150 ਰੁਪਏ ਲਈ ਡੰਡਿਆਂ ਨਾਲ ਕੁੱਟ-ਕੁੱਟ ਪੰਜਾਬੀ ਦਾ ਕਰ ਦਿੱਤਾ ਕ+ਤ+ਲ, 2 ਨੇਪਾਲੀ ਮਜ਼ਦੂਰ ਗ੍ਰਿਫ਼ਤਾਰ

150 ਰੁਪਏ ਲਈ ਡੰਡਿਆਂ ਨਾਲ ਕੁੱਟ-ਕੁੱਟ ਪੰਜਾਬੀ ਦਾ ਕਰ ਦਿੱਤਾ ਕ+ਤ+ਲ, 2 ਨੇਪਾਲੀ ਮਜ਼ਦੂਰ ਗ੍ਰਿਫ਼ਤਾਰ

ਚੰਡੀਗੜ੍ਹ (ਵੀਓਪੀ ਬਿਊਰੋ) ਸਥਾਨਕ ਸੈਕਟਰ-44 ਵਿੱਚ 17 ਸਾਲਾ ਨੌਜਵਾਨ ਦਾ ਕਤਲ ਮਹਿਜ਼ 150 ਰੁਪਏ ਲਈ ਕਰ ਦਿੱਤਾ ਗਿਆ। ਸੈਕਟਰ-34 ਥਾਣੇ ਦੀ ਪੁਲਿਸ ਨੇ ਨੇਪਾਲ ਮੂਲ ਦੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ 24 ਘੰਟਿਆਂ ਵਿੱਚ ਇਸ ਕਤਲ ਕੇਸ ਨੂੰ ਸੁਲਝਾ ਲਿਆ। ਕਾਤਲਾਂ ਦੀ ਪਛਾਣ ਬਸੰਤ ਚੌਧਰੀ (35) ਅਤੇ ਚੂਡਾਮਨੀ ਕੁਮਾਰ (24) ਵਾਸੀ ਨੇਪਾਲ ਦੇ ਡਾਂਗ ਜ਼ਿਲ੍ਹੇ ਵਜੋਂ ਹੋਈ ਹੈ। ਦੋਵੇਂ ਮੁਲਜ਼ਮ ਇੱਥੇ ਬੁੜੈਲ ਰਹਿੰਦੇ ਹਨ।

ਪੁਲਿਸ ਦੋਵਾਂ ਤੋਂ ਕਤਲ ਦੇ ਸਬੰਧ ਵਿੱਚ ਪੁੱਛਗਿੱਛ ਕਰ ਰਹੀ ਹੈ।ਸ਼ੁੱਕਰਵਾਰ ਨੂੰ ਸੈਕਟਰ-34 ਥਾਣੇ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡੀਐਸਪੀ ਦਲਬੀਰ ਸਿੰਘ ਭਿੰਡਰ ਨੇ ਦੱਸਿਆ ਕਿ ਵੀਰਵਾਰ ਸਵੇਰੇ ਕਰੀਬ 6.50 ਵਜੇ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇੱਕ ਵਿਅਕਤੀ ਦੀ ਲਾਸ਼ ਪਈ ਹੈ। ਸੈਕਟਰ-44 ਸਥਿਤ ਲਕਸ਼ਮੀ ਨਰਾਇਣ ਮੰਦਿਰ ਦੇ ਨਾਲ ਲੱਗਦੀ ਜ਼ਮੀਨ ‘ਚ ਨੌਜਵਾਨ ਬੇਹੋਸ਼ੀ ਦੀ ਹਾਲਤ ‘ਚ ਪਿਆ ਹੈ।

ਇਸ ਦੌਰਾਨ ਉਨ੍ਹਾਂ ਤੋਂ ਇਲਾਵਾ ਐਸਐਚਓ-34 ਬਲਦੇਵ ਕੁਮਾਰ, ਸੈਕਟਰ-31 ਦੇ ਐਸਐਚਓ ਰਾਮ ਰਤਨ ਸ਼ਰਮਾ, ਡੀਸੀਸੀ ਇੰਚਾਰਜ ਇੰਸਪੈਕਟਰ ਜਸਮਿੰਦਰ ਸਿੰਘ ਪੁਲੀਸ ਟੀਮ ਨਾਲ ਮੌਕੇ ’ਤੇ ਪੁੱਜੇ ਅਤੇ ਨੌਜਵਾਨ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਜਤਿੰਦਰ ਵਜੋਂ ਹੋਈ ਹੈ।

