ਟੈਰੋ ਕਾਰਡ ਰੀਡਰ ਨੇ ਸਮ੍ੱਸਿਆ ਲੈ ਕੇ ਆਈ ਮਹਿਲਾ ਨੂੰ ਪਹਿਲਾਂ ਦਿੱਤਾ ਹੌਸਲਾ ਫਿਰ ਗੱਲਾਂ ਵਿਚ ਫਸਾ ਚਾੜ੍ਹ ਦਿੱਤਾ ਚੰਨ, ਬਲਾਤ.ਕਾਰ ਕਰ ਅਸ਼ਲੀਲ ਫੋਟੋਆਂ ਤੇ ਵੀਡੀਓਜ਼ ਬਣਾਈਆਂ

ਟੈਰੋ ਕਾਰਡ ਰੀਡਰ ਨੇ ਸਮ੍ੱਸਿਆ ਲੈ ਕੇ ਆਈ ਮਹਿਲਾ ਨੂੰ ਪਹਿਲਾਂ ਦਿੱਤਾ ਹੌਸਲਾ ਫਿਰ ਗੱਲਾਂ ਵਿਚ ਫਸਾ ਚਾੜ੍ਹ ਦਿੱਤਾ ਚੰਨ, ਬਲਾਤ.ਕਾਰ ਕਰ ਅਸ਼ਲੀਲ ਫੋਟੋਆਂ ਤੇ ਵੀਡੀਓਜ਼ ਬਣਾਈਆਂ


ਵੀਓਪੀ ਬਿਊਰੋ, ਨੈਸ਼ਨਲ-ਰਾਜਧਾਨੀ ਦਿੱਲੀ ‘ਚ ਇਕ ਔਰਤ ਆਪਣੀ ਸਮੱਸਿਆ ਦੇ ਹੱਲ ਦੀ ਉਮੀਦ ‘ਚ ਟੈਰੋ ਕਾਰਡ ਰੀਡਰ ਕੋਲ ਪਹੁੰਚੀ। ਇਸ ਦੌਰਾਨ ਟੈਰੋ ਰੀਡਰ ਨੇ ਔਰਤ ਨੂੰ ਪਹਿਲਾਂ ਤਾਂ ਹੌਸਲਾ ਦਿੱਤਾ ਫਿਰ ਆਪਣੀਆਂ ਗੱਲਾਂ ਵਿਚ ਫਸਾ ਲਿਆ। ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਬਲਾ.ਤਕਾਰ ਕੀਤਾ। ਇਸ ਦੇ ਨਾਲ ਹੀ ਮੁਲਜ਼ਮ ਨੇ ਔਰਤ ਦੀ ਵੀਡੀਓ ਵੀ ਬਣਾਈ। ਪੁਲਿਸ ਨੇ ਔਰਤ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰ ਕੇ ਮੁਲਜ਼ਮ ਨੂੰ ਹਿਮਾਚਲ ਪ੍ਰਦੇਸ਼ ਤੋਂ ਗ੍ਰਿਫ.ਤਾਰ ਕਰ ਲਿਆ ਹੈ। ਏਜੰਸੀ ਮੁਤਾਬਕ ਪੀੜਤ ਔਰਤ ਨੇ 1 ਮਾਰਚ ਨੂੰ ਪੁਲਿਸ ਨੂੰ ਸ਼ਿਕਾਇਤ ਕਰਦੇ ਹੋਏ ਕਿਹਾ ਕਿ ਉਹ ਆਪਣੇ ਦੋਸਤ ਦੇ ਨਾਲ ਟੈਰੋ ਕਾਰਡ ਰੀਡਰ ‘ਤੇ ਆਪਣੀ ਸਮੱਸਿਆ ਲੈ ਕੇ ਗਈ ਸੀ। ਇਸ ਦੌਰਾਨ 35 ਸਾਲਾ ਟੈਰੋ ਰੀਡਰ ਸਿਧਾਂਤ ਜੋਸ਼ੀ ਨੇ ਉਸ ਨਾਲ ਵਿਆਹ ਕਰਨ ਦਾ ਵਾਅਦਾ ਕੀਤਾ। ਇਸ ਨਾਲ ਉਸ ਨੇ ਉਸ ਨੂੰ ਵਰਗਲਾ ਕੇ ਬਲਾ.ਤਕਾਰ ਦੀ ਵਾਰਦਾਤ ਨੂੰ ਅੰਜਾਮ ਦਿੱਤਾ।

ਇਸ ਸਬੰਧੀ ਪੁਲਿਸ ਦੇ ਡਿਪਟੀ ਕਮਿਸ਼ਨਰ (ਦੱਖਣ-ਪੱਛਮੀ) ਰੋਹਿਤ ਮੀਨਾ ਨੇ ਦੱਸਿਆ ਕਿ ਪੀੜਤਾ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਟੈਰੋ ਰੀਡਰ ਸਿਧਾਂਤ ਜੋਸ਼ੀ ਨੇ ਉਸ ਦੀਆਂ ਨਿੱਜੀ ਫੋਟੋਆਂ ਅਤੇ ਵੀਡੀਓਜ਼ ਵੀ ਬਣਾਈਆਂ ਸਨ। ਉਹ ਫੋਟੋਆਂ ਅਤੇ ਵੀਡੀਓਜ਼ ਨੂੰ ਲੈ ਕੇ ਧਮਕੀਆਂ ਵੀ ਦਿੰਦਾ ਸੀ। ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਮੁਲਜ਼ਮਾਂ ਨੂੰ ਫੜਨ ਲਈ ਟੀਮ ਬਣਾਈ ਗਈ। ਡੀਸੀਪੀ ਨੇ ਦੱਸਿਆ ਕਿ ਮੁਲਜ਼ਮ ਦੇ ਮੋਬਾਈਲ ਦੀ ਲੋਕੇਸ਼ਨ ਦੇ ਆਧਾਰ ’ਤੇ ਪੁਲਿਸ ਨੇ ਉਸ ਦਾ ਪਿੱਛਾ ਕੀਤਾ।

ਟੀਮ ਨੇ ਉਸ ਦਾ ਉੱਤਰ ਪ੍ਰਦੇਸ਼ ਤੋਂ ਲੈ ਕੇ ਉੱਤਰਾਖੰਡ ਅਤੇ ਪੰਜਾਬ ਤੱਕ ਪਿੱਛਾ ਕੀਤਾ ਅਤੇ ਆਖਰਕਾਰ ਹਿਮਾਚਲ ਪ੍ਰਦੇਸ਼ ਦੇ ਕਸੌਲੀ ਤੋਂ ਉਸ ਨੂੰ ਫੜ ਲਿਆ। ਮੁਲਜ਼ਮ ਨੇ ਪੁਲਿਸ ਦੇ ਸਾਹਮਣੇ ਆਪਣਾ ਜੁਰਮ ਕਬੂਲ ਕਰ ਲਿਆ। ਉਸ ਨੇ ਪੀੜਤਾ ਦਾ ਕਈ ਵਾਰ ਸ਼ੋਸ਼ਣ ਕੀਤਾ। ਪੁਲਿਸ ਨੇ ਆਈਪੀਸੀ ਦੀ ਧਾਰਾ 376 ਅਤੇ 506 ਦੇ ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

error: Content is protected !!