ਰਾਤ ਸੁੱਤੇ ਕਿਸਾਨ ਨੂੰ ਫੋਨ ਕਰ ਕੇ ਬੁਲਾਇਆ, ਤੇ.ਜ਼ਧਾਰ ਹਥਿ.ਆਰ ਨਾਲ ਕਟਿਆ ਗਲਾ, ਸਿਰ ਚ ਵੀ ਮਾਰੀਆਂ ਹੋਈਆਂ ਸੀ ਸੱਟਾਂ, ਤੜਕੇ ਖੇਤਾਂ ਵਾਲੀ ਮੋਟਰ ਤੋਂ ਮਿਲੀ ਲਾ.ਸ਼

ਰਾਤ ਸੁੱਤੇ ਕਿਸਾਨ ਨੂੰ ਫੋਨ ਕਰ ਕੇ ਬੁਲਾਇਆ, ਤੇ.ਜ਼ਧਾਰ ਹਥਿ.ਆਰ ਨਾਲ ਕਟਿਆ ਗਲਾ, ਸਿਰ ਚ ਵੀ ਮਾਰੀਆਂ ਹੋਈਆਂ ਸੀ ਸੱਟਾਂ, ਤੜਕੇ ਖੇਤਾਂ ਵਾਲੀ ਮੋਟਰ ਤੋਂ ਮਿਲੀ ਲਾ.ਸ਼


ਵੀਓਪੀ ਬਿਊਰੋ, ਸੁਲਤਾਨਪੁਰ ਲੋਧੀ-ਸੁਲਤਾਨਪੁਰ ਲੋਧੀ ਦੇ ਪਿੰਡ ਹੁਸੈਨਪੁਰ ਬੁੱਲ੍ਹੇ ਤੋਂ ਸਵੇਰ ਤੜਕਸਾਰ ਇੱਕ ਕਿਸਾਨ ਦੀ ਬੇਰਹਿਮੀ ਨਾਲ ਕ.ਤ.ਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕਿਸਾਨ ਦਾ ਗਲਾ ਤੇਜ਼ਧਾਰ ਹਥਿਆਰ ਨਾਲ ਕੱਟਿਆ ਹੋਇਆ ਹੈ ਅਤੇ ਸਿਰ ਉਤੇ ਵੀ ਸੱਟਾਂ ਹਨ। ਖੂਨ ਨਾਲ ਲੱਥ ਪੱਥ ਹੋਈ ਲਾ.ਸ਼ ਖੇਤ ਦੀ ਮੋਟਰ ਤੋਂ ਬਰਾਮਦ ਹੋਈ ਹੈ ਮ੍ਰਿਤਕ ਦੀ ਪਛਾਣ ਬਲਵੀਰ ਸਿੰਘ (55) ਪੁੱਤਰ ਰੇਸ਼ਮ ਸਿੰਘ ਨਿਵਾਸੀ ਪਿੰਡ ਹੁਸੈਨਪੁਰ ਬੁੱਲ੍ਹੇ ਦੇ ਰੂਪ ਵਿੱਚ ਹੋਈ ਹੈ ਅਤੇ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਮੈਂਬਰ ਦੱਸਿਆ ਕੇ ਕਿਸਾਨ ਬਲਵੀਰ ਸਿੰਘ ਨੂੰ ਰਾਤ ਡੇਢ ਵਜੇ ਦੇ ਕਰੀਬ ਕਿਸੇ ਦਾ ਫੋਨ ਆਇਆ ਸੀ। ਜਿਸ ਤੋਂ ਬਾਅਦ ਘਰ ਤੋਂ ਉਹ ਚਲਾ ਗਿਆ ਅਤੇ ਸਵੇਰੇ ਉਹਨਾਂ ਨੂੰ ਪਤਾ ਲੱਗਾ ਕਿ ਬਲਵੀਰ ਸਿੰਘ ਦੀ ਲਾ.ਸ਼ ਉਨ੍ਹਾਂ ਦੇ ਭਰਾ ਦੀ ਮੋਟਰ ਉਤੇ ਪਈ ਹੋਈ ਹੈ ਅਤੇ ਖੂਨ ਨਾਲ ਲੱਥ ਪੱਥ ਹੈ। ਜਿਸ ਤੋਂ ਬਾਅਦ ਸਾਡੇ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਮੌਕੇ ਉਤੇ ਪਹੁੰਚ ਚੁੱਕੀ ਹੈ ਅਤੇ ਜਾਂਚ ਕਰ ਰਹੀ ਹੈ।

error: Content is protected !!