ਮ੍ਰਿਤਕ ਦੇ ਗਲੇ ‘ਤੇ ਨਿਸ਼ਾਨ ਪਾਏ ਗਏ ਸਨ, ਜਿਸ ਤੋਂ ਬਾਅਦ ਸੈਕਟਰ-34 ਥਾਣੇ ‘ਚ ਅਣਪਛਾਤੇ ਕਾਤਲਾਂ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ। ਮਾਮਲੇ ਨੂੰ ਹੱਲ ਕਰਨ ਲਈ ਐਸਐਸਪੀ ਕੰਵਰਦੀਪ ਕੌਰ ਅਤੇ ਐਸਪੀ ਸਿਟੀ ਮ੍ਰਿਦੁਲ ਦੀ ਨਿਗਰਾਨੀ ਹੇਠ ਡੀਐਸਪੀ ਸਾਊਥ ਦਲਬੀਰ ਸਿੰਘ ਭਿੰਡਰ ਨੇ ਇੱਕ ਸਾਂਝੀ ਟੀਮ ਬਣਾਈ ਗਈ, ਜਿਸ ਵਿੱਚ ਉਪਰੋਕਤ ਦੋਵੇਂ ਥਾਣਿਆਂ ਦੇ ਐਸਐਚਓਜ਼ ਅਤੇ ਡੀਸੀਸੀ ਇੰਸਪੈਕਟਰਾਂ ਦੀ ਟੀਮ ਸ਼ਾਮਲ ਸੀ। ਪੁਲਿਸ ਟੀਮ ਨੇ ਜਦੋਂ ਬੁਡੈਲ ਅਤੇ ਸੈਕਟਰ-44 ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਤਾਂ ਜਤਿੰਦਰ ਨੂੰ ਆਪਣੇ ਘਰ ਜਾਂਦਾ ਤੇ ਫਿਰ ਵਾਪਸ ਆਉਂਦਾ ਦੇਖਿਆ ਗਿਆ। ਇਸ ਦੇ ਨਾਲ ਹੀ ਇਕ ਫੁਟੇਜ ‘ਚ ਪੁਲਸ ਨੇ ਦੋ ਨੇਪਾਲੀ ਨੌਜਵਾਨਾਂ ਨੂੰ ਹੱਥਾਂ ‘ਚ ਡੰਡੇ ਲੈ ਕੇ ਦੇਖਿਆ। ਇਸ ਮਗਰੋਂ ਪੁਲਿਸ ਨੇ ਦੋਵਾਂ ਨੇਪਾਲੀ ਨੌਜਵਾਨਾਂ ਨੂੰ ਸੈਕਟਰ-51 ਨੇੜਿਓਂ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ਦੌਰਾਨ ਦੋਵਾਂ ਨੇ ਆਪਣਾ ਜੁਰਮ ਵੀ ਕਬੂਲ ਕਰ ਲਿਆ।

ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਦੋਵੇਂ ਬੁੜੈਲ ਵਿੱਚ ਚੌਕੀਦਾਰ ਵਜੋਂ ਕੰਮ ਕਰਦੇ ਹਨ। ਉਹ ਰਾਤ ਨੂੰ ਉੱਥੇ ਖੜ੍ਹੇ ਸਾਰੇ ਆਟੋ ਦੀ ਰਾਖੀ ਲਈ ਹਰੇਕ ਆਟੋ ਚਾਲਕ ਤੋਂ 20 ਰੁਪਏ ਵਸੂਲਦੇ ਹਨ। ਘਟਨਾ ਵਾਲੀ ਰਾਤ ਜਤਿੰਦਰ ਸ਼ਰਾਬ ਦੇ ਨਸ਼ੇ ‘ਚ ਸੀ ਅਤੇ ਉਸ ਨੇ ਦੋਵਾਂ ਕੋਲੋਂ 150 ਰੁਪਏ ਖੋਹ ਲਏ। ਉਹ ਪੈਸੇ ਗਿਣ ਰਿਹਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਪਹਿਲਾਂ ਉਸ ਦੀ ਕੁੱਟਮਾਰ ਕੀਤੀ। ਫਿਰ ਜਤਿੰਦਰ ਉਥੋਂ ਭੱਜ ਕੇ ਸੈਕਟਰ-44 ਸਥਿਤ ਪਾਰਕ ਵਿਚ ਪਹੁੰਚ ਗਿਆ। ਉਹ ਦੋਵੇਂ ਵੀ ਉਸ ਦਾ ਪਿੱਛਾ ਕਰਦੇ ਹੋਏ ਉੱਥੇ ਪਹੁੰਚ ਗਏ ਅਤੇ ਜਤਿੰਦਰ ਦੀ ਗਰਦਨ ‘ਤੇ ਡੰਡਿਆਂ ਨਾਲ ਕਈ ਵਾਰ ਕਰਕੇ ਉਸ ਦੀ ਹੱਤਿਆ ਕਰ ਦਿੱਤੀ। ਘਟਨਾ ਤੋਂ ਬਾਅਦ ਦੋਵੇਂ ਮੌਕੇ ਤੋਂ ਫਰਾਰ ਹੋ ਗਏ।

error: Content is protected !!