ਦਲ ਖਾਲਸਾ ਵੱਲੋਂ ਜਾਰੀ ਕੀਤਾ ਗਿਆ ਪੂਰਨ ਨਾਨਕਸ਼ਾਹੀ ਕੈਲੰਡਰ, ਕਿਹਾ- ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਪਿੱਛੇ ਲੱਗ ਕੇ ਬੇੜਾ ਗਰਕ ਕੀਤਾ 

ਦਲ ਖਾਲਸਾ ਵੱਲੋਂ ਜਾਰੀ ਕੀਤਾ ਗਿਆ ਪੂਰਨ ਨਾਨਕਸ਼ਾਹੀ ਕੈਲੰਡਰ, ਕਿਹਾ- ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਪਿੱਛੇ ਲੱਗ ਕੇ ਬੇੜਾ ਗਰਕ ਕੀਤਾ

ਅੰਮ੍ਰਿਤਸਰ (ਵੀਓਪੀ ਬਿਊਰੋ) ਜਿੱਥੇ ਪੂਰਾ ਦੇਸ਼ ਇੱਕ ਜਨਵਰੀ ਨੂੰ ਨਵਾਂ ਸਾਲ ਮਨਾਉਂਦਾ ਹੈ ਉਥੇ ਹੀ ਸਿੱਖ ਕੌਮ ਵਿੱਚ ਅੱਜ ਦੇ ਦਿਨ ਨੂੰ ਨਵੇਂ ਸਾਲ ਦੇ ਰੂਪ ਤੇ ਵਿੱਚ ਮਨਾਇਆ ਜਾਂਦਾ ਹੈ। ਇਸੇ ਲੜੀ ਦੇ ਤਹਿਤ ਜਿਆਦਾਤਰ ਲੋਕ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋ ਕੇ ਗੁਰੂ ਚਰਨਾਂ ਵਿੱਚ ਅਰਦਾਸ ਕਰਦੇ ਹਨ, ਉਥੇ ਹੀ ਅੱਜ ਦਲ ਖਾਲਸਾ ਵੱਲੋਂ ਨਾਨਕਸ਼ਾਹੀ ਕੈਲੰਡਰ ਵੀ ਰਿਲੀਜ਼ ਕੀਤਾ ਗਿਆ, ਜਿਸ ਵਿੱਚ ਉਹਨਾਂ ਵੱਲੋਂ ਬੀਤੇ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਕੀਤੇ ਗਏ ਨਾਨਕਸ਼ਾਹੀ ਕੈਲੰਡਰ ਨੂੰ ਦੁਬਾਰਾ ਤੋਂ ਰਿਲੀਜ਼ ਕਰਨ ਲਈ ਸ਼੍ਰੀ ਅਕਾਲ ਤਖਤ ਸਾਹਿਬ ਜਥੇਦਾਰ ਨੂੰ ਦੁਬਾਰਾ ਤੋਂ ਨਾਨਕਸ਼ਾਹੀ ਕੈਲੰਡਰ ਨੂੰ ਜਾਰੀ ਕਰਨ ਲਈ ਆਖਿਆ ਗਿਆ।

