ਇਕੋ ਕੁੜੀ ਨਾਲ ਸੀ ਦੋ ਐਨਆਰਆਈ ਮੁੰਡਿਆਂ ਦੇ ਪ੍ਰੇਮ ਸਬੰਧ, ਇਕੇ ਸਮੇਂ ਮਿਲਣ ਪਹੁੰਚੇ ਤਾਂ ਹੋ ਗਈ ਤਕਰਾਰ, ਇਕ ਨੇ ਬੰਦੂਕ ਕੱਢ ਦੂਜੇ ਨੂੰ ਮਾਰ ਦਿੱਤੀ ਗੋਲ਼ੀ

ਇਕੋ ਕੁੜੀ ਨਾਲ ਸੀ ਦੋ ਐਨਆਰਆਈ ਮੁੰਡਿਆਂ ਦੇ ਪ੍ਰੇਮ ਸਬੰਧ, ਇਕੇ ਸਮੇਂ ਮਿਲਣ ਪਹੁੰਚੇ ਤਾਂ ਹੋ ਗਈ ਤਕਰਾਰ, ਇਕ ਨੇ ਬੰਦੂਕ ਕੱਢ ਦੂਜੇ ਨੂੰ ਮਾਰ ਦਿੱਤੀ ਗੋਲ਼ੀ

ਵੀਓਪੀ ਬਿਊਰੋ, ਦੀਨਾਨਗਰ- ਬੀਤੇ ਦਿਨੀਂ ਨੈਸ਼ਨਲ ਹਾਈਵੇ ਦੇ ਪਿੰਡ ਪਰਮਾਨੰਦ ਨੇੜੇ ਇੱਕ ਐੱਨਆਰਆਈ ਦਾ ਗੋਲ਼ੀ ਮਾਰ ਕੇ ਕ.ਤ.ਲ ਕਰ ਦਿੱਤਾ ਗਿਆ ਸੀ। ਇਸ ਦਾ ਭੇਤ ਪੁਲਿਸ ਨੇ 24 ਘੰਟਿਆਂ ਵਿੱਚ ਹੀ ਸੁਲਝਾ ਲਿਆ ਹੈ। ਇਸ ਮੌਕੇ ਐੱਸ.ਐੱਸ.ਪੀ. ਪਠਾਨਕੋਟ ਦਲਜਿੰਦਰ ਸਿੰਘ ਢਿੱਲੋਂ ਨੇ ਪ੍ਰੈੱਸ ਕਾਨਫਰੰਸ ਦੌਰਾਨ ਖ਼ੁਲਾਸਾ ਕੀਤਾ ਹੈ ਕਿ ਦੋ ਐਨਆਰਆਈ ਨੌਜਵਾਨਾਂ ਦੇ ਇਕੋ ਕੁੜੀ ਨਾਲ ਪ੍ਰੇਮ ਸਬੰਧ ਸਨ। ਦੋਵੇਂ ਇਕੋ ਸਮੇਂ ਕੁੜੀ ਨੂੰ ਮਿਲਣ ਪਹੁੰਚ ਗਏ। ਇਸ ਦੌਰਾਨ ਦੋਵਾਂ ਵਿਚ ਤਕਰਾਰ ਹੋ ਗਈ ਤੇ ਇਕ ਜਣੇ ਨੇ ਰਿਵਾਲਵਰ ਕੱਢ ਕੇ ਦੂਜੇ ਨੂੰ ਗੋਲ਼ੀ ਮਾਰ ਦਿੱਤੀ।


ਇਸ ਸੰਬੰਧੀ ਗੱਲਬਾਤ ਕਰਦਿਆਂ ਐੱਸ.ਐੱਸ.ਪੀ. ਪਠਾਨਕੋਟ ਨੇ ਦੱਸਿਆ ਕਿ ਦੋਵੇਂ ਪ੍ਰਵਾਸੀ ਭਾਰਤੀ ਇੱਕੋ ਕੁੜੀ ਨਾਲ ਪ੍ਰੇਮ ਸਬੰਧ ਰੱਖਦੇ ਸਨ ਅਤੇ ਕਤਲ ਵਾਲੀ ਰਾਤ ਦੋਵੇਂ ਕੁੜੀ ਨੂੰ ਮਿਲਣ ਗਏ ਸਨ। ਇਸ ਦੌਰਾਨ ਦੋਵਾਂ ਦਾ ਝਗੜਾ ਹੋ ਗਿਆ ਤੇ ਇਸੇ ਤਕਰਾਰ ਦੌਰਾਨ ਇਕ ਨੌਜਵਾਨ ਨੇ ਰਿਵਾਲਵਰ ਨਾਲ ਪਹਿਲਾਂ ਇਕ ਹਵਾਈ ਫਾਇਰ ਕੀਤਾ। ਇਸ ਤੋਂ ਬਾਅਦ ਉਸ ਨੇ ਦੁਬਾਰਾ ਗੋਲ਼ੀ ਚਲਾਈ, ਜੋ ਦੂਜੇ ਨੌਜਵਾਨ ਦੇ ਢਿੱਡ ‘ਚ ਜਾ ਲੱਗੀ ਤੇ ਉਸ ਦੀ ਮੌਤ ਹੋ ਗਈ।

ਵਾਰਦਾਤ ਸਮੇਂ ਦੋਵੇਂ ਦੋਵੇਂ ਨਸ਼ੇ ਦੀ ਹਾਲਤ ਵਿਚ ਸਨ। ਦੱਸਿਆ ਜਾ ਰਿਹਾ ਹੈ ਕਿ ਫਿਲਹਾਲ ਦੋਸ਼ੀ ਫਰਾਰ ਹੈ ਜਿਸ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ।ਪੁਲਿਸ ਨੇ 24 ਘੰਟਿਆਂ ਵਿੱਚ ਹੀ ਇਸ ਮਾਮਲੇ ਨੂੰ ਸੁਲਝਾ ਲਿਆ ਜਿਸ ਵਿੱਚ ਦੋਵਾਂ ਐੱਨ.ਆਰ.ਆਈ. ਨੌਜਵਾਨਾਂ ਦੇ ਇੱਕੋ ਕੁੜੀ ਨਾਲ ਪ੍ਰੇਮ ਸਬੰਧਾਂ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਮੁਲਜ਼ਮ ਐੱਨ.ਆਰ.ਆਈ. ਦੇ ਖਿਲਾਫ਼ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਰ ਉਹ ਫਰਾਰ ਚੱਲ ਰਿਹਾ ਹੈ ਅਤੇ ਪੁਲਿਸ ਵੱਲੋਂ ਉਸ ਦੀ ਭਾਲ ਕੀਤੀ ਜਾ ਰਹੀ ਹੈ।

error: Content is protected !!