ਬੰਗਾਲੀ ਨਾਲ ਮੰਨਾਉਂਦੀ ਸੀ ਰੰਗਰਲੀਆਂ, ਪਤੀ ਦੇ ਯਾਰ ਨਾਲ ਹੀ ਬਣਾਉਂਦੀ ਰਹੀ ਸਬੰਧ, ਪਤਾ ਲੱਗਣ ਉਤੇ ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕੱਢ ਦਿੱਤਾ ਕੰਡਾ

ਬੰਗਾਲੀ ਨਾਲ ਮੰਨਾਉਂਦੀ ਸੀ ਰੰਗਰਲੀਆਂ, ਪਤੀ ਦੇ ਯਾਰ ਨਾਲ ਹੀ ਬਣਾਉਂਦੀ ਰਹੀ ਸਬੰਧ, ਪਤਾ ਲੱਗਣ ਉਤੇ ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕੱਢ ਦਿੱਤਾ ਕੰਡਾ


ਵੀਓਪੀ ਬਿਊਰੋ, ਲੁਧਿਆਣਾ : ਨਾਜਾਇਜ਼ ਸਬੰਧਾਂ ਦੇ ਚਲਦੇ ਔਰਤ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਪਤੀ ਨੂੰ ਮੌ.ਤ ਦੇ ਘਾਟ ਉਤਾਰ ਦਿੱਤਾ। ਮੁਲਜ਼ਮਾਂ ਨੇ ਵਿਅਕਤੀ ਉੱਪਰ ਤੇਜ਼ਧਾਰ ਹਥਿ.ਆਰਾਂ ਨਾਲ ਇਸ ਕਦਰ ਵਾਰ ਕੀਤੇ ਕਿ ਉਸ ਦੀ ਮੌਕੇ ‘ਤੇ ਹੀ ਮੌ.ਤ ਹੋ ਗਈ । ਇਸ ਮਾਮਲੇ ‘ਚ ਥਾਣਾ ਡੇਹਲੋਂ ਦੀ ਪੁਲਿਸ ਨੇ ਮ੍ਰਿਤਕ ਹਰਜੀਤ ਸਿੰਘ ਦੇ ਭਰਾ ਕਿਲ੍ਹਾ ਰਾਏਪੁਰ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਉਰਫ ਨੰਨੂ ਦੀ ਸ਼ਿਕਾਇਤ ‘ਤੇ ਘੁੰਗਰਾਣਾ ਦੀ ਰਹਿਣ ਵਾਲੀ ਹਰਵਿੰਦਰ ਕੌਰ ਉਰਫ ਮਨੀ, ਸਾਜਿਦ ਆਲਮ ਤੇ ਦੋ ਅਣਪਛਾਤੇ ਵਿਅਕਤੀਆਂ ਖਿਲਾਫ ਕ.ਤ.ਲ ਤੇ ਅਪਰਾਧਿਕ ਸਾਜ਼ਿਸ਼ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਨੂੰ ਜਾਣਕਾਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਭਰਜਾਈ ਹਰਵਿੰਦਰ ਕੌਰ ਦੇ ਬੰਗਾਲ ਦੇ ਰਹਿਣ ਵਾਲੇ ਸਾਜਿਦ ਆਲਮ ਨਾਲ ਨਾਜਾਇਜ਼ ਸਬੰਧ ਸਨ। ਸਾਜਿਦ ਤੇ ਉਸ ਦਾ ਭਰਾ ਹਰਜੀਤ ਸਿੰਘ ਇੱਕੋ ਭਠੇ ‘ਤੇ ਕੰਮ ਕਰਦੇ ਸਨ।

ਆਪਣੀ ਪਤਨੀ ਦੇ ਨਾਜਾਇਜ਼ ਸੰਬੰਧਾਂ ਬਾਰੇ ਹਰਜੀਤ ਸਿੰਘ ਨੂੰ ਪਤਾ ਲੱਗ ਚੁੱਕਾ ਸੀ । ਇਸ ਗੱਲ ਨੂੰ ਲੈ ਕੇ ਸਾਜਿਦ ਆਲਮ ਤੇ ਹਰਜੀਤ ਸਿੰਘ ਵਿਚਕਾਰ ਬਹਿਸ ਵੀ ਹੋਈ ਸੀ। 14 ਮਾਰਚ ਦੀ ਸਵੇਰ ਨੂੰ ਹਰਜੀਤ ਸਿੰਘ ਦੀ ਲਾ.ਸ਼ ਖਾਨਪੁਰ ਨਹਿਰ ਦੇ ਨਾਲ ਜਾਂਦੀ ਸੜਕ ਤੋਂ ਬਰਾਮਦ ਕੀਤੀ ਗਈ । ਉਸ ਦੇ ਸਰੀਰ ‘ਤੇ ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨ ਸਨ ਤੇ ਮੂੰਹ ‘ਚ ਉਹ ਖ਼ੂਨ ਨਿਕਲ ਰਿਹਾ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੀ ਭਰਜਾਈ, ਸਾਜਿਦ ਅਲੀ ਤੇ ਕੁਝ ਅਣਪਛਾਤੇ

ਵਿਅਕਤੀਆਂ ਨੇ ਉਸ ਦੇ ਭਰਾ ਉੱਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸ ਨੂੰ ਮੌ.ਤ ਦੇ ਘਾਟ ਉਤਾਰ ਦਿੱਤਾ ਹੈ। ਸ਼ਿਕਾਇਤਕਰਤਾ ਦੇ ਬਿਆਨਾਂ ਤੋਂ ਬਾਅਦ ਥਾਣਾ ਡੇਹਲੋਂ ਦੀ ਪੁਲਿਸ ਨੇ ਮੁਲਜ਼ਮਾਂ ਖਿਲਾਫ ਐਫਆਈਆਰ ਦਰਜ ਕਰ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।

error: Content is protected !!