ਮਾਸੂਮ ਧੀ ਤੇ ਪੁੱਤ ਨੂੰ ਜ਼ਹਿਰ ਦੇ ਕੇ ਕਹਿਰ ਕਮਾਉਣ ਵਾਲੇ ਨੇ ਕਰ ਲਈ ਖ਼ੁਦ.ਕੁਸ਼ੀ, ਨਹਿਰ ਕੰਢਿਓਂ ਮਿਲੀ ਲਾ.ਸ਼

ਮਾਸੂਮ ਧੀ ਤੇ ਪੁੱਤ ਨੂੰ ਜ਼ਹਿਰ ਦੇ ਕੇ ਕਹਿਰ ਕਮਾਉਣ ਵਾਲੇ ਨੇ ਕਰ ਲਈ ਖ਼ੁਦ.ਕੁਸ਼ੀ, ਨਹਿਰ ਕੰਢਿਓਂ ਮਿਲੀ ਲਾ.ਸ਼


ਗੁਰਦਾਸਪੁਰ (ਵੀਓਪੀ ਬਿਊਰੋ)- ਕਸਬਾ ਕਲਾਨੌਰ ਵਿਖੇ 4 ਤਾਰੀਖ ਨੂੰ ਇੱਕ ਪਿਓ ਵੱਲੋਂ ਆਪਣੇ ਦੋ ਮਾਸੂਮ ਬੱਚਿਆਂ ਦਾ ਕ.ਤ.ਲ ਕਰ ਦਿੱਤਾ ਗਿਆ ਸੀ। ਇਨ੍ਹਾਂ ਬੱਚਿਆਂ ਵਿੱਚ ਸਾਢੇ ਛੇ ਸਾਲ ਦੀ ਦੀ ਧੀ ਜਸਪ੍ਰੀਤ ਕੌਰ ਅਤੇ ਸਾਢੇ ਚਾਰ ਸਾਲ ਦਾ ਪੁੱਤ ਹਰਪ੍ਰੀਤ ਸਿੰਘ ਸ਼ਾਮਲ ਸੀ, ਜਿਨ੍ਹਾਂ ਨੂੰ ਜ਼ਹਿਰੀਲੀ ਦਵਾਈ ਦੇ ਕੇ ਮੌ.ਤ ਦੇ ਘਾਟ ਉਤਾਰਨ ਤੋਂ ਬਾਅਦ ਪਿਓ ਫਰਾਰ ਹੋ ਗਿਆ ਸੀ। ਅੱਜ ਇਨ੍ਹਾਂ ਮਾਸੂਮ ਮ੍ਰਿਤਕ ਬੱਚਿਆਂ ਦੇ ਪਿਤਾ ਨੇ ਵੀ ਖੁਦ.ਕੁਸ਼ੀ ਕਰ ਲਈ ਹੈ ਜਿਸ ਦੀ ਲਾ.ਸ਼ ਕਿਲ੍ਹਾ ਨਹਿਰ ਦੇ ਪਾਸੋਂ ਬਰਾਮਦ ਹੋਈ ਹੈ। ਇਸ ਮੌਕੇ ਕਲਾਨੌਰ ਦੇ ਐੱਸ.ਐੱਚ.ਓ. ਦਿਲਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਾ.ਸ਼ ਬਰਾਮਦ ਕਰਕੇ ਪੋਸਟਮਾਰਟਮ ਕਰਨ ਲਈ ਭੇਜ ਦਿੱਤੀ ਗਈ ਹੈ। ਜਾਣਕਾਰੀ ਦਿੰਦਿਆਂ ਐੱਸ.ਐੱਚ.ਓ. ਕਲਾਨੋਰ ਆਈ. ਪੀ. ਐੱਸ ਅਧਿਕਾਰੀ ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਚਾਰ ਮਾਰਚ ਨੂੰ ਕਲਾਨੌਰ ਦੇ ਇੱਕ ਬੰਦ ਪਏ ਘਰ ਵਿੱਚੋਂ ਦੋ ਮਾਸੂਮ ਬੱਚਿਆਂ ਦੀਆਂ ਲਾ.ਸ਼ਾਂ ਬਰਾਮਦ ਹੋਈਆਂ ਸਨ ਅਤੇ ਖਦਸ਼ਾ ਜ਼ਾਹਿਰ ਕੀਤਾ ਗਿਆ ਸੀ ਕਿ ਮਾਸੂਮ ਬੱਚਿਆਂ ਦੇ ਪਿਓ ਹਰਪਾਲ ਸਿੰਘ ਵੱਲੋਂ ਹੀ ਆਪਣੇ ਬੱਚਿਆਂ ਦਾ ਜ਼ਹਿਰੀਲੀ ਚੀਜ਼ ਦੇ ਕੇ ਕ.ਤ.ਲ ਕੀਤਾ ਗਿਆ ਹੈ। ਕਿਉਂਕਿ ਕੁਝ ਦਿਨ ਪਹਿਲਾਂ ਹੀ ਉਸ ਦੀ ਪਤਨੀ ਘਰੋਂ ਉਸ ਨੂੰ ਅਤੇ ਬੱਚਿਆਂ ਨੂੰ ਛੱਡ ਕੇ ਚਲੀ ਗਈ ਸੀ ਜਿਸ ਕਾਰਨ ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਸੀ।