ਅੱਜ ਦਲ ਖਾਲਸਾ ਆਗੂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਉੱਪਰ ਅਰਦਾਸ ਕਰਨ ਤੋਂ ਬਾਅਦ ਨਾਨਕਸ਼ਾਹੀ ਕੈਲੰਡਰ ਰਿਲੀਜ਼ ਕੀਤਾ ਗਿਆ ਅਤੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਉਹਨਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਅਤੇ ਆਰਐਸਐਸ ਉੱਤੇ ਸ਼ਬਦੀ ਹਮਲੇ ਕੀਤੇ ਗਏ ਉਹਨਾਂ ਦਾ ਕਹਿਣਾ ਹੈ ਸੀ ਕਿ ਜਦੋਂ ਪ੍ਰਕਾਸ਼ ਸਿੰਘ ਬਾਦਲ ਅਤੇ ਆਰ ਐਸ ਐਸ ਜੋ ਕਿ ਬੀਜੇਪੀ ਦੀ ਹੀ ਟੀਮ ਹੈ ਦਾ ਸਮਝੌਤਾ ਸੀ ਤਦ ਉਹਨਾਂ ਵੱਲੋਂ ਇਹ ਨਾਨਕਸ਼ਾਹੀ ਕੈਲੰਡਰ ਨੂੰ ਰਿਲੀਜ਼ ਨਹੀਂ ਹੋਣ ਦਿੱਤਾ ਗਿਆ ਅਤੇ ਇਸ ਨੂੰ ਰੱਦ ਕਰ ਦਿੱਤਾ ਗਿਆ। ਉਹਨਾਂ ਨੇ ਕਿਹਾ ਕਿ ਸਾਡਾ ਗੁਰਧਾਮਾਂ ਦੇ ਵਿੱਚ ਮਨਾਏ ਜਾਣ ਵਾਲੇ ਦਿਨ ਅਤੇ ਹਿੰਦੂ ਸੰਗਠਨਾਂ ਦੇ ਵਿੱਚ ਮਨਾਏ ਜਾਣ ਦਿਨਾਂ ਦੇ ਵਿੱਚ ਜਮੀਨ ਅਸਮਾਨ ਦਾ ਫਰਕ ਹੈ। ਉਹਨਾਂ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਅਤੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੀ ਅਗਰ ਨਾਨਕਸ਼ਾਹੀ ਕੈਲੰਡਰ ਨੂੰ ਮੰਨਦਿਆਂ ਹੋਇਆਂ ਉਹ ਦਿਨਾਂ ਨੂੰ ਮਨਾ ਰਹੀ ਹੈ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿਉਂ ਨਹੀਂ ਮਨਾਇਆ ਜਾ ਰਿਹਾ। ਉਹਨਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਹਮੇਸ਼ਾ ਹੀ ਸਿੱਖਾਂ ਦਾ ਘਾਣ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਹੀ ਪਹਿਲ ਕਰਮੀ ਕੀਤੀ ਜਾਂਦੀ ਰਹੀ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਜੋ ਕਿ ਆਰਐਸਐਸ ਦੀ ਟੀਮ ਹੈ ਉਸ ਦਾ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਗਠਜੋੜ ਲੰਮਾ ਚਿਰ ਚੱਲਦਾ ਰਿਹਾ ਹੈ ਤੇ ਇਸ ਗਠਜੋੜ ਦਾ ਨਾਲ ਪ੍ਰਕਾਸ਼ ਸਿੰਘ ਬਾਦਲ ਵੱਲੋਂ ਹਮਾਇਤ ਵੀ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਆਰਐਸਐਸ ਨਹੀ ਚਾਹੁੰਦੀ ਕਿ ਸਿੱਖਾਂ ਦਾ ਵੱਖਰਾ ਕੈਲੰਡਰ ਹੋਵੇ ਇਸੇ ਕਰਕੇ ਹੀ ਇਸ ਕੈਲੰਡਰ ਨੂੰ ਰੱਦ ਕਰ ਦਿੱਤਾ ਗਿਆ ਹੈ।

ਇੱਥੇ ਦੱਸਣ ਯੋਗ ਹੈ ਕਿ ਬੀਤੇ ਸਮੇਂ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਸਨ, ਉਸ ਵੇਲੇ ਇਸ ਨਾਨਕਸ਼ਾਹੀ ਕੈਲੰਡਰ ਨੂੰ ਸਿੱਖ ਸੰਗਤਾਂ ਦੇ ਲਈ ਜਾਰੀ ਕੀਤਾ ਗਿਆ ਸੀ ਲੇਕਿਨ ਕੁਝ ਸਮਾਂ ਬੀਤਣ ਤੋਂ ਬਾਅਦ ਇਸ ਨਾਨਕਸ਼ਾਹੀ ਕੈਲੰਡਰ ਨੂੰ ਵਾਪਸ ਲੈ ਲਿੱਤਾ ਗਿਆ ਲੇਕਿਨ ਅੱਜ ਵੀ ਦਲ ਖਾਲਸਾ ਉਸੇ ਹੀ ਨਾਨਕਸ਼ਾਹੀ ਕੈਲੰਡਰ ਉੱਤੇ ਆਪਣਾ ਹੱਕ ਦੱਸ ਰਹੀ ਹੈ ਤੇ ਹਰ ਸਾਲ ਇਸ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਅਰਦਾਸ ਕਰਨ ਤੋਂ ਬਾਅਦ ਜਾਰੀ ਵੀ ਕੀਤਾ ਜਾਂਦਾ ਹੈ। ਉਥੇ ਹੀ ਹੁਣ ਵੇਖਣਾ ਹੋਵੇਗਾ ਕਿ ਦਲ ਖਾਲਸਾ ਵੱਲੋਂ ਜਾਰੀ ਕੀਤੇ ਗਏ ਇਸ ਨਾਨਕਸ਼ਾਹੀ ਕੈਲੰਡਰ ਨੂੰ ਲੈ ਕੇ ਸਿੱਖ ਸੰਗਤਾਂ ਦੇ ਵਿੱਚ ਕਿਸ ਤਰ੍ਹਾਂ ਦਾ ਸਹਿਯੋਗ ਵੇਖਿਆ ਜਾਂਦਾ ਹੈ।

error: Content is protected !!