੇ ਖੂਨ ਨਾਲ ਲਥ-ਪਥ ਮ੍ਰਿ.ਤ ਮਿਲੀ ਪਤਨੀ ਤੇ ਬੱਚੇ , ਪਤੀ ਦੀ ਫਾ.ਹੇ ਉਤੇ ਝੂਲ ਰਹੀ ਸੀ ਲਾ.ਸ਼


ਵੀਓਪੀ ਬਿਊਰੋ, ਨੈਸ਼ਨਲ : ਮੰਗਲਵਾਰ ਨੂੰ ਕਿਰਾਏ ਦੇ ਮਕਾਨ ਵਿੱਚ ਇੱਕੋ ਪਰਿਵਾਰ ਦੇ ਪੰਜ ਜੀਆਂ ਦੀਆਂ ਲਾ.ਸ਼ਾਂ ਮਿਲੀਆਂ। ਮ੍ਰਿਤਕਾਂ ਦੀ ਪਛਾਣ 44 ਸਾਲਾ ਜੇਸਨ ਥਾਮਸ, ਉਸ ਦੀ ਪਤਨੀ ਅਤੇ 10 ਸਾਲ ਤੋਂ ਘੱਟ ਉਮਰ ਦੇ ਤਿੰਨ ਬੱਚਿਆਂ ਵਜੋਂ ਹੋਈ ਹੈ। ਇਹ ਹੈਰਾਨ ਕਰਨ ਵਾਲਾ ਮਾਮਲਾ ਕੇਰਲ ਦੇ ਪਾਲਾ ਤੋਂ ਸਾਹਮਣੇ ਆਇਆ ਹੈ। ਪੁਲਿਸ ਮੁਤਾਬਕ ਜਦੋਂ ਉਹ ਘਰ ਵਿਚ ਦਾਖਲ ਹੋਏ ਤਾਂ ਘਰ ਦਾ ਹਾਲ ਵੇਖ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਜੇਸਨ ਦੀ ਲਾ.ਸ਼ ਲਟਕਦੀ ਮਿਲੀ।

ਇਸ ਦੇ ਨਾਲ ਹੀ ਉਸ ਦੀ ਪਤਨੀ ਅਤੇ ਬੱਚਿਆਂ ਦੀਆਂ ਲਾ.ਸ਼ਾਂ ਬੈੱਡ ‘ਤੇ ਖੂਨ ਨਾਲ ਲਥਪਥ ਪਈਆਂ ਮਿਲੀਆਂ। ਜੇਸਨ ਨਜਾੰਦੁਪਾਰਾ ਅਕਾਲਕੁੰਨਮ ਦਾ ਮੂਲ ਨਿਵਾਸੀ ਸੀ। ਉਹ ਪੂਵਾਰਾਨੀ ਕੋਚੁਕੋਟਾਰਮ ਇਲਾਕੇ ‘ਚ ਕਿਰਾਏ ਦੇ ਮਕਾਨ ‘ਚ ਰਹਿ ਰਿਹਾ ਸੀ। ਪੁਲਿਸ ਨੂੰ ਸ਼ੱਕ ਹੈ ਕਿ ਜੇਸਨ ਨੇ ਕਥਿਤ ਤੌਰ ‘ਤੇ ਆਪਣੀ ਪਤਨੀ ਅਤੇ ਬੱਚਿਆਂ ਦੀ ਹੱਤਿਆ ਕਰਨ ਤੋਂ ਬਾਅਦ ਖੁਦ.ਕੁਸ਼ੀ ਕੀਤੀ ਹੋ ਸਕਦੀ ਹੈ।

error: Content is protected !!