ਕਾਲੀ ਗੱਡੀ, ਕਾਲੇ ਸ਼ੀਸ਼ੇ, ਕਾਲੇ ਹੀ ਕੰਮ; ਥਾਰ ਵਿਚ ਨਸ਼ਾ ਵੇਚਣ ਜਾਂਦੀ ਸਰਬਜੀਤ ਚੜ੍ਹੀ ਪੁਲਿਸ ਹੱਥੇ, ਕਤਲ ਕੇਸ ‘ਚ ਜ਼ਮਾਨਤ ਉਤੇ ਮੁੜ ਮਾੜੇ ਧੰਦੇ ਕਰ’ਤੇ ਸ਼ੁਰੂ

ਕਾਲੀ ਗੱਡੀ, ਕਾਲੇ ਸ਼ੀਸ਼ੇ, ਕਾਲੇ ਹੀ ਕੰਮ; ਥਾਰ ਵਿਚ ਨਸ਼ਾ ਵੇਚਣ ਜਾਂਦੀ ਸਰਬਜੀਤ ਚੜ੍ਹੀ ਪੁਲਿਸ ਹੱਥੇ, ਕਤਲ ਕੇਸ ‘ਚ ਜ਼ਮਾਨਤ ਉਤੇ ਮੁੜ ਮਾੜੇ ਧੰਦੇ ਕਰ’ਤੇ ਸ਼ੁਰੂ

ਵੀਓਪੀ ਬਿਊਰੋ, ਖੰਨਾ-ਖੰਨਾ ਦੀ ਪਾਇਲ ਪੁਲਿਸ ਨੇ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਇਕ ਲੜਕੀ ਨੂੰ ਨਸ਼ਾ ਤਸਕਰੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਉਸ ਦੀ ਪਛਾਣ ਸਰਬਜੀਤ ਕੌਰ ਵਾਸੀ ਧਮੋਟ ਕਲਾਂ ਵਜੋਂ ਹੋਈ ਹੈ। ਉਹ ਕਤਲ ਕੇਸ ਵਿਚ ਜ਼ਮਾਨਤ ’ਤੇ ਬਾਹਰ ਸੀ। ਜੇਲ ਤੋਂ ਬਾਹਰ ਆਉਣ ਤੋਂ ਬਾਅਦ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਨਸ਼ਾ ਤਸਕਰੀ ਦਾ ਧੰਦਾ ਸ਼ੁਰੂ ਕਰ ਦਿਤਾ। ਪੁਲਿਸ ਨੇ ਉਸ ਦੇ ਨੈੱਟਵਰਕ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਸਰਬਜੀਤ ਕੌਰ ਨਵੀਂ ਮਹਿੰਦਰਾ ਥਾਰ ਵਿੱਚ ਚਿੱਟਾ ਸਪਲਾਈ ਕਰਨ ਜਾ ਰਹੀ ਸੀ। ਸੂਚਨਾ ਮਿਲਣ ‘ਤੇ ਪੁਲਿਸ ਨੇ ਇਲਾਕੇ ਦੀ ਨਾਕਾਬੰਦੀ ਕਰ ਦਿਤੀ ਸੀ। ਨਾਕੇ ‘ਤੇ ਜਦੋਂ ਥਾਰ ਨੂੰ ਸ਼ੱਕ ਦੇ ਆਧਾਰ ‘ਤੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਸਰਬਜੀਤ ਕੌਰ ਨੇ ਥਾਰ ਨੂੰ ਭਜਾ ਲਿਆ। ਇਸ ਦੌਰਾਨ ਥਾਰ ਦਾ ਇੱਕ ਟਾਇਰ ਖੇਤਾਂ ਵਿੱਚ ਉਤਰ ਗਿਆ। ਫਿਰ ਥਾਰ ਰੁਕ ਗਈ।


ਸ਼ੱਕ ਦੇ ਆਧਾਰ ’ਤੇ ਪੁਲਿਸ ਨੇ ਥਾਰ ਦੀ ਤਲਾਸ਼ੀ ਲਈ ਤਾਂ ਡਰਾਈਵਰ ਸੀਟ ਦੇ ਹੇਠਾਂ ਤੋਂ 20 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ। ਥਾਰ ਦੇ ਡੈਸ਼ਬੋਰਡ ਤੋਂ 32500 ਰੁਪਏ ਦੀ ਡਰੱਗ ਮਨੀ ਬਰਾਮਦ ਹੋਈ। ਪੁਲਿਸ ਨੂੰ ਸ਼ੱਕ ਹੈ ਕਿ ਥਾਰ ਨਸ਼ੇ ਦੇ ਪੈਸੇ ਨਾਲ ਖਰੀਦੀ ਹੋਵੇਗੀ। ਪੁਲਿਸ ਨੇ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ। ਤਿੰਨ ਦਿਨ ਪਹਿਲਾਂ ਹੀ ਨਵੀਂ ਕਾਰ ਖਰੀਦੀ ਗਈ ਸੀ। ਜਿਸ ਦਾ ਇੱਕ ਅਸਥਾਈ ਨੰਬਰ ਹੈ।


ਆਰਟੀਓ ਦਫ਼ਤਰ ਤੋਂ ਅਸਲ ਮਾਲਕ ਦਾ ਪਤਾ ਲਗਾਇਆ ਜਾ ਰਿਹਾ ਹੈ। ਹਾਲਾਂਕਿ ਸਰਬਜੀਤ ਕੌਰ ਇਸ ਥਾਰ ਨੂੰ ਆਪਣੀ ਦੱਸ ਰਹੀ ਹੈ ਪਰ ਪੁਲਿਸ ਦਸਤਾਵੇਜ਼ ਇਕੱਠੇ ਕਰਨ ਵਿਚ ਲੱਗੀ ਹੋਈ ਹੈ। ਡੀਐਸਪੀ ਨਿਖਿਲ ਗਰਗ ਨੇ ਦੱਸਿਆ ਕਿ ਪੂਰੇ ਨੈੱਟਵਰਕ ਦੀ ਭਾਲ ਕੀਤੀ ਜਾ ਰਹੀ ਹੈ।

error: Content is protected !!