ਸਕੂਟਰੀ ਤਿਲਕਣ ਕਾਰਨ ਡਿੱਗੇ ਨੌਜਵਾਨ, ਉਪਰੋਂ ਲੰਘ ਗਿਆ ਟਰਾਲਾ, ਹੋਈ ਦਰਦਨਾਕ ਮੌ.ਤ

ਸਕੂਟਰੀ ਤਿਲਕਣ ਕਾਰਨ ਡਿੱਗੇ ਨੌਜਵਾਨ, ਉਪਰੋਂ ਲੰਘ ਗਿਆ ਟਰਾਲਾ, ਹੋਈ ਦਰਦਨਾਕ ਮੌ.ਤ

ਵੀਓਪੀ ਬਿਊਰੋ, ਸ੍ਰੀ ਮੁਕਤਸਰ ਸਾਹਿਬ : ਮੁਕਤਸਰ-ਕੋਟਕਪੂਰਾ ਰੋਡ ’ਤੇ ਪੁਰਾਣੀ ਕਚਹਿਰੀ ਨੇੜੇ ਸਕੂਟਰੀ ਸਲਿਪ ਹੋਣ ਕਾਰਨ ਸਕੂਟਰੀ ਸਵਾਰ ਦੋ ਨੌਜਵਾਨਾਂ ’ਚੋਂ ਇਕ ਨੌਜਵਾਨ ਦੇ ਉਪਰੋਂ ਟਰਾਲਾ ਲੰਘ ਜਾਣ ਕਾਰਨ ਉਸ ਦੀ ਮੌ.ਤ ਹੋ ਗਈ। ਜਦਕਿ ਦੂਜਾ ਨੌਜਵਾਨ ਵਾਲ ਵਾਲ ਬਚ ਗਿਆ।

ਮ੍ਰਿਤਕ ਦੀ ਪਛਾਣ ਸਿਮਰਜੀਤ ਸਿੰਘ (22) ਪੁੱਤਰ ਪੂਰਨ ਸਿੰਘ ਵਾਸੀ ਮਡਾਹਰ ਕਲਾਂ ਵਜੋਂ ਹੋਈ ਹੈ। ਇਕੱਤਰ ਜਾਣਕਾਰੀ ਅਨੁਸਾਰ ਸਿਮਰਜੀਤ ਸਿੰਘ ਆਪਣੇ ਇੱਕ ਹੋਰ ਦੋਸਤ ਨਾਲ ਸਕੂਟਰੀ ’ਤੇ ਪਿੰਡ ਮਡਾਹਰ ਕਲਾਂ ਤੋਂ ਸ੍ਰੀ ਮੁਕਤਸਰ ਸਾਹਿਬ ਵੱਲ ਆ ਰਿਹਾ ਸੀ ਤਾਂ ਕੋਟਕਪੂਰਾ ਰੋਡ ’ਤੇ ਸਥਿਤ ਪੁਰਾਣੀ ਕਚਹਿਰੀ ਨੇੜੇ ਸਕੂਟਰੀ ਅਚਾਨਕ ਤਿਲਕ ਗਈ, ਜਿਸ ਕਾਰਨ ਸਿਮਰਜੀਤ ਸਿੰਘ ਸੜਕ ’ਤੇ ਡਿੱਗ ਗਿਆ ਅਤੇ ਸੜਕ ’ਤ ਆ ਰਿਹਾ ਟਰਾਲਾ ਉਸ ਦੇ ਉਪਰੋਂ ਲੰਘ ਗਿਆ, ਜਿਸ ਕਾਰਨ

ਉਸ ਦੀ ਮੌਕੇ ’ਤੇ ਹੀ ਮੌ.ਤ ਹੋ ਗਈ। ਓਧਰ ਪੁਲਿਸ ਨੇ ਲਾ.ਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਮੁਕਤਸਰ ਵਿਖੇ ਰਖਵਾ ਦਿੱਤਾ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

error: Content is protected !!