ਡਰੱਗ ਮਾਮਲੇ ‘ਚ SIT ਸਾਹਮਣੇ ਪੇਸ਼ ਹੋਣ ਆਏ ਮਜੀਠਆ ਨੇ CM ਮਾਨ ‘ਤੇ ਕੱਸੇ ਤੰਜ਼, ਕਿਹਾ- ਪਤਾ ਨਹੀਂ ਕੀ ਖਾਂਦਾ ਜੁਗਨੂੰ, ਜੋ ਇੰਨਾ ਬੋਲਦਾ ਆ

ਡਰੱਗ ਮਾਮਲੇ ‘ਚ SIT ਸਾਹਮਣੇ ਪੇਸ਼ ਹੋਣ ਆਏ ਮਜੀਠਆ ਨੇ CM ਮਾਨ ‘ਤੇ ਕੱਸੇ ਤੰਜ਼, ਕਿਹਾ- ਪਤਾ ਨਹੀਂ ਕੀ ਖਾਂਦਾ ਜੁਗਨੂੰ, ਜੋ ਇੰਨਾ ਬੋਲਦਾ ਆ

ਪਟਿਆਲਾ (ਵੀਓਪੀ ਬਿਊਰੋ) ਸਾਬਕਾ ਮੰਤਰੀ ਅਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਬੁੱਧਵਾਰ ਨੂੰ ਨਸ਼ਿਆਂ ਦੇ ਪੁਰਾਣੇ ਮਾਮਲੇ ਵਿੱਚ ਪਟਿਆਲਾ ਪੁਲਿਸ ਲਾਈਨ ਵਿੱਚ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਸਾਹਮਣੇ ਪੇਸ਼ ਹੋਏ।

ਇਸ ਦੌਰਾਨ ਮਜੀਠੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ 11 ਸਾਲ ਪੁਰਾਣਾ ਮਾਮਲਾ ਹੈ। ਇੱਥੋਂ ਤੱਕ ਕਿ ਅਦਾਲਤਾਂ ਇਸ ਮਾਮਲੇ ਵਿੱਚ ਫੈਸਲੇ ਵੀ ਦੇ ਚੁੱਕੀਆਂ ਹਨ ਪਰ ਮਾਨ ਸਰਕਾਰ ਜਾਣਬੁੱਝ ਕੇ ਬਦਲੇ ਦੀ ਰਾਜਨੀਤੀ ਤਹਿਤ ਉਸ ਨੂੰ ਇਸ ਕੇਸ ਵਿੱਚ ਫਸਾਉਣਾ ਚਾਹੁੰਦੀ ਹੈ ਕਿਉਂਕਿ ਉਹ ਅਕਸਰ ਹੀ ਪੰਜਾਬ ਦੇ ਹਿੱਤਾਂ ਵਿੱਚ ਸਰਕਾਰ ਦੀਆਂ ਕਾਰਵਾਈਆਂ ’ਤੇ ਸਵਾਲ ਉਠਾਉਂਦੇ ਰਹਿੰਦੇ ਹਨ। ਮਜੀਠੀਆ ਨੇ ਕਿਹਾ ਕਿ ਉਹ ਕਾਨੂੰਨ ਦੀ ਪਾਲਣਾ ਕਰਨ ਵਾਲੇ ਨਾਗਰਿਕ ਹਨ, ਇਸ ਲਈ ਹੁਣ ਤੱਕ ਉਹ ਸੱਤ ਵਾਰ ਐਸਆਈਟੀ ਸਾਹਮਣੇ ਪੇਸ਼ ਹੋ ਚੁੱਕੇ ਹਨ।

ਵਰਨਣਯੋਗ ਹੈ ਕਿ ਦਸੰਬਰ 2021 ਵਿੱਚ ਤਤਕਾਲੀ ਸਰਕਾਰ ਨੇ ਮਜੀਠੀਆ ਖ਼ਿਲਾਫ਼ ਨਸ਼ਾ ਤਸਕਰੀ ਦੇ ਦੋਸ਼ ਹੇਠ ਕੇਸ ਦਰਜ ਕੀਤਾ ਸੀ। ਉਹ ਇਸ ਮਾਮਲੇ ਵਿੱਚ 24 ਫਰਵਰੀ 2022 ਨੂੰ ਜੇਲ੍ਹ ਵੀ ਗਿਆ ਸੀ। ਉਸ ਨੂੰ ਪੰਜ ਮਹੀਨੇ ਜੇਲ੍ਹ ਕੱਟਣ ਤੋਂ ਬਾਅਦ ਅਗਸਤ 2022 ਵਿੱਚ ਜ਼ਮਾਨਤ ‘ਤੇ ਰਿਹਾਅ ਕੀਤਾ ਗਿਆ ਸੀ।

ਉਨ੍ਹਾਂ ਤਾਅਨਾ ਮਾਰਦੇ ਹੋਏ ਕਿਹਾ ਕਿ ਉਹ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਵਾਂਗ ਨਹੀਂ ਹਨ ਕਿ ਕਰੋੜਾਂ ਦੇ ਸ਼ਰਾਬ ਘੁਟਾਲੇ ‘ਚ ਈਡੀ ਨੇ ਉਨ੍ਹਾਂ ਨੂੰ ਅੱਠ ਵਾਰ ਪੁੱਛਗਿੱਛ ਲਈ ਤਲਬ ਕੀਤਾ ਹੈ ਪਰ ਉਹ ਇੱਕ ਵਾਰ ਵੀ ਈਡੀ ਸਾਹਮਣੇ ਪੇਸ਼ ਨਹੀਂ ਹੋਏ। ਮਜੀਠੀਆ ਨੇ ਦੋਸ਼ ਲਾਇਆ ਕਿ ਇਸ ਤੋਂ ਸਾਫ ਹੁੰਦਾ ਹੈ ਕਿ ਕੇਜਰੀਵਾਲ ਆਪਣੇ ਦਿਮਾਗ ਦਾ ਚੋਰ ਹੈ। ਜਿਸ ਸ਼ਰਾਬ ਘੁਟਾਲੇ ਵਿੱਚ ਕੇਜਰੀਵਾਲ ਸਰਕਾਰ ਦੇ ਮੰਤਰੀ ਅਤੇ ਇੱਥੋਂ ਤੱਕ ਕਿ ਉਪ ਮੁੱਖ ਮੰਤਰੀ ਵੀ ਜੇਲ੍ਹ ਵਿੱਚ ਹਨ, ਹੁਣ ਕੇਜਰੀਵਾਲ ਦੀ ਗ੍ਰਿਫ਼ਤਾਰੀ ਵੀ ਨੇੜੇ ਹੈ।

ਮਜੀਠੀਆ ਨੇ ਕਿਹਾ ਕਿ ਮੰਗਲਵਾਰ ਨੂੰ ਪੰਜਾਬ ਵਿਧਾਨ ਸਭਾ ‘ਚ ਜੋ ਹੋਇਆ ਉਹ ਬਹੁਤ ਮੰਦਭਾਗਾ ਹੈ। ਮਜੀਠੀਆ ਨੇ ਵਿਅੰਗ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਮਾਨ ਸੈਸ਼ਨ ਵਿੱਚ ਛਾਲਾਂ ਮਾਰ ਰਿਹਾ ਸੀ, ਉਸ ਨੂੰ ਦੇਖ ਕੇ ਤਾਂ ਲੱਗਦਾ ਸੀ ਕਿ ਉਹ ਕੁਝ ਖਾ ਕੇ ਆਇਆ ਤੀ ਘਰੋਂ ਉਲਟਾ-ਸਿੱਧਾ। ਮਜੀਠੀਆ ਨੇ ਤੇਜ ਕੱਸਦਿਆਂ ਕਿਹਾ ਕਿ ਭਗਵੰਤ ਮਾਨ ਦੀ ਮਾਤਾ ਤੇ ਘਰਵਾਲੀ ਧਿਆਨ ਰੱਖਿਆ ਕਰਨ ਘਰੋਂ ਕਿ ਖਾ ਕੇ ਆਉਂਦਾ ਆ, ਫਿਰ ਬਾਹਰ ਆ ਕੇ ਜੱਬਲੀਆਂ ਮਾਰਦਾ ਰਹਿੰਦਾ ਆ ਜੁਗਨੂੰ, ਅੱਗੇ ਜਾ ਕੇ ਬੱਚਿਆਂ ਨੂੰ ਕੀ ਕਿਹਾ ਕਰੋਗੇ- ਕਿ ਸਾਡਾ ਬਾਪੂ ਮੈਂਟਲ ਸੀ, ਕੋਈ ਤਾਂ ਸਿਆਣੀ ਗੱਲ ਸਿੱਖਾਓ ਇਸ ਨੂੰ।

error: Content is protected !!