Skip to content
Sunday, December 22, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
March
11
ਆਸਟ੍ਰੇਲੀਆ ਵਿਚ ਪਤਨੀ ਨੂੰ ਮੌ.ਤ ਦੇ ਘਾਟ ਉਤਾਰ ਭਾਰਤ ਪਰਤ ਆਇਆ ਮੁਲਜ਼ਮ, ਬੱਚਿਆਂ ਨੂੰ ਸਹੁਰਿਆਂ ਘਰ ਛੱਡ ਹੋਇਆ ਫ਼ਰਾਰ
Latest News
National
ਆਸਟ੍ਰੇਲੀਆ ਵਿਚ ਪਤਨੀ ਨੂੰ ਮੌ.ਤ ਦੇ ਘਾਟ ਉਤਾਰ ਭਾਰਤ ਪਰਤ ਆਇਆ ਮੁਲਜ਼ਮ, ਬੱਚਿਆਂ ਨੂੰ ਸਹੁਰਿਆਂ ਘਰ ਛੱਡ ਹੋਇਆ ਫ਼ਰਾਰ
March 11, 2024
Voice of Punjab
ਆਸਟ੍ਰੇਲੀਆ ਵਿਚ ਪਤਨੀ ਨੂੰ ਮੌ.ਤ ਦੇ ਘਾਟ ਉਤਾਰ ਭਾਰਤ ਪਰਤ ਆਇਆ ਮੁਲਜ਼ਮ, ਬੱਚਿਆਂ ਨੂੰ ਸਹੁਰਿਆਂ ਘਰ ਛੱਡ ਹੋਇਆ ਫ਼ਰਾਰ
ਵੀਓਪੀ ਬਿਊਰੋ, ਨੈਸ਼ਨਲ : ਹੈਦਰਾਬਾਦ ਤੋਂ ਇੱਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਹੈਦਰਾਬਾਦ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਆਸਟ੍ਰੇਲੀਆ ‘ਚ ਆਪਣੀ 36 ਸਾਲਾ ਪਤਨੀ ਦਾ ਕਥਿਤ ਤੌਰ ‘ਤੇ ਕ.ਤ.ਲ ਕਰ ਦਿੱਤਾ ਅਤੇ ਉਥੋਂ ਆਪਣੇ ਘਰ ਭੱਜ ਗਿਆ। ਇਸ ਤੋਂ ਬਾਅਦ ਮੁਲਜ਼ਮ ਪਤੀ ਨੇ ਬੱਚੇ ਨੂੰ ਉਸਦੇ ਮਾਤਾ-ਪਿਤਾ ਦੇ ਹਵਾਲੇ ਕਰ ਦਿੱਤਾ।
ਰਿਪੋਰਟਾਂ ਮੁਤਾਬਕ ਮ੍ਰਿਤਕ ਚੈਤਨਯ ਮਧਗਨੀ ਦੀ ਲਾ.ਸ਼ ਸ਼ਨੀਵਾਰ ਨੂੰ ਬਕਲੇ ‘ਚ ਇਕ ਸੜਕ ਦੇ ਕਿਨਾਰੇ ਇਕ ਵ੍ਹੀਲੀ ਬਿਨ ‘ਚ ਮਿਲੀ। ਜਿੱਥੇ ਉਹ ਆਪਣੇ ਪਤੀ ਅਤੇ ਬੇਟੇ ਨਾਲ ਆਸਟ੍ਰੇਲੀਆ ਵਿੱਚ ਰਹਿੰਦੀ ਸੀ।
ਉੱਪਲ ਦੇ ਵਿਧਾਇਕ ਬਾਂਦਰੀ ਲਕਸ਼ਮਾ ਰੈੱਡੀ ਅਨੁਸਾਰ ਉਕਤ ਔਰਤ ਉਨ੍ਹਾਂ ਦੇ ਹਲਕੇ ਦੀ ਸੀ, ਇਸ ਲਈ ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਉਹ ਅੱਜ ਉਸ ਦੇ ਮਾਪਿਆਂ ਨੂੰ ਮਿਲੇ। ਵਿਧਾਇਕ ਨੇ ਦੱਸਿਆ ਕਿ ਔਰਤ ਦੇ ਮਾਤਾ-ਪਿਤਾ ਦੀ ਬੇਨਤੀ ‘ਤੇ ਉਨ੍ਹਾਂ ਨੇ ਔਰਤ ਦੀ ਲਾ.ਸ਼ ਨੂੰ ਹੈਦਰਾਬਾਦ ਲਿਆਉਣ ਲਈ ਵਿਦੇਸ਼ ਦਫਤਰ ਨੂੰ ਪੱਤਰ ਲਿਖਿਆ ਸੀ। ਵਿਧਾਇਕ ਨੇ ਦੱਸਿਆ ਕਿ ਉਨ੍ਹਾਂ ਇਸ ਸਬੰਧੀ ਕੇਂਦਰੀ ਮੰਤਰੀ ਜੀ ਕਿਸ਼ਨ ਰੈਡੀ ਦੇ ਦਫ਼ਤਰ ਨੂੰ ਵੀ ਸੂਚਿਤ ਕਰ ਦਿੱਤਾ ਹੈ।
ਵਿਧਾਇਕ ਨੇ ਅੱਗੇ ਦੱਸਿਆ ਕਿ ਔਰਤ ਦੇ ਮਾਪਿਆਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਉਨ੍ਹਾਂ ਦੇ ਜਵਾਈ ਨੇ ਉਨ੍ਹਾਂ ਦੀ ਧੀ ਦਾ ਕ.ਤ.ਲ ਕਰਨ ਦੀ ਗੱਲ ਕਬੂਲੀ ਹੈ। ਵਿਕਟੋਰੀਆ ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਮਿਰਕਾ ਵੇ, ਪੁਆਇੰਟ ਕੁੱਕ ‘ਤੇ ਇੱਕ ਰਿਹਾਇਸ਼ੀ ਪਤੇ ‘ਤੇ ਔਰਤ ਦੀ ਹੱਤਿ.ਆ ਕੀਤੀ ਹੈ। ਬਿਆਨ ‘ਚ ਕਿਹਾ ਗਿਆ ਹੈ ਕਿ ਸ਼ੁਰੂਆਤੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਅਤੇ ਮ੍ਰਿਤਕ ਇਕ-ਦੂਜੇ ਨੂੰ ਜਾਣਦੇ ਸਨ ਅਤੇ ਕ.ਤ.ਲ ‘ਚ ਸ਼ਾਮਲ ਮੁਲਜ਼ਮ ਵਿਦੇਸ਼ ਭੱਜ ਗਿਆ ਸੀ।
Post navigation
ਟਰੱਕ ਡਰਾਈਵਰ ਨੇ ਉਜਾੜਿਆ ਹੱਸਦਾ-ਵੱਸਦਾ ਪਰਿਵਾਰ, ਬੁਲਟ ਨੂੰ ਪਿੱਛੋਂ ਮਾਰੀ ਟੱਕਰ, ਪਤੀ-ਪਤਨੀ ਨੂੰ ਕੁਚ.ਲਿਆ, ਦਰਦਨਾਕ ਮੌ.ਤ
ਵਿਦਿਆਰਥੀ ਕਰਨ ਲੱਗਾ ਬਹਿਸ ਤਾਂ ਤੈਸ਼ ਵਿਚ ਆਏ ਅਧਿਆਪਕ ਨੇ ਕੱਢ ਲਈ ਬੰਦੂਕ ਤੇ ਮਾਰ ਦਿੱਤੀ ਗੋ.ਲ਼ੀ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us