ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦਾ ਦੁੱਖੜਾ… ਕਿਹਾ- ਸਾਡੇ ਕੋਲ ਇਲੈਕਸ਼ਨ ਲੜਨ ਲਈ ਪੈਸੇ ਨਹੀਂ ਆ, ਭਾਜਪਾ ਨੇ ਬੈਂਕ ਖਾਤੇ ਕਰਵਾਏ ਫ੍ਰੀਜ਼

ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦਾ ਦੁੱਖੜਾ… ਕਿਹਾ- ਸਾਡੇ ਕੋਲ ਇਲੈਕਸ਼ਨ ਲੜਨ ਲਈ ਪੈਸੇ ਨਹੀਂ ਆ, ਭਾਜਪਾ ਨੇ ਬੈਂਕ ਖਾਤੇ ਕਰਵਾਏ ਫ੍ਰੀਜ਼

ਨਵੀਂ ਦਿੱਲੀ (ਵੀਓਪੀ ਬਿਊਰੋ) ਲੋਕ ਸਭਾ ਚੋਣਾਂ ਲਈ ਸਾਰੀਆਂ ਸਿਆਸੀ ਪਾਰਟੀਆਂ ਨੇ ਤਿਆਰੀਆਂ ਖਿੱਚ ਲਈਆਂ ਹਨ ਪਰ ਇਸੇ ਦੌਰਾਨ ਕਾਂਗਰਸ ਪਾਰਟੀ ਬੈਚੇਨ ਨਜ਼ਰ ਆ ਰਹੀ ਹੈ। ਲੋਕ ਸਭਾ ਚੋਣਾਂ ‘ਚ ਕੁਝ ਹੀ ਹਫਤੇ ਬਚੇ ਹਨ ਅਤੇ ਇਸ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਗੇ ਨੇ ਕਾਂਗਰਸ ਦੀ ਮਾੜੀ ਹਾਲਤ ‘ਤੇ ਸੰਕੇਤ ਦਿੱਤੇ ਹਨ।

ਖੜਗੇ ਨੇ ਸੰਕੇਤ ਦਿੱਤਾ ਕਿ ਪਾਰਟੀ ਫੰਡਾਂ ਦੀ ਘਾਟ ਦਾ ਸਾਹਮਣਾ ਕਰ ਰਹੀ ਹੈ ਅਤੇ ਦੋਸ਼ ਲਾਇਆ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਜਿਨ੍ਹਾਂ ਬੈਂਕ ਖਾਤਿਆਂ ਵਿੱਚ ਲੋਕਾਂ ਦੁਆਰਾ ਦਾਨ ਕੀਤਾ ਪੈਸਾ ਰੱਖਿਆ ਗਿਆ ਸੀ, ਉਨ੍ਹਾਂ ਨੂੰ ਫ੍ਰੀਜ਼ ਕਰ ਦਿੱਤਾ ਗਿਆ ਹੈ।

ਖੜਗੇ ਨੇ ਕਿਹਾ ਕਿ ਪਾਰਟੀ ਨੂੰ ਆਮਦਨ ਕਰ ਵਿਭਾਗ ਨੇ ਜੁਰਮਾਨਾ ਲਗਾਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ‘ਤੇ ਨਿਸ਼ਾਨਾ ਸਾਧਦੇ ਹੋਏ, ਖੜਗੇ ਨੇ ਲੋਕਾਂ ਨੂੰ ਦੇਸ਼ ਵਿੱਚ ਸੰਵਿਧਾਨ ਅਤੇ ਲੋਕਤੰਤਰ ਨੂੰ “ਬਚਾਉਣ” ਅਤੇ ਆਪਣੀ ਪਾਰਟੀ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਮਜ਼ਬੂਤੀ ਨਾਲ ਖੜ੍ਹੇ ਹੋਣ ਦਾ ਸੱਦਾ ਦਿੱਤਾ।

ਇਹ ਕਹਿੰਦਿਆਂ ਕਿ ਚੋਣਾਂ ਵਿਚ ਸਾਰਿਆਂ ਨੂੰ ਬਰਾਬਰ ਦਾ ਮੌਕਾ ਮਿਲਣਾ ਚਾਹੀਦਾ ਹੈ, ਖੜਗੇ ਨੇ ਭਾਜਪਾ ‘ਤੇ ਕਾਂਗਰਸ ਦੇ ਬੈਂਕ ਖਾਤੇ ਫ੍ਰੀਜ਼ ਕਰਨ ਅਤੇ ਆਮਦਨ ਕਰ ਰਾਹੀਂ ਪਾਰਟੀ ‘ਤੇ ਭਾਰੀ ਜੁਰਮਾਨਾ ਲਗਾਉਣ ਦਾ ਦੋਸ਼ ਲਗਾਇਆ। ਖੜਗੇ ਨੇ ਕਿਹਾ ਕਿ ਭਾਜਪਾ ਖੁਦ ਚੋਣ ਬਾਂਡ ਰਾਹੀਂ ਮਿਲੇ ਹਜ਼ਾਰਾਂ ਕਰੋੜ ਰੁਪਏ ਦਾ ਖੁਲਾਸਾ ਕਰਨ ਲਈ ਤਿਆਰ ਨਹੀਂ ਹੈ।

ਕਾਂਗਰਸ ਪ੍ਰਧਾਨ ਨੇ ਅੱਗੇ ਕਿਹਾ ਕਿ ਇਹ ਸਾਡੀ ਪਾਰਟੀ ਦਾ ਪੈਸਾ ਸੀ ਜੋ ਆਮ ਲੋਕਾਂ ਨੇ ਦਾਨ ਕੀਤਾ ਸੀ। ਉਨ੍ਹਾਂ ਕਿਹਾ ਕਿ ਇਸ ਨੂੰ ਭਾਜਪਾ ਦੀ ਕੇਂਦਰ ਸਰਕਾਰ ਨੇ ਫ੍ਰੀਜ਼ ਕਰ ਦਿੱਤਾ ਹੈ ਅਤੇ ਸਾਡੇ ਕੋਲ ਖਰਚ ਕਰਨ ਲਈ ਹੁਣ ਪੈਸੇ ਨਹੀਂ ਹਨ, ਜਦਕਿ ਭਾਜਪਾ ਡਰਦੀ ਹੋਈ ਚੋਣ ਬਾਂਡ ਬਾਰੇ ਖੁਲਾਸਾ ਨਹੀਂ ਕਰ ਰਹੀ।

error: Content is protected !!