ਦੋ ਦਿਨ ਬਾਅਦ ਹਰਪਾਲ ਸਿੰਘ ਦੀਆਂ ਜੁੱਤੀਆਂ ਅਤੇ ਕੁਝ ਹੋਰ ਸਮਾਨ ਕਿਲਾ ਲਾਲ ਸਿੰਘ ਨਹਿਰ ਦੇ ਕਿਨਾਰਿਓਂ ਬਰਾਮਦ ਹੋਇਆ ਸੀ, ਜਿਸ ‘ਤੇ ਸ਼ੱਕ ਜਤਾਇਆ ਜਾ ਰਿਹਾ ਸੀ ਕਿ ਉਸਨੇ ਮਾਸੂਮ ਬੱਚਿਆਂ ਨੂੰ ਮਾਰ ਕੇ ਖੁਦਕੁਸ਼ੀ ਕਰ ਲਈ ਹੋਵੇਗੀ। ਬੀਤੀ ਦੇਰ ਸ਼ਾਮ ਉਸ ਦੀ ਲਾਸ਼ ਕਿਲਾ ਲਾਲ ਸਿੰਘ ਨਹਿਰ ਵਿੱਚੋਂ ਬਰਾਮਦ ਹੋਈ ਹੈ ਜਿਸ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਇਹੋ ਕਿਹਾ ਜਾ ਸਕਦਾ ਹੈ ਕਿ ਬੱਚਿਆਂ ਨੂੰ ਉਸਨੇ ਜ਼ਹਿਰ ਦੇ ਕੇ ਮਾਰਿਆ ਸੀ ਕਿਉਂਕਿ ਉਸ ਦੇ ਘਰ ਵਿੱਚੋਂ ਕੁਝ ਜ਼ਹਿਰੀਲੇ ਪਦਾਰਥ ਬਰਾਮਦ ਹੋਏ ਸਨ ਫਿਰ ਵੀ ਇਸ ਬਾਰੇ ਪੱਕੇ ਤੌਰ ‘ਤੇ ਬੱਚਿਆਂ ਦੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਕਿਹਾ ਜਾ ਸਕਦਾ ਹੈ ਕਿ ਪਿਓ ਨੇ ਆਪਣੇ ਬੱਚਿਆਂ ਨੂੰ ਕਿਵੇਂ ਮਾਰਿਆ ਹੋਵੇਗਾ। ਉਹਨਾਂ ਦੱਸਿਆ ਕਿ ਹਰਪਾਲ ਸਿੰਘ ਦੀ ਪਤਨੀ ਦੀ ਵੀ ਭਾਲ ਕੀਤੀ ਜਾ ਰਹੀ ਹੈ ਅਤੇ ਉਸਨੂੰ ਵੀ ਲੱਭ ਕੇ ਸ਼ਾਮਲ ਤਫਤੀਸ਼ ਕੀਤਾ ਜਾਵੇਗਾ।

error: Content is protected